(ਸਮਾਜ ਵੀਕਲੀ)
ਅੱਜ ਕੱਲ੍ਹ ਇਧਰ ਚਿੱਟਾ ਉਧਰ ਚਿੱਟਾ,
ਇਹ ਵਿਕਦਾ ਸ਼ਰੇਆਮ ਹੈ ਚਿੱਟਾ।
ਇੱਕ ਵਾਰੀ ਜੇ ਚਸਕਾ ਪੈ ਜੇ,
ਕਰ ਲੈਂਦਾ ਗੁਲਾਮ ਇਹ ਚਿੱਟਾ।
ਸਰਕਾਰ ਨੇ ਬੇਸ਼ੱਕ ਨੱਥ ਹੈ ਪਾਈ,
ਹੋਇਆ ਫਿਰੇ ਇਹ ਬੇਲਗਾਮ ਚਿੱਟਾ।
ਇੱਕ ਵਾਰੀ ਹੈ ਇਹ ਨਸ਼ਾ ਦਿੰਦਾ,
ਫਿਰ ਕਰ ਦਿੰਦਾ ਕੰਮ ਤਮਾਮ ਚਿੱਟਾ।
ਚਿੱਟੇ ਵਾਲਿਆਂ ਨੇ ਘਰ ਬਾਰ ਵੇਚ ਕੇ।
ਕਰਦੇ ਮਾਂ ਬਾਪ ਨੂੰ ਬਦਨਾਮ ਚਿੱਟਾ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ।
6284145349