ਬਾਬਾ ਸਾਈ ਲੋਕ ਅਤੇ ਬਾਬਾ ਗੁੱਗਾ ਜਾਹਰ ਪੀਰ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ

ਬਾਬਾ ਸਾਈ ਲੋਕ ਅਤੇ ਬਾਬਾ ਗੁੱਗਾ ਜਾਹਰ ਪੀਰ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ

ਸਮਾਜ ਵੀਕਲੀ  ਯੂ ਕੇ,  

ਦਰਬਾਰ ਬਾਬਾ ਗੁੱਗਾ ਜਾਹਰ ਪੀਰ ਅਤੇ ਬਾਬਾ ਸਾਈ ਲੋਕ ਜੀ ਪਿੰਡ ਹੱਪੋਵਾਲ ਵਿਖੇ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਮਨਾਇਆ ਗਿਆ, ਇਸ ਮੌਕੇ ਝੰਡੇ ਦੀ ਰਸਮ ਉਪਰੰਤ ਧਾਰਮਿਕ ਸਟੇਜ ਲਗਾਈ ਗਈ, ਜਿਸ ‘ਚ ਪ੍ਰਸਿੱਧ ਗਾਇਕਾਂ ਭੈਣਾਂ ਕੌਰ ਸਿਸਟਰਜ਼, ਬੇਬੀ ਏ ਕੌਰ, ਮੁਖਤਿਆਰ ਝਮੱਟ, ਨਿਰਮਲ ਨਿੰਮਾ, ਬਲਬੀਰ ਲਹਿਰੀ, ਕਸ਼ਮੀਰ ਕਵਾਲ ਮਜਾਰੀ ਵਾਲਿਆਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਸੇਵਾਦਾਰ ਸੁੱਚਾ ਰਾਮ ਹਲਵਾਈ, ਜਸਵਿੰਦਰ ਸਿੰਘ ਏ ਐਸ ਆਈ, ਪਾਲ ਯੂ ਐਸ ਏ, ਰਣਵੀਰ ਬੇਰਾਜ, ਬਲਵੀਰ ਰਾਮ ਆਦਿ ਸੰਗਤਾਂ ਹਾਜਰ ਸਨ ਇਸ ਮੌਕੇ ਸਟੇਜ ਦੀ ਭੂਮਿਕਾ ਮੁਖ਼ਤਿਆਰ ਝਮੱਟ ਵਲੋਂ ਨਿਭਾਈ ਗਈ

Previous articleबहराइच सांप्रदायिक तनाव के लिए योगी जिम्मेदार, नहीं संभल रही कानून व्यवस्था- रिहाई मंच
Next articleSAMAJ WEEKLY = 15/10/2024