ਕਾਲਾ ਸਾਗਰ ’ਚ ਮਾਲ ਵਾਹਕ ਜਹਾਜ਼ ਡੁੱਬਿਆ; ਦੋ ਦੀ ਮੌਤ

ਇਸਤਾਂਬੁਲ (ਸਮਾਜ ਵੀਕਲੀ) : ਤੁਰਕੀ ਦੇ ਕਾਲਾ ਸਾਗਰ ’ਚ ਅੱਜ ਇੱਕ ਮਾਲਵਾਹਕ ਸਮੁੰਦਰੀ ਜਹਾਜ਼ ਡੁੱਬ ਜਾਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਛੇ ਜਣਿਆਂ ਨੂੰ ਬਚਾ ਲਿਆ ਗਿਆ ਹੈ। ਮਾਲਵਾਹਕ ਜਹਾਜ਼ ਬੁਲਗਾਰੀਆ ਤੋਂ ਜਾਰਜੀਆ ਜਾ ਰਿਹਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਬਾਰਟਿਨ ਦੀ ਤੁਰਕੀ ਬੰਦਰਗਾਹ ਪਹੁੰਚਣ ਦੀ ਕੋਸ਼ਿਸ਼ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ’ਚ ਅਮਲੇ ਦੇ 12 ਮੈਂਬਰ ਸਨ ਜਿਨ੍ਹਾਂ ’ਚ ਦੋ ਰੂਸ ਤੇ 10 ਯੂਕਰੇਨ ਨਾਲ ਸਬੰਧਤ ਸਨ।

Previous articleਮੁਰਾਦਾਬਾਦ ’ਚ ਕਰੋਨਾ ਵੈਕਸੀਨ ਲੱਗਣ ਤੋਂ ਇਕ ਦਿਨ ਬਾਅਦ ਸਿਹਤ ਕਾਮੇ ਦੀ ਮੌਤ
Next articleਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਵਾਸ਼ਿੰਗਟਨ ’ਚ ਸੁਰੱਖਿਆ ਸਖ਼ਤ