ਜੇ ਮੁਕ ਜਾਏ ਝਗੜਾ ਝੇੜਾ ਏ।
ਕੋਈ ਵਾਹ ਨਾ ਚਲਦਾ ਮੇਰਾ ਏ।
ਦਿਸਦਾ ਨਾ ਹਮਦਰਦ ਕੇਹੜਾ ਏ।
ਕੋਈ ਨੀ ਘੱਟ,
ਦੇ ਕੇ ਫੱਟ,
ਹਏ ਸੀਣ ਨੀ ਦਿੰਦੇ, ਜ਼ਿੰਦਗੀ ਮੇਰੀ ਮੈਨੂੰ ਬਈ।
ਲੋਕ ਜੀਣ ਨੀ ਦਿੰਦੇ,……………..
ਹਾਂ ਤੇਰੇ ਮੂੰਹ ਤੇ ਤੇਰੇ ਏ।
ਪਿੱਠ ਪਿੱਛੇ ਛੁਰੀਆਂ ਫੇਰੇ ਏ।
ਸੋਚ ਸੋਚ ਕੇ ਅੱਖਾਂ ਮੂਹਰੇ,
ਆ ਗਏ ਕਾਲੇ ਨੇਰੇ ਏ।
ਕਾਹਦੀ ਯਾਰੀ,
ਸਾਡੀ ਵਾਰੀ,
ਸਾਨੂੰ ਪੀਹਣ ਨੀ ਦਿੰਦੇ, ਜ਼ਿੰਦਗੀ ਮੇਰੀ ਮੈਨੂੰ ਬਈ।
ਲੋਕ ਜੀਣ ਨੀ ਦਿੰਦੇ,……………..
ਤੂੰ ਰੱਖ ਜਜ਼ਬਾਤਾਂ ਤੇ ਕਾਬੂ।
ਅੱਗ ਲਾਉਣ ਵਾਲੇ ਵਾਧੂ।
ਕਦ ਕੇਹਂਦਾ ਚਲ ਜਾਂਦਾ,
ਸੱਜਣਾ ਏਥੇ ਐ ਜਾਦੂ।
ਨਾਲੇ ਕਰਦੇ,
ਏਹ ਨਾ ਜਰਦੇ,
ਜ਼ਹਿਰ ਪੀਣ ਨੀ ਦਿੰਦੇ, ਜ਼ਿੰਦਗੀ ਮੇਰੀ ਮੈਨੂੰ ਬਈ।
ਲੋਕ ਜੀਣ ਨੀ ਦਿੰਦੇ,……………..
ਭਲੇ ਲੋਕਾਂ ਨੂੰ ਬੁਰਾ ਕਹਿੰਦੇ।
ਆਪ ਚੰਗੇ ਬਣ ਕੇ ਬਹਿੰਦੇ।
ਨਰਿੰਦਰ ਸਿਹਾ ਕੀ ਆਖਾਂ,
ਲੜੋਈ ਵਿਚੋਂ ਵਿਚ ਕੀ ਸਹਿੰਦੇ।
ਏਹ ਚੰਦਰੇ ਰਾਹ,
ਨਾ ਸੁਖ ਦਾ ਸਾਹ,
ਏਥੇ ਲੀਣ ਨੀ ਦਿੰਦੇ, ਜ਼ਿੰਦਗੀ ਮੇਰੀ ਮੈਨੂੰ ਬਈ।
ਲੋਕ ਜੀਣ ਨੀ ਦਿੰਦੇ,……………..
ਨਰਿੰਦਰ ਲੜੋਈ ਵਾਲਾ