ਪਿੰਡ ਫਤਿਹਪੁਰ ਕਲਾਂ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਬੀਤੇ ਦਿਨੀ  ਜਿਥੇ ਪੂਰੇ ਪੰਜਾਬ  ਵਿਚ  ਪੰਚਾਇਤੀ ਚੋਣਾਂ ਹੋਈਆਂ ਸੀ ਉਥੇ  ਹੀ ਹਲਕਾ ਗੜ੍ਹਸ਼ੰਕਰ ਪੈਂਦੇ ਪਿੰਡ ਫਤਿਹਪੁਰ ਕਲਾਂ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਵਲੋਂ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖ਼ੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਭੋਗ ਦੇ ਉਪਰੰਤ ਗੁਰੂ ਕਾ ਲੰਗਰ ਵਰਤਿਆ ਗਿਆ |ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਿਰਕਤ ਕੀਤੀ | ਇਸ ਮੌਕੇ ਡਿਪਟੀ ਸਪੀਕਰ ਵਲੋਂ ਸਾਰੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜੋ ਪੰਜਾਬ ਸਰਕਾਰ ਵਲੋਂ ਸਰਬਸੰਮਤੀ ਨਾਲ ਬਣਨ ਵਾਲੀਆਂ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਤੇ ਕਿਹਾ ਕਿ ਪਿੰਡ ਦੇ ਸਾਰੇ ਕੰਮਾਂ ਨੂੰ ਪਹਿਲਾ ਦੇ ਅਧਾਰ ਤੇ ਕੀਤਾ ਜਾਵੇਗਾ ਜਿਸ ਨਾਲ ਪਿੰਡ ਦਾ ਵਿਕਾਸ ਵਧੀਆ ਢੰਗ ਨਾਲ ਹੋ ਸਕੇ |ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ,ਅਵਤਾਰ ਸਿੰਘ ਪੰਚ, ਦਲਜੀਤ ਸਿੰਘ ਪੰਚ, ਗਿਆਨ ਚੰਦ ਪੰਚ,ਸ਼੍ਰੀਮਤੀ ਰਾਜਦੀਪ ਕੌਰ ਪੰਚ,ਸ਼੍ਰੀਮਤੀ ਭੁਪਿੰਦਰ ਕੌਰ ਪੰਚ,ਪਾਖਰ ਸਿੰਘ, ਸਤਨਾਮ ਸਿੰਘ ਮੈਨਜਰ, ਜਿੰਦਰ ਸਿੰਘ, ਗੁਰਜੀਤ ਸਿੰਘ, ਬਖਸ਼ੀਸ ਸਿੰਘ, ਮੇਜਰ ਸਿੰਘ, ਇਕਬਾਲ ਸਿੰਘ ਢਿਲੋਂ, ਹਰਪ੍ਰੀਤ ਸਿੰਘ ਢਿਲੋਂ,ਸੁਖਜਿੰਦਰ ਸਿੰਘ ਢਿਲੋਂ,ਰਵਿੰਦਰ ਸਿੰਘ, ਗੁਰਦੀਪ ਸਿੰਘ,ਪਵਨ ਦੀਪ, ਜੋਬਨ, ਸ਼ਨੀ ਢਿਲੋਂ,ਕੁਲਦੀਪ ਕੁਮਾਰ, ਰਵਿੰਦਰ ਕੁਮਾਰ,ਸਿਮਰਨਦੀਪ ਸਿੰਘ,ਅਮਿਤ ਕੁਮਾਰ, ਜਤਿੰਦਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੇਰਲ ਤੋ ਆਈ ਸਾਈਕਲ ਯਾਤਰਾ ਦਾ ਫਿਟ ਬਾਇਕਰ ਕਲੱਬ ਦੇ ਪ੍ਰਧਾਨ ਪਰਮਜੀਤ ਸੱਚਦੇਵਾ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ
Next article21ਅਕਤੂਬਰ ਨੂੰ ਬਸਪਾ ਕਰੇਗੀ ਗੜਸ਼ੰਕਰ ਥਾਣੇ ਦਾ ਘਿਰਾਓ