ਗੁਰਜਿੰਦਰ ਸਿੱਧੂ ਗਿੰਦਾ
(ਸਮਾਜ ਵੀਕਲੀ) ਇਸ ਮੰਗਿਆਈ ਦੇ ਸਮੇਂ ਵਿੱਚ ਕੋਈ ਵੀ ਕੰਮ ਕਰਨ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ। ਚਾਹੇ ਉਹ ਲੇਬਰ ਦਾ ਕੰਮ ਹੋਵੇ,ਚਾਹੇ ਉਹ ਪਸ਼ੂ ਪਾਲਣ ਦਾ ਕੰਮ ਹੋਵੇ। ਫੇਰ ਹੀ ਘਰ ਦਾ ਗੁਜ਼ਾਰਾ ਸਹੀ ਢੰਗ ਨਾਲ ਚੱਲ ਸਕਦਾ ਹੈ।ਕਿਉਂਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਹੈ। ਕੰਮ ਤਾਂ ਕੰਮ ਹੀ ਹੁੰਦਾ ਹੈ। ਉਹ ਚਾਹੇ ਕੋਈ ਵੀ ਹੋਵੇ,ਉਸ ਨੂੰ ਕਰਨ ਵਿਚ ਸ਼ਰਮ ਨਹੀਂ ਕਰਨੀ ਚਾਹੀਦੀ ਹੈ।
ਲੋਕਾਂ ਦਾ ਰੁਝਾਨ ਪ੍ਰਦੇਸ਼ ਵੱਲ ਵਧ ਰਿਹਾ ਹੈ। ਉਥੇ ਜਾ ਕੇ ਉਹ ਹਰ ਤਰ੍ਹਾਂ ਦਾ ਕੰਮ ਕਰ ਲੈਂਦੇ ਹਨ।ਉਹ ਭਾਵੇਂ ਹੋਟਲਾਂ ਵਿਚ ਰੋਟੀ ਬਣਾਉਣ, ਜਾ ਸਾਫ ਸਫਾਈ,ਜਾ ਫ਼ਲ ਤੋੜਨ ਦਾ ਹੀ ਹੋਵੇ।ਉਸ ਨੂੰ ਕਰਨ ਵਿਚ ਕੋਈ ਸ਼ਰਮ ਨਹੀਂ ਕਰਦੇ, ਆਪਣੇ ਦੇਸ਼ ਵਿਚ ਜੇਕਰ ਕੋਈ ਛੋਟੀ ਰੇਹੜੀ ਜਾ ਛੋਟੇ ਪੱਧਰ ਦਾ ਕੰਮ ਕਰਨਾ ਹੋਵੇ,ਤਾਂ ਉਸ ਨੂੰ ਛੋਟਾ ਸਮਝਿਆ ਜਾਂਦਾ ਹੈ।ਇਹ ਸਾਡੇ ਸਮਾਜ ਦੀ ਸੋਚ ਹੈ, ਚੰਗੇ ਪੜੇ ਲਿਖੇ ਮੁੰਡੇ, ਕੁੜੀਆਂ ਉਥੇ ਜਾ ਕੇ ਹਰ ਤਰ੍ਹਾਂ ਦਾ ਕੰਮ ਕਰਕੇ ਆਪਣਾਂ ਗੁਜਾਰਾ ਕਰਦੇ ਹਨ।ਹੋ ਸਕਦਾ ਉਥੇ ਮਿਹਨਤ ਦਾ ਮੁੱਲ ਜ਼ਿਆਦਾ ਮਿਲਦਾ ਹੋਵੇ,ਪਰ 20,,25ਲੱਖ ਲਾ ਕੇ ਅਸੀਂ ਉਥੇ ਜਾ ਕੇ ਜਿਹੜੇ ਕੰਮ ਕਰਦੇ ਹਾਂ ਉਹ ਇਥੇ ਰਹਿ ਕੇ ਕਿਉਂ ਨਹੀਂ ਕਰਦੇ?? ਮਿਹਨਤ ਤਾਂ ਮਿਹਨਤ ਹੀ ਹੈ ।
ਆਪਣੇ ਦੇਸ਼ ਵਿਚ ਰਹਿ ਕੇ ਕੰਮ ਕਰਨ ਵਿਚ ਸ਼ਰਮ ਕਿਉਂ??ਹੋ ਸਭ ਕੁੱਝ ਸਕਦਾ ਹੈ,ਪਰ ਅਸੀਂ ਵੇਖੋ ਵੇਖੀ ਪ੍ਰਦੇਸਾਂ ਵੱਲ ਵਧਦੇ ਜਾ ਰਹੇ ਹਾਂ।ਸਾਰਿਆ ਨੂੰ ਆਪਣੇ ਫੈਸਲੇ ਲੈਣ ਦਾ ਪੂਰਾ ਹੱਕ ਹੈ।ਪਰ ਕਰਜ਼ੇ ਹੇਠ ਆ ਕੇ ਕੋਈ ਇਹੋ ਜਿਹਾ ਕਦਮ ਨਹੀਂ ਚੁਕਣਾ ਚਾਹੁੰਦਾ,ਜੋਂ ਸਾਰੀ ਉਮਰ ਪਛਤਾਉਣਾ ਪਵੇ। ਤੁਸੀਂ ਕਿਤੇ ਵੀ ਰਹਿ ਕੇ ਕੰਮ ਕਰੋ ਕੋਈ ਫਰਕ ਨਹੀਂ ਪੈਂਦਾ, ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਹੈ। ਮਿਹਨਤ ਕਰਕੇ ਖਾਣ ਵਾਲੀਆਂ ਲਈ ਕੁਝ ਘਟਦਾ ਨਹੀਂ, ਤੇ ਵਿਹਲੇ ਰਹਿਣ ਵਾਲਿਆਂ ਦਾ ਪੂਰਾ ਪੜਦਾ ਨਹੀਂ।
ਜਦੋਂ ਤੱਕ ਤੁਸੀਂ ਆਪਣੀ ਸੋਚ ਨਹੀਂ ਬਦਲਦੇ, ਉਦੋਂ ਤੱਕ ਤੁਸੀਂ ਤਰੱਕੀ ਨਹੀਂ ਕਰ ਸਕਦੇ।ਸਮੇਂ ਦੇ ਨਾਲ ਬਦਲਣ ਤੇ ਪੂਰੀ ਮਿਹਨਤ ਕਰਨ ਦੀ ਲੋੜ ਹੈ। ਕਦੇ ਕਿਸੇ ਵਸਤੂ ਦੀ ਕੋਈ ਕਮੀਂ ਨਹੀਂ ਰਹੇਗੀ, ਮਿਹਨਤ ਦੇ ਨਾਲ ਨਾਲ ਕੰਮ ਪ੍ਰਤੀ ਇਮਾਨਦਾਰੀ ਵੀ ਬਹੁਤ ਜ਼ਰੂਰੀ ਹੈ।
ਗੁਰਜਿੰਦਰ ਸਿੱਧੂ ਗਿੰਦਾ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 062393 31711