ਪੁਰਬਾ ਦਾ ‘ ਵਿਗਿਆਨਕ ਦ੍ਰਿਸ਼ਟੀਕੋਣ

(ਸਮਾਜ ਵੀਕਲੀ) ਮਨਦੀਪ ਕੌਰ ਪੁਰਬਾ ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਮੱਠੀ ਧੁੱਪ ਵਾਂਗ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੋਈ ਸ਼ਾਇਦ ਆਪਣੀ ਪੰਜਵੀਂ ਵਾਰਤਕ ਪੁਸਤਕ ਲੈ ਕੇ ਆਈ ਹੈ। ਸਾਹਿਤ ਦੀਆਂ ਬਰੀਕੀਆਂ ਅਤੇ ਪ੍ਰਪੱਕਤਾ ਤੋਂ ਉਹ ਚੰਗੀ ਤਰ੍ਹਾਂ ਜਾਣੂੰ ਹੈ। ਵੱਡੀ ਗੱਲ ਇਹ ਕਿ ਵਿਆਕਰਣ ‘ਤੇ ਉਸ ਦੀ ਪੂਰੀ ਪਕੜ ਹੈ। ਉਹ ਘੱਟ ਲਿਖਦੀ ਹੈ ਪਰ ਪੜ੍ਹਨਯੋਗ ਲਿਖਦੀ ਹੈ। ਉਸ ਦੀ ਨਵੀਂ ਛਪੀ ਪੁਸਤਕ
” ਵਿਗਿਆਨਕ ਦ੍ਰਿਸ਼ਟੀਕੋਣ ” ਹਾਲੇ ਪੜ੍ਹੀ ਤਾਂ ਨਹੀਂ ਪਰ ਪੁਸਤਕ ਦੇ ਸਿਰਲੇਖ ਤੋਂ ਅੰਦਾਜ਼ਾ ਬੱਝਦਾ ਹੈ ਕਿ ਪੁਰਾਣੀਆਂ ਮਿੱਥਾਂ/ਤਿੱਥਾਂ ਪਿਛਲੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਗੱਲ ਕੀਤੀ ਹੋਵੇਗੀ ਤੇ ਜਾਂ ਉਨ੍ਹਾਂ ਨੂੰ
ਵਿਗਿਆਨਕ ਨਜ਼ਰੀਏ ਤੋਂ ਪਹਿਚਾਨਣ ਦੀ। ਇਹ ਮੇਰਾ ਅੰਦਾਜ਼ਾ ਹੈ।
            ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਝੋਲੀ ਵਿੱਚ ‘ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ‘ ਬਦਲੇ ਮੈਡਮ ਮਨਦੀਪ ਕੌਰ ਪੁਰਬਾ ਦੀ ਸ਼ਲਾਘਾ ਕਰਨੀ ਬਣਦੀ ਹੈ। ਨਵੀਂ ਪੁਸਤਕ ” ਵਿਗਿਆਨਕ ਦ੍ਰਿਸ਼ਟੀਕੋਣ ‘ ਦਾ ਜ਼ੋਰਦਾਰ ਸਵਾਗਤ ਹੈ।
ਰਣਜੀਤ ਸਿੰਘ ਨੂਰਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੱਕੀ ਡਰਾਅ ਕੂਪਨ
Next articleਲੇਖਿਕਾ ਗੁਰੀ ਦੀ ਸਾਹਿਤਕ -ਖੇਤਰ ‘ਚ ਇੱਕ ਹੋਰ ਪੁਲਾਂਘ