ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਸੱਲ੍ਹ ਕਲਾਂ ਦੀ ਨਵੀਂ ਬਣੀ ਪੰਚਾਇਤ ਦੇ ਸਰਪੰਚ ਹਰਪ੍ਰੀਤ ਕੁਮਾਰ ਬੰਗਾ ਜੀ ਬਣੇ ਹਨ ਅਤੇ ਵਾਰਡ ਨੰਬਰ 5 ਦੇ ਪੰਚ ਅਮਨਦੀਪ ਕੌਰ ਜੀ ਮੈਂਬਰ ਪੰਚਾਇਤ ਦੀ ਚੋਣ ਜਿੱਤ ਕੇ ਬਣੇ ਹਨ। ਸਰਬਸੰਮਤੀ ਨਾਲ ਪੰਚਾਇਤ ਮੈਂਬਰਾ ਦੀ ਚੋਣ ਪਹਿਲਾਂ ਹੀ ਕਰ ਲਈ ਗਈ ਸੀ। ਜਿਨ੍ਹਾਂ ਵਿੱਚ ਵਾਰਡ ਨੰਬਰ 1 ਤੋਂ ਊਸ਼ਾ ਰਾਣੀ,2 ਤੋਂ ਕਿਰਨਪ੍ਰੀਤ ਕੌਰ,3 ਤੋਂ ਸੁਰਜੀਤ ਕੁਮਾਰ ਵਾਲੀਆਂ ਅਤੇ 4 ਤੋਂ ਧਰਮਿੰਦਰ ਸਿੰਘ ਗਰਚਾ ਜੀ ਸਰਬਸੰਮਤੀ ਨਾਲ ਚੁਣੇ ਗਏ ਸਨ ਜਿਨ੍ਹਾਂ ਨੂੰ ਅੱਜ ਰਟਿਰਨਿੰਗ ਅਫਸਰ ਤਰਨਜੀਤ ਸਿੰਘ ਵੱਲੋਂ ਪੰਚੀ ਦੇ ਸਰਟੀਫਿਕੇਟ ਦਿੱਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly