ਮਾੜੇ ਹਾਲਾਤ

ਗੁਰਜਿੰਦਰ ਸਿੰਘ ਸਿੱਧੂ
ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ) ਪੰਜਾਬ ਕਦੇ ਖ਼ੁਸ਼ਹਾਲ ਸੂਬਾ ਸੀ। ਪਰ ਸਾਡੇ ਖ਼ੁਸ਼ਹਾਲ ਸੂਬੇ ਨੂੰ ਮਾੜੀਆਂ ਨੀਤੀਆਂ ਤੇ ਰਾਜਨੀਤੀ ਨੇ ਜ਼ਿਆਦਾ ਪ੍ਰਭਾਵਿਤ ਕੀਤਾ। ਜਦੋਂ ਵੀ ਕਿਸੇ ਸੂਬੇ ਦੀ ਤਰੱਕੀ ਜਾਂ ਖੁਸ਼ਹਾਲੀ ਵਿਚ ਵਾਧਾ ਹੁੰਦਾ ਹੈ,ਉਹ ਸਰਕਾਰ ਦੀ ਚੰਗੀ ਰਾਜਨੀਤੀ ਤੇ ਚੰਗੇ ਪੜੇ ਲਿਖੇ ਮੰਤਰੀ ਦੀ ਬਦੌਲਤ ਹੁੰਦਾ ਹੈ।ਪਰ ਸਾਡੇ ਸਾਰਾ ਕੁਝ ਉਲਟ ਹੀ ਹੋਇਆ, ਚੰਗੇ ਪੜੇ ਲਿਖੇ ਸ਼ਾਸਕਾ ਨੇ ਹੀ ਲੁਟੀਆਂ, ਇਹਨਾਂ ਕੋਈ ਕਸਰ ਨਹੀਂ ਛੱਡੀ ਪੰਜਾਬ ਨੂੰ ਕੰਗਾਲੀ, ਤੇ ਨਸ਼ੇ ਖੋਰੀ ਵਿਚ ਡੋਬਣ ਦੀ। ਹੱਸਦੇ ਵੱਸਦੇ ਸੂਬੇ ਨੂੰ ਕੰਗਾਲੀ ਤੇ ਲਿਆ ਖੜਾ ਕਰ ਦਿੱਤਾ ਹੈ,ਇਸ ਵਿਚ ਸਭ ਤੋਂ ਵੱਡਾ ਯੋਗਦਾਨ ਸਿਆਸਤ ਦਾਨਾ ਦਾ ਹੀ ਹੈ। ਆਪਣੇ ਘਰ ਭਰਨ ਵਿੱਚ ਇਸ ਤਰ੍ਹਾਂ ਰੁਝੇ ਪਤਾ ਹੀ ਨਹੀਂ ਲੱਗਾ ,, ਕਦੋਂ ਹਾਲਤ ਬਦ ਤੋਂ ਬੱਤਰ ਹੋ ਗਏ।
ਫੇਰ ਤੋਂ ਵਾਪਸੀ ਹੁਣ ਜੇ ਫੇਰ ਤੋਂ ਵਾਪਸੀ ਕਰਨੀ ਹੈ, ਤਾਂ ਕੁਝ ਸੁਧਾਰ ਕਰਨੇ ਪੈਣਗੇ। ਥੋੜੀ ਸਖ਼ਤਾਈ ਕਰਨੀ ਪਵੇਗੀ।ਜਿਸ ਨਾਲ ਉਲਝਿਆ ਤਾਣਾ ਬਾਣਾ ਫੇਰ ਤੋਂ ਸਹੀ ਕਿਤਾ ਜਾਵੇ। ਮੈਡੀਕਲ ਨਸ਼ੇ ਤੇ ਪੂਰਨ ਪਾਬੰਦੀ ਲਗਾਈ ਜਾਵੇ, ਤਾਂ ਜੋਂ ਹੱਸਦੇ ਵੱਸਦੇ ਹੋਰ ਘਰ ਨਾ ਉਜੜਨ। ਕੁਝ ਸਖ਼ਤਾਈ ਕਰਨ ਨਾਲ ਜੇਕਰ ਪੰਜਾਬ ਦਾ ਤੇ ਉਸ ਵਿੱਚ ਰਹਿਣ ਵਾਲੀ ਜਨਤਾ ਦਾ ਭਲਾ ਹੁੰਦਾ ਹੈ, ਤਾਂ ਉਹ ਸਖ਼ਤਾਈ ਮਾੜੀ ਨਹੀਂ।ਜੋਂ ਪਹਿਲੀਆਂ ਸਰਕਾਰਾ ਗਲਤੀ ਕੀਤੀ ਹੈ,ਉਹ ਹੁਣ ਵਾਲੀ ਮੌਜੂਦਾ ਸਰਕਾਰ ਨੂੰ ਸੁਧਾਰਨੀ ਚਾਹੀਦੀ ਹੈ।ਪੂਰੇ ਜੋਸ਼ ਨਾਲ ਸੱਚੇ ਮਨੋਂ ਕੰਮ ਕਰਨੇ ਚਾਹੀਦੇ ਹਨ ਤਾਂ ਜੋਂ ਸਾਡਾ ਵਜੂਦ ਬੱਚ ਸਕੇ,, ਆਉਣ ਵਾਲੀ ਪੀੜ੍ਹੀ ਤੁਹਾਨੂੰ ਯਾਦ ਕਰੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਰ੍ਹਾਂ। ਨਹੀਂ ਤਾਂ ਲਾਹਨਤਾਂ ਤਾਂ ਪੈਂਦੀਆਂ ਹੀ ਰਹਿਣ ਗਿਆ।
ਕੁਝ ਬਦਲਾਅ ਦੀ ਲੋੜ ਹੈ?? ਸਿਖਿਆ ਪ੍ਰਣਾਲੀ ਵਿੱਚ ਸੁਧਾਰ ਹੋਣਾ ਚਾਹੀਦਾ ਹੈ।ਇਸ ਨਾਲ ਬਹੁਤ ਕੁਝ ਬਦਲਿਆ ਜਾ ਸਕਦਾ ਹੈ। ਸਾਡੇ ਬੱਚੇ ਚੰਗੀ ਸਿੱਖਿਆ ਲੈਣ ਲਈ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਨਿਰਭਰ ਹਨ,ਜੋਂ ਚੰਗਾ ਪੈਸਾ ਲੈਂਦੇ ਹਨ ਇਸ ਦੇ ਬਦਲੇ,ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਚੰਗੀ ਸਿੱਖਿਆ ਦੇ ਨਾਲ ਨਾਲ ਨੋਕਰੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋਂ ਸਾਡੀ ਆਉਣ ਵਾਲੀ ਪੀੜ੍ਹੀ ਬਾਹਰ ਵਿਦੇਸ਼ਾਂ ਵਿਚ ਜਾ ਕੇ ਰਹਿਣ ਕੰਮ ਕਰਨ ਲਈ ਮਜਬੂਰ ਨਾ ਹੋਣ, ਫ੍ਰੀ ਦੀਆਂ ਸਾਰੀਆਂ ਵਸਤੂਆਂ ਬੰਦ ਕਰਕੇ ਉੱਜਵਲ ਭਵਿੱਖ ਲਈ ਕੰਮ ਕਰਨੇ ਚਾਹੀਦੇ ਹਨ। ਸੂਬੇ ਨੂੰ ਫੇਰ ਤੋਂ ਖੁਸ਼ਹਾਲ ਬਣਾਇਆਂ ਜਾ ਸਕੇ।ਉਹ ਇੱਕ ਨੇਕ ਦਿਲ ਇਨਸਾਨ ਹੀ ਕਰ ਸਕਦਾ ਹੈ।ਹੋ ਸਭ ਕੁੱਝ ਸਕਦਾ ਹੈ ਜੇ ਕੋਈ ਸੱਚੀ ਨੀਅਤ ਨਾਲ ਕਰਨਾ ਚਾਹੇ, ਨਹੀਂ ਤਾਂ ਮਾੜੇ ਹਾਲਾਤ ਹੋਣਗੇ।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਔਰਤ ਰਿਸ਼ਤੇ ਤੇ ਸਮਾਜ
Next article ਚਿੱਤ ਕਰਦਾ ਮੈਂ ਸਾਧੂ ਬਣਜਾ