ਝੋਨੇ ਦੇ ਨਾੜ ਨੂੰ ਖੇਤ ਵਿੱਚ ਵਾਹ ਕੇ ਖੇਤੀਬਾੜੀ ਵਿਭਾਗ ਨੇ ਲਗਾਇਆ ਪ੍ਰਦਰਸ਼ਨੀ ਪਲਾਟ

(ਸਮਾਜ ਵੀਕਲੀ) ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਨੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਪ੍ਰਕਾਸ਼ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾਕਟਰ ਗੌਰਵ ਧੀਰ ਖੇਤੀਬਾੜੀ ਅਫਸਰ ਸਮਰਾਲਾ ਦੀ ਅਗਵਾਈ ਹੇਠ ਇੱਕ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ। ਇਹ ਪ੍ਰਦਰਸ਼ਨੀ ਪਲਾਟ ਅਗਾਹਵਧੂ ਕਿਸਾਨ ਸਰਦਾਰ ਸਰਬਪ੍ਰੀਤ ਸਿੰਘ ਪੁੱਤਰ ਕਿਰਪਾਲ ਸਿੰਘ ਪਿੰਡ ਮਾਨੂੰਪੁਰ ਦੇ ਖੇਤਾਂ ਦੇ ਵਿੱਚ ਲਗਾਇਆ ਗਿਆ ਇਸ ਮੌਕੇ ਸੰਬੋਧਨ ਕਰਦੇ ਹੋਏ ਸੰਦੀਪ ਸਿੰਘ ਏਡੀਓ ਸਮਰਾਲਾ ਨੇ ਕਿਹਾ ਕਿ ਪਰਾਲੀ ਝੋਨੇ ਦੇ ਨਾੜ ਨੂੰ ਖੇਤ ਵਿੱਚ ਵਹਾਉਣ ਨਾਲ ਕਿਸਾਨਾਂ ਦੇ ਆਉਣ ਵਾਲੇ ਭਵਿੱਖ ਵਿੱਚ ਖਾਦਾਂ ਦੇ ਖਰਚੇ ਘੱਟਦੇ ਹਨ।ਉਹਨਾਂ ਕਿਹਾ ਕਿ ਝੋਨੇ ਦੇ ਨਾੜ ਦੇ ਵਿੱਚ ਜੈਵਿਕ ਮਾਦਾ, ਫਾਸਫੋਰਸ, ਪੋਟਾਸ਼ ਸਲਫਰ ਆਦਿ ਜਰੂਰੀ ਖੁਰਾਕੀ ਤੱਤ ਹੁੰਦੇ ਹਨ ਜਿਸ ਨਾਲ ਆਉਂਦੇ ਸਮੇਂ ਦੇ ਵਿੱਚ ਕਿਸਾਨਾਂ ਨੇ ਆਪਣੀ ਡੀਏਪੀ ਅਤੇ ਪਟਾਸ਼ ਦੀ ਵਰਤੋਂ ਘਟਾਈ ਹੈ। ਜਿਸ ਨਾਲ ਉਹਨਾਂ ਦਾ ਖਾਦਾਂ ਦਾ ਖਰਚਾ ਘਟਿਆ ਹੈ। ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸਰਦਾਰ ਸਰਬਪ੍ਰੀਤ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਪਿਛਲੇ ਚਾਰ ਪੰਜ ਸਾਲਾਂ ਤੋਂ ਝੋਨੇ ਦੇ ਨਾਲ ਨੂੰ ਖੇਤ ਵਿੱਚ ਵਾਹ ਕੇ ਆਲੂਆਂ ਦੀ ਕਾਸ਼ਟ ਕਰ ਰਹੇ ਹਨ ਅਤੇ ਉਨਾਂ ਦਾ ਝਾੜ ਜਿੱਥੇ ਵਧਿਆ ਉਥੇ ਹੀ ਉਹਨਾਂ ਦੀ ਉਪਜ ਦੀ ਜਿਹੜੀ ਕੁਆਲਿਟੀ ਵਿੱਚ ਵੀ ਸੁਧਾਰ ਹੋਇਆ ਹੈ।ਇਸ ਉਪਰੰਤ ਕੁਲਵਿੰਦਰ ਸਿੰਘ ਏਟੀਐਮ ਆਤਮਾ ਸਕੀਮ ਨੇ ਇਲਾਕੇ ਦੇ ਬਾਕੀ ਕਿਸਾਨ ਵੀਰਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਿੱਥੇ ਵਾਤਾਵਰਨ ਪਰਾਲੀ ਜਨਾਉਣ ਨਾਲ ਪ੍ਰਦੂਸ਼ਿਤ ਹੁੰਦਾ ਹੈ ਉਥੇ ਹੀ ਸਾਡੇ ਲਾਭਦਾਇਕ ਜੀਵਾਣੂ ਵੀ ਨਸ਼ਟ ਹੁੰਦੇ ਹਨ ਇਸ ਲਈ ਕਿਸਾਨ ਵੀਰ ਪਰਾਲੀ ਦਾ ਸਹੀ ਪ੍ਰਬੰਧਨ ਕਰਨ ਅਤੇ ਇਸ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਸਰਦਾਰ ਕਿਰਪਾਲ ਸਿੰਘ ਜੀ ਨੇ ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਹ ਸਮੇਂ ਸਮੇਂ ਤੇ ਆ ਕੇ ਉਹਨਾਂ ਨੂੰ ਸਹੀ ਜਾਣਕਾਰੀ ਦੇ ਕੇ ਉਹਨਾਂ ਦੇ ਖੇਤੀ ਖਰਚੇ ਘਟਾਉਣ ਦੇ ਲਈ ਸੇਧ ਦਿੰਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀਲ਼ਾ ਕਾਰਡ….
Next articleਕਣਕ ਦੀਆਂ ਨਵੀਆਂ ਕਿਸਮਾਂ ਬੀ ਆਰ 74 ਅਤੇ ਐਚ ਡੀ 3386 ਵਧੇਰੇ ਲਾਹੇਵੰਦ: ਬਰਾੜ