ਜ਼ਿਲ੍ਹਾ ਪ੍ਰਾਇਮਰੀ ਖੇਡਾਂ ਦੀਆਂ ਤਿਆਰੀਆਂ ਜ਼ੋਰਾਂ ਤੇ

ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ  ਜ਼ਿਲ੍ਹਾ ਖੇਡ ਕਮੇਟੀ ਪ੍ਰਾਇਮਰੀ ਵੱਲੋਂ ਖੇਡ ਸਟੇਡੀਅਮ ਸੈਫਲਾਬਾਦ ਦਾ ਨਿਰੀਖਣ 
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸੰਤ ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਵਾਲਿਆਂ ਦੀ ਰਹਿਮੁਨਾਈ ਹੇਠ ਜਿਲਾ ਪੱਧਰੀ ਪ੍ਰਾਇਮਰੀ ਖੇਡਾਂ 23 ਅਕਤੂਬਰ ਤੋਂ 25 ਅਕਤੂਬਰ 2024 ਨੂੰ ਸੈਫਲਾਬਾਦ ਵਿਖੇ ਸ਼ੁਰੂ ਹੋ ਰਹੀਆਂ ਹਨ। ਅੱਜ  ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਮਤਾ ਬਜਾਜ, ਉਪ ਜਿਲਾ ਸਿੱਖਿਆ ਅਫਸਰ ਬਲਵਿੰਦਰ ਸਿੰਘ ਬੱਟੂ ਤੇ ਸ: ਭਜਨ ਸਿੰਘ ਸਰਪੰਚ ਸੈਫਲਾਬਾਦ ਦੀ ਅਗਵਾਈ ਹੇਠ ਖੇਡ ਸਟੇਡੀਅਮ ਸੈਫਲਾਬਾਦ ਦਾ ਨਿਰੀਖਣ ਕੀਤਾ ਗਿਆ ਅਤੇ ਖੇਡਾਂ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ  । ਇਸ ਤੋਂ ਬਾਅਦ ਸੰਤ ਬਾਬਾ ਲੀਡਰ ਸਿੰਘ ਕੋਲ ਜਾ ਕੇ ਸਮੂਹ ਮੈਂਬਰਾਂ ਨੇ ਅਸ਼ੀਰਵਾਦ ਲਿਆ ਤੇ ਬਾਬਾ ਜੀ ਨੇ ਟੂਰਨਾਮੈਂਟ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਇਸ ਮੌਕੇ ਸੁਖਦਿਆਲ ਸਿੰਘ ਝੰਡ ਜਿਲਾ ਪ੍ਰਧਾਨ ਅਧਿਆਪਕ ਦਲ ਪੰਜਾਬ , ਰਸ਼ਪਾਲ ਸਿੰਘ ਵੜੈਚ ਸੂਬਾਈ ਆਗੂ ਈ ਟੀ ਟੀ ਯੂਨੀਅਨ , ਸੁਖਚੈਨ ਸਿੰਘ ਬੱਧਣ ਜ਼ਿਲ੍ਹਾ ਪ੍ਰਧਾਨ ਜੀ ਟੀ ਯੂ ,  ਹਰਦੇਵ ਸਿੰਘ ਖਾਨੋਵਾਲ,  ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੋਆਰਡੀਨੇਟਰ , ਰੋਸ਼ਨ ਲਾਲ ਹੈੱਡ ਟੀਚਰ ਸੈਫਲਾਬਾਦ, ਦਵਿੰਦਰ ਸਿੰਘ ,ਸ: ਪਰਮੇਸ਼ੁਰ ਸਿੰਘ,ਬਾਬਾ ਬਾਊ ਸ਼ਾਹ , ਮਨਜੀਤ ਸਿੰਘ ਤੇ ਸਵਰਨ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਓਮੈਕਸ ਗਰੁੱਪ ਨੇ ਓਮੈਕਸ ਰਾਇਲ ਰੈਜ਼ੀਡੈਂਸੀ, ਲੁਧਿਆਣਾ ਵਿਖੇ ‘ਆਜਾ ਨਚਲੇ’ ਦਾ ਆਯੋਜਨ ਕੀਤਾ
Next articleਮਾਣਮੱਤੀ ਪੰਜਾਬਣ ਤੇ ਮਾਂ ਬੋਲੀ ਨੂੰ ਪਿਆਰਦੀ ਕਲਮ: ‘ਮਨਜੀਤ ਕੌਰ ਧੀਮਾਨ