ਸੁਰਜੀਤ ਸਾਰੰਗ
(ਸਮਾਜ ਵੀਕਲੀ) ਨਸ਼ਿਆਂ ਦਾ ਸੰਬੰਧ ਨਾ ਮਨ ਨਾਲ ਹੈ ਤੇ ਨਾ ਹੀ ਸਰੀਰ ਦੇ ਕਿਸੇ ਹੋਰ ਹਿੱਸੇ ਨਾਲ।
ਨਸ਼ਿਆਂ ਦਾ ਸੰਬੰਧ ਹੈ ਹੀ ਸਿੱਧਾ ਦਿਮਾਗ ਨਾਲ। ਨਸ਼ੇ ਸਾਡੀ ਦਿਮਾਗੀ ਹਰਕਤ ਨੂੰ ਵਧਾ ਘਟਾ ਕੇ ਸਾਡੇ ਸਰੀਰ ਦੇ ਹੋਰਨਾਂ ਹਿੱਸਿਆਂ ਨੂੰ ਵਧਾਉਂਦੇ ਘਟਾਉਂਦੇ ਰਹਿੰਦੇ ਹਨ।ਅਸੀ ਸਿੱਧੇ ਕਹਿ ਸਕਦੇ ਹਾਂ ਨਸ਼ੇ ਅਸਿੱਧੇ ਰੂਪ ਵਿਚ ਦਿਮਾਗ ਰਾਹੀਂ ਸਾਡੇ ਸਰੀਰ ਤੇ ਅਸਰ ਕਰਦੇ ਹਨ। ਨਸ਼ੇ ਖੂਨ ਰਾਹੀਂ ਸਿੱਧੇ ਸਾਡੇ ਦਿਮਾਗ ਵਿਚ ਪਹੁ ਜਾਂਦੇ ਹਨ। ਪਹੁੰਚਦੇ ਸਾਰ ਹੀ ਇਹ ਦਿਮਾਗ ਵਿਚ ਮੌਜੂਦ ਵੈਸੀਕਲਜ਼ ਨਾਂ ਦੀਆਂ ਥੈਲੀਆਂ ਨੂੰ ਪਾੜ ਦਿੰਦੇ ਹਨ। ਇਨ੍ਹਾਂ ਥੈਲੀਆਂ ਵਿਚੋ ਡੋਪਾਮੀਨ ਨਾਂ ਦਾਪਦਾਰਥ ਬਾਹਰ ਨਿਕਲਦਾ ਹੈ।
ਇਹ ਪਦਾਰਥ ਦਿਮਾਗ ਵਿਚਲੇ ਡੋਪਾਮੀਨ ਰਿਸੈਪਚਰ ਨਾਂ ਦੇ ਹਿੱਸੇ ਨਾਲ ਜਦ ਜੁੜ ਜਾਂਦਾ ਹੈ ਤਦ ਆਦਮੀ ਨੂੰ ਨਸ਼ਾ ਮਹਿਸੂਸ ਹੋਣਾ ਸ਼ੁਰੁ ਹੋ ਜਾਂਦਾ ਹੈ। ਇਹ ਨਸ਼ਾ ਦਿਮਾਗ ਵਿਚ ਇਕ ਹੋਰ ਖੂਬੀ ਪ੍ਰਧਾਨ ਕਰਨ ਵਾਲੇ ਹਿੱਸੇ ਨੂੰ ਕਾਬੂ ਕਰ ਲੈਦਾ ਹੈ।
ਪਲ ਈਅਰ ਸਰਕਟ ਦੇ ਨਸ਼ੇ ਦੇ ਕਾਬੂ ਹੇਠ ਆ ਜਾਣ ਕਾਰਨ ਨਸ਼ਈ ਨੂੰ ਖੁਸ਼ੀ ਮਹਿਸੂਸ ਹੋਣ ਲੱਗ ਪੈਂਦੀ ਹੈ। ਪਰ ਇਹ ਨਜ਼ਾਰਾ ਥੋੜੀ ਦੇਰ ਨਹੀਂ ਰਹਿੰਦਾ। ਜਦੋਂ ਨਸ਼ੇ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਸੁਭਾਵਿਕ ਹੀ ਨਸ਼ਈਆਂ ਦਾ। ਸਿੱਟਾ ਇਹ ਨਿਕਲਦਾ ਹੈ ਕਿ ਨਸ਼ਈ ਉਦਾਸ, ਇਕੱਲੇਪਣ ਦਾ ਸ਼ਿਕਾਰ ਚਿੜਚਿੜੇਪਨ ਵਿਚ ਚੱਲਾ ਜਾਂਦਾ ਹੈ।ਨਸ਼ਈ ਦਾ ਅਜੇ ਵੀ ਸੂਝਵਾਨ ਮਨ ਖ਼ਬਰਦਾਰ ਕਰਦਾ ਹੈ ਨਸ਼ਾ ਨਾ ਲੈਸਿੱਟੇ ਗੰਭੀਰ ਨਿਕਲਣਗੇ। ਪਰ ਨਸ਼ਈ ਵਿਚਾਰਾ ਕਰੇ ਤੇ ਕੀ। ਦਿਮਾਗ ਨਸ਼ਈ ਦੇ ਪਲ ਈਅਰ ਸਰਕਟ ਨੂੰ ਹਰਕਤ ਵਿਚ ਲਿਆਉਣ ਲਈ ਨਸ਼ਾ ਮੰਗ ਰਿਹਾ ਹੈ।ਨਸ਼ਈ ਦਾ ਮਨ ਇਕ ਨਹੀ ਸੁਣਦਾ ਹੋਇਆ ਉਸ ਨੂੰ ਆਪਣੇ ਅੱਗੇ ਝੁਕਾ ਲੈਂਦਾ ਹੈ।ਮਜਬੂਰਨ ਦਿਮਾਗ ਦੀ ਗੱਲ ਮੰਨਣੀ ਪੈ ਜਾਂਦੀ ਹੈ।
ਪੰਜਾਬ ਵਿਚ ਅਜ ਕੱਲ ਕੁਦਰਤੀ ਤੇ ਬਣਾਉਟੀ ਰਸਾਇਣਕ ਦੋਵਾ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਹੋ ਰਿਹਾ ਹੈ। ਇਥੇ ਕਦਰਤੀ ਤੋ ਮੇਰਾ ਮੱਤਲਬ ਊਹ ਨਸ਼ੇ ਜਿਹੜੇ ਕੁਦਰਤ ਦੀ ਬਨਸਪਤੀ ਵਿਚੋਂ ਮਿਲਦੇ ਹਨ। ਭੰਗ, ਅਫੀਮ, ਗਾਂਜਾ ਤੇ ਡੋਡੇ ਹਨ। ਰਸਾਇਣ ਕ ਨਸ਼ੇ ਜੋ ਮਨੁੱਖ ਆਪ ਤਿਆਰ ਕਰਦਾ ਹੈ। ਟੀਕੇ, ਕੈਪਸੁਲ, ਸਰਾਬ, ਸਮੈਕ, ਤੇ ਹੋਰ ਖਾਂਸੀ ਠੀਕ ਕਰਨ ਵਾਲੀਆਂ ਦਵਾਈਆਂ।ਹੁਣ ਤਾਂ
ਸਮੈਕ ਨਸ਼ਾ। ਵਰਤੋਂ ਵਿਚ ਆ ਰਿਹਾ ਹੈ। ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵੀ ਉਸੇ ਤਰ੍ਹਾ ਹੈ। ਅਫੀਮ ਖਾਣ ਵਾਲਿਆ ਦੀ ਕਮੀ ਹੋਈ ਹੈ।
ਵੈਸੇ ਸਾਰੇ ਨਸ਼ੇ ਮਾਰੂ ਹੀ ਹਨ।
ਪਹਿਲਾਂ ਕਾਰਨ ਇਹ ਹੈ ਕਿ ਸਮੈਕ ਅੱਜਕਲ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ਪਿੰਡਾ ਵਿਚ ਢਾਬਿਆਂ, ਹੋਟਲਾਂ, ਪਾਨਵਾੜੀ ਨੀਮ ਹਕੀਮ, ਡਾਕਟਰਾਂ, ਟੀ ਸਟਾਲਾਂ, ਮੁਨਿਆਰੀ ਤੇ ਕਰਿਆਨੇ ਦੀਆਂ ਦੁਕਾਨਾਂ ਤੇ ਉਪਲਬਧ ਹੁੰਦੀ ਹੈ।
ਦੂਸਰਾ ਕਾਰਨ ਇਹ ਹੈ ਸਮੈਕ ਦੇ ਨਸ਼ੇ ਸਰੀਰ ਵਿਚ ਸਰੂਰ ਤੋਂ ਅੱਲਗ ਕਿਸਮ ਦਾ ਹੈ। ਆਪਣੇ ਆਪ ਨੂੰ ਸੁੰਨ ਮਹਿਸੂਸ ਕਰਦੇ ਹਨ। ਫਿਰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਸਾਰੇ ਸਰੀਰ ਵਿਚ ਮਸਤੀ ਛਾਂ ਜਾਂਦੀ ਹੈ।ਮਨ ਸ਼ਾਂਤ ਹੋ ਜਾਂਦਾ ਹੈ।ਉਸ ਨੂੰ ਕੰਮ ਕਰਨ ਲਈ ਕੋਈ ਉੱਦਮ ਦੀ ਲੋੜ ਨਹੀ। ਉਹ ਸੋਚਦਾ ਹੈ ਕੰਮ ਆਪੇ ਹੋ ਜਾਣਗੇ।
ਸਮੈਕ ਵੇਚਣ ਵਾਲਾ ਹੀ ਜ਼ਿਮੇਵਾਰ ਹੁੰਦਾ ਹੈ।
ਕਿਸੇ ਨੇਤਾ ਦੇ ੍ੱਬੱਚੇ ਨਸ਼ਾ ਕਿਉ ਨਹੀਂ ਕਰਦੇ।ਆਪਣੇ ਤਾਂ ਸਾਂਭ ਕੇ ਰੱਖੇ ਗਰੀਬਾਂ ਨੂੰ ਲਾ ਦਿੱਤਾ ਨਸ਼ਿਆਂ ਵੱਲ।
ਹਰ ਪਿੰਡ ਦੀ ਪੰਚਾਇਤ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ।ਸਰਕਾਰ ਨੂੰ ਕੈਂਪ ਲੱਗਾਕੇ ਸਮਝਣ ਦੀ ਲੋੜ ਹੈ। ਜ਼ਵਾਨੀ ਨਸ਼ਿਆਂ ਦੇ ਆਦੀ ਨਾ ਹੋਵੇ।
ਕੈਂਪਾਂ ਵਿੱਚ ਕੋਸਿਲੰਗ ਕਰਨ ਦੀ ਲੋੜ ਹੋ। ਸਕੂਲਾਂ ਵਿਚ ਨਸ਼ਾ ਵਿਰੋਧੀ ਵਾਸਤੇ ਕਦਮ ਚੁਕਣੇ ਚਾਹਿੰਦੇ ਹਨ।
ਇਹ ਜੋ ਮੈਂ ਲਿਖਿਆ ਹੈ ਇਕ ਡਾਕਟਰ ਸਾਹਿਬ ਜੀ ਨਾਲ ਗੱਲ ਕਰਕੇ ਲਿਖਿਆ ਹੈ।
ਉਹਨਾਂ ਨੇ ਮੈਨੂੰ ਕਾਫੀ ਕੁਝ ਦੱਸਿਆ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly