ਸਵੱਛ ਭਾਰਤ ਮਿਸ਼ਨ ਤਹਿਤ ਸਥਾਈ ਲੀਡਰਸ਼ਿਪ ਪ੍ਰੋਗਰਾਮ

ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਮਿਤੀ 16/10/24 ਨੂੰ “ਸਵੱਛ ਭਾਰਤ ਮਿਸ਼ਨ” ਤਹਿਤ ਸਥਾਈ ਲੀਡਰਸ਼ਿਪ ਪ੍ਰੋਗਰਾਮ ਦੇ ਅੰਤਰਗਤ ਜਿਲਾ ਸਿੱਖਿਆ ਅਫਸਰ ਪਟਿਆਲਾ ਸ਼੍ਰੀ ਸੰਜੀਵ ਸ਼ਰਮਾ ਅਤੇ ਉਪ ਜਿਲਾ ਸਿੱਖਿਆ ਅਫਸਰ ਸ਼੍ਰੀ ਰਵਿੰਦਰ ਪਾਲ ਜੀ ਦੀ ਰਹਿਨੁਮਾਈ ਹੇਠ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨਰੇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦੇ ਵਿਦਿਆਰਥੀਆਂ ਨੂੰ  ਕਮਿਸ਼ਨਰ ਡਾ. ਰਜਤ ਓਬਰਾਏ ਕਮਿਸ਼ਨਰ ਨਗਰ ਨਿਗਮ ਪਟਿਆਲਾ, ਡਾ. ਨਵਿੰਦਰ ਸਿੰਘ ਸਿਹਤ ਅਫਸਰ, ਚੀਫ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨਿਟਰੀ ਇੰਸਪੈਕਟਰ ਜਗਤਾਰ ਸਿੰਘ, ਸੁਪਰਵਾਈਜ਼ਰ ਕੁਲਦੀਪ ਰੱਤਾ, ਮਟੀਰੀਅਲ ਰਿਕਵਰੀ ਫੈਸਲਿਟੀ ਸੈਂਟਰ ਸੁਪਰਵਾਈਜ਼ਰ ਜਰਨੈਲ ਸਿੰਘ ਨਗਰ ਨਿਗਮ ਪਟਿਆਲਾ ਦੀ ਹੈਲਥ ਸ਼ਾਖਾ ਦੀ ਟੀਮ ਵੱਲੋਂ ਕੂੜੇ ਦੇ ਪ੍ਰਬੰਧਾਂ ਬਾਰੇ ਜਾਣੂ  ਕਰਵਾਉਂਦੇ ਹੋਏ { ਗਿੱਲੇ ਤੇ ਸੁੱਕੇ ਕੂੜੇ ਨੂੰ ਹਮੇਸ਼ਾਂ ਅਲੱਗ ਅਲੱਗ ਕਰ ਕੇ ਹੀ ਵੇਸਟ ਪਿਕਰਾਂ ਨੂੰ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਕਮਿਊਨਿਟੀ ਫੈਸਲੀਟੇਟਰ ਸ੍ਰੀ ਜਵਾਲਾ ਸਿੰਘ, ਕਮਿਊਨਿਟੀ ਫੈਸਲੀਟੇਟਰ ਸ੍ਰੀ ਮਨਦੀਪ ਸਿੰਘ ਸਕੂਲ ਦੇ ਨੋਡਲ ਅਫਸਰ ਸ਼੍ਰੀਮਤੀ ਸੋਨੀਆ ਚਾਵਲਾ ਅਤੇ ਸਕੂਲ ਦੀ ਈਕੋ ਕਲੱਬ ਇੰਚਾਰਜ ਸ਼੍ਰੀਮਤੀ ਮਨਜਿੰਦਰ ਕੌਰ ਨੇ ਵੀ ਬੱਚਿਆਂ ਨੂੰ ਕੂੜੇ ਨੂੰ ਵੱਖ-ਵੱਖ ਕਰਨ ਦੀ ਜਾਣਕਾਰੀ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੱਕ ਪੱਖ ਜਾਂ ਦੋਵੇਂ
Next articleਪੰਜਾਬ ਦੀ ਕਿਸਾਨੀ ਆਖਰ ਸੰਘਰਸ਼ ਦੀ ਰਾਹ ਤੇ ਕਿਓਂ?