ਪੰਚਾਇਤੀ ਚੋਣਾਂ : ਨਤੀਜਿਆਂ ਤੋਂ ਬਾਅਦ

ਅਮਰਜੀਤ ਸਿੰਘ ਤੂਰ 

(ਸਮਾਜ ਵੀਕਲੀ) ਪੰਚਾਇਤੀ ਚੋਣਾਂ ਲੰਘ ਗਈਆਂ, ਕਈਆਂ ਦੇ ਖਾਲੀ ਕਰਕੇ ਗੀਝੇ, ਭਾਵੇਂ ਸਿਆਸਤਦਾਨਾਂ ਦੀਆਂ ਆਸਾਂ ਦੇ ਉਲਟ ਨਤੀਜੇ।
ਸਭ ਤਰ੍ਹਾਂ ਦੇ ਦਾਅ ਚਲਾਏ ਉਮੀਦਵਾਰਾਂ ਨੇ,
ਸ਼ਾਤਰ ਦਿਮਾਗ ਦੇ ਬੰਦਿਆਂ, ਬਾਜੀ ਪਲਟਾਈ ਵੰਡ ਕੇ ਨੋਟਾਂ ਦੀਆਂ ਲਾਰਾਂ ਨੇ।
ਕਈ ਪਿੰਡਾਂ ਬਣਾਈ ਸਰਬਸੰਮਤੀ, ਕਈਆਂ ਵਿੱਚ ਧੜੇਬੰਦੀਆਂ ਬਣੀਆਂ ਨੇ, ਕਈਆਂ ਤਾਂ ਘਰ ਉਜਾੜ ਲਏ, ਕਈਆਂ ਦੀਆਂ ਭਵਾਂ ਤਣੀਆਂ ਨੇ।
ਕਈ ਪਿੰਡਾਂ ਵਿੱਚ ਪਈ ਕਾਵਾਂ-ਰੌਲੀ, ਕੁਝ ਵਿੱਚ ਹੋਈਆਂ ਲੜਾਈਆਂ, ਆਖਿਰ ਤੁਹਾਡੇ ਪਿੰਡ ਨੇ, ਤੁਹਾਡੀ ਜਨਮ-ਭੂਮੀ, ਜੋ ਹੋ ਗਿਆ ਸੋ ਹੋ ਗਿਆ, ਹੁਣ ਰੱਖੋ ਸ਼ਾਂਤੀਪੂਰਨ ਸਮਾਈਆਂ।
ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ,ਸਭ ਦੀਆਂ ਹੋਣੀਆਂ ਚਾਹੀਦੀਆਂ ਜੱਫੀਆਂ ਪਾਈਆਂ, ਤੂਰ ਅਮਰਜੀਤ ਪਿੰਡ-ਪਿੰਡ ਪਹੁੰਚ ਕੇ ਤੁਹਾਨੂੰ ਸਭ ਨੂੰ ਦਿਊ ਵਧਾਈਆਂ?

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।ਫੋਨ ਨੰਬਰ : 9878469639

Previous articleSAMAJ WEEKLY = 17/10/2024
Next articleਬੁੱਧ ਚਿੰਤਨ