ਕੰਵਲਜੀਤ ਕੌਰ
(ਸਮਾਜ ਵੀਕਲੀ) ਕੱਲ ਇੱਕ ਕੁੜੀ ਦੇ ਯੋਗਾ ਕਰਦੀ ਦੀ ਤਸਵੀਰ ਜਦੋਂ ਹਰਿਮੰਦਰ ਸਾਹਿਬ ਵਿੱਚ ਵੇਖੀ ਤਾਂ ਮੈਨੂੰ ਯਾਦ ਆਇਆ ਮੇਰੀ ਦੋਹਤੀ ਪੰਜ ਸਾਲ ਦੀ ਉਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤੇ ਨਿਸ਼ਾਨ ਸਾਹਿਬ ਜੰਗਲੇ ਵਿੱਚੋਂ ਲੰਘ ਗਈ ਉਹਦੇ ਮਗਰ ਸਾਰੇ ਪੈ ਗਏ ਤੇ ਇਹ ਕਿਸ ਤਰਾਂ ਅੰਦਰ ਚਲੀ ਗਈ, ਮੇਰੀ ਬੇਟੀ ਕਹਿੰਦੀ ਰਹੀ ਤੇ ਕੋਈ ਗੱਲ ਨਹੀਂ ਬੱਚਾ ਉਹਨੂੰ ਨਹੀਂ ਪਤਾ ਤੇ ਬਾਕੀ ਸੰਗਤਾਂ ਨੇ ਵੀ ਕਿਹਾ ਚਲੋ ਬੱਚਾ ਇਸ ਤਰਾਂ ਨਹੀਂ ਕਰਦੇ ,ਇਸ ਵਾਸਤੇ ਇਹ ਵਾਲੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਫੋਟੋ ਸਪੈਸ਼ਲ ਖਿੱਚੀ ਗਈ ਹੈ ਤੇ ਸਪੈਸ਼ਲ ਹੀ ਇਹ ਕੁੜੀ ਨੇ ਫੋਟੋ ਖਿਚਵਾਈ ਹੈ ਸੋ ਜੇ ਨਿਯਮ ਬਣੇ ਹਨ ਤਾਂ ਸਭ ਲਈ ਬਰਾਬਰ ਹੋਣੇ ਚਾਹੀਦੇ ਹਨ ਤੇ ਇਹ ਤਾਂ ਬਹੁਤ ਵੱਡੀ ਅਣਗਹਿਲੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਪਰਕਰਮਾ ਵਿੱਚ, ਇੱਕ ਪਾਸੇ ਮੋਬਾਈਲ ਦੀ ਵਰਤੋਂ ਤੇ ਰੋਕ ਲਾਈ ਗਈ ਹੈ ਤੇ ਦੂਜੇ ਪਾਸੇ ਮੋਬਾਈਲ,ਸਮਝ ਤੋਂ ਬਾਹਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly