ਨਵੇ ਸੰਕਟਾਂ ‘ਚ ਘਿਰਿਆ ਅਫਗਾਨਿਸਤਾਨ

ਅਮਰਜੀਤ ਚੰਦਰ

(ਸਮਾਜ ਵੀਕਲੀ)- ਅਮਰੀਕਾ ਅਤੇ ਬਾਕੀ ਦੇਸ਼ਾਂ ਨੇ ਅਫਗਾਨਿਸਤਾਨ ਨੂੰ ਆਪਣੇ ਹਾਲਾਤਾਂ ਤੇ ਹੀ ਛੱਡ ਦਿੱਤਾ ਹੈ। ਆਪਣੇ ਆਪਣੇ ਦੇਸ਼ਾਂ ਤੋਂ ਭੇਜੀ ਗਈ ਫੌਜ਼ ਵੀ ਸਾਰਿਆਂ ਵਲੋਂ ਵਾਪਸ ਬੁਲਾ ਲਈ ਗਈ ਹੈ। ਇਸ ਦੌਰਾਨ ਅਫਗਾਨਿਸਤਾਨ ਵਿਚ ਹੋ ਰਹੀਆਂ ਘਟਨਾਵਾਂ, ਅਫਗਾਨੀ ਜਨਤਾ ਦੇ ਨਾਲ-ਨਾਲ ਬਾਕੀ ਏਸ਼ੀਆਈ ਦੇਸ਼ਾਂ ਨੂੰ ਵੀ ਪ੍ਰੇਸ਼ਾਨ ਕਰ ਰਹੀਆਂ ਹਨ।ਵਿਦੇਸ਼ੀ ਫੌਜ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਨੇ ਹਮਲੇ ਤੇਜ਼ ਕਰ ਦਿੱਤੇ ਹਨ।ਕਈ ਇਲਾਕਿਆਂ ਨੂੰ ਤਾਂ ਤਾਲਿਬਾਨ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।ਇਸ ਦੇ ਨਾਲ ਤਾਲਿਬਾਨ ਦੀ ਰਣਨੀਤੀ ਹੁਣ ਸਪੱਸ਼ਟ ਹੋ ਗਈ ਹੈ। ਤਾਲਿਬਾਨ ਨੇ ਬੜੀ ਚਲਾਕੀ ਦੇ ਨਾਲ ਦੋਹਾ ਸ਼ਾਂਤੀ ਵਾਰਤਾ ਨੂੰ ਲੇਟ ਕਰਦੇ ਜਾ ਰਹੇ ਸੀ। ਉਹ ਅਮਰੀਕਾ ਦੀ ਫੌਜ਼ ਦੀ ਵਾਪਸੀ ਦਾ ਇੰਤਜਾਰ ਕਰ ਰਿਹਾ ਸੀ।ਦੋਹਾ ਵਿਚ ਅਜੇ ਸ਼ਾਂਤੀ ਵਾਰਤਾ ਰੁਕੀ ਹੋਈ ਹੈ। ਪਰ ਤਾਲਿਬਾਨ ਦੀ ਇਸ ਵੱਧ ਰਹੀ ਤਾਕਤ ਤੋਂ ਪਾਕਿਸਤਾਨ ਬਹੁਤ ਖੁਸ਼ ਹੈ।ਹਾਲਾਂਕਿ ਚੀਨ ਅਤੇ ਈਰਾਨ ਬਹੁਤ ਪ੍ਰੇਸ਼ਾਨ ਹਨ।ਇਸ ਕਰਕੇ ਅਫਗਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਵਿਚ ਚੀਨ ਅਤੇ ਈਰਾਨ ਵੀ ਸ਼ਾਮਲ ਹੋ ਗਿਆ,ਕਿਉਂਕਿ ਦੋਵੇਂ ਦੇਸ਼ਾਂ ਨੂੰ ਅਲੱਗ-ਅਲੱਗ ਕਾਰਨਾਂ ਕਰਕੇ ਪਾਕਿਸਤਾਨ ਸਮੇਤ ਤਾਲਿਬਾਨ ਤੇ ਭਰੋਸਾ ਨਹੀ ਹੈ।

ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਸੰਨ 2001 ਤੋਂ ਅਲੱਗ ਹਨ।ਅੱਜ ਤੋਂ 20 ਸਾਲ ਪਹਿਲਾਂ ਅਫਗਾਨਿਸਤਾਨ ਵਿਚ ਅਮਰੀਕਾ ਅਤੇ ਸਹਿਯੋਗੀ ਨਾਟੋ ਦੇਸ਼ਾਂ ਨੂੰ ਦੇਖਦੇ ਹੋਏ ਜੋਸ਼ ਭਰਦਾ ਸੀ,ਉਹ ਹੁਣ ਹਾਤਾਸ਼ਾਂ ਵਿਚ ਬਦਲ ਚੁੱਕਾ ਗਿਆ ਹੈ। ਅਫਗਾਨਿਸਤਾਨ ਵਿਚ ਦੋ ਦਹਾਕਿਆਂ ਤੋਂ ਫਸੇ ਅਮਰੀਕਾ ਦੀ ਸਥਿਤੀ ਹਰ ਤਰਾਂ ਨਾਲ ਕਮਜ਼ੋਰ ਹੋ ਗਈ ਹੈ, ਕਿਉਕਿ ਦੋ ਦਹਾਕਿਆਂ ਤੋਂ ਵੱਡੀ ਸੰਖਿਆ ਵਿਚ ਸੈਨਿਕ ਮਾਰੇ ਜਾ ਚੁੱਕੇ ਹਨ। ਅਫਗਾਨਿਸਤਾਨ ਦੇ ਅਭਿਆਨ ਵਿਚ ਹੁਣ ਤੱਕ ਦੇ ਹੋਏ ਖਰਚ ਦਾ ਅਤੇ ਅਰਥ ਵਿਵਸਥਾ ਦਾ ਵੀ ਭਾਰੀ ਨੁਕਸਾਨ ਹੋਇਆ ਹੈ।ਅਮਰੀਕਾ ਇਹ ਬਹੁਤ ਚੰਗੀ ਤਰਾਂ ਸਮਝ ਚੁੱਕਾ ਹੈ ਕਿ ਅਗਾਨਿਸਤਾਨ ਦੀ ਜਮੀਨ ਤੇ ਵੀ ਉਸ ਦਾ ਇਹੀ ਹਾਲ ਹੋ ਰਿਹਾ ਹੈ ਜੋ ਵੀਅਤਨਾਮ ਤੇ ਇਰਾਕ ਦਾ ਹੋਇਆ ਹੈ ਅਤੇ ਆਖਰ ਇਹਨਾਂ ਦੇਸ਼ਾਂ ਵਿਚੋਂ ਸਾਨੂੰ ਬੋਰੀਆ ਬਿਸਤਰ ਸਮੇਟਣਾ ਹੀ ਪਵੇਗਾ।ਇਸ ਕਰਕੇ ਅਮਰੀਕਾ ਅਫਗਾਨਿਸਤਾਨ ਵਿਚੋਂ ਨਿਕਲ ਕੇ ਭੱਜ ਗਿਆ।

ਅੱਜ ਅਫਗਾਨ ਸਰਕਾਰ ਲਾਚਾਰ ਨਜ਼ਰ ਆ ਰਹੀ ਹੈ, ਅਫਗਾਨ ਸਰਕਾਰ ਕਮਜ਼ੋਰ ਪੈ ਚੁੱਕੀ ਹੈ। ਹੁਣ ਤੱਕ ਉਸ ਨੂੰ ਅਮਰੀਕੀ ਸੈਨਿਕਾ ਦੀ ਮਦਦ ਮਿਲੀ ਹੋਈ ਸੀ ਉਨਾਂ ਦੇ ਕੋਲ ਨਵੀ ਤਕਨੀਕ ਦੇ ਹਥਿਆਰ ਸਨ,ਉਹ ਦੇ ਨਾਲ ਨਾਲ ਉਨਾਂ ਦਾ ਮਨੋਬਲ ਵੀ ਬਣਿਆ ਹੋਇਆ ਸੀ।ਇਹ ਮਨੋਬਲ ਹੁਣ ਉਨਾਂ ਦਾ ਟੁੱਟ ਚੁੱਕਿਆ ਹੈ। ਤਾਲਿਬਾਨ ਦੇ ਖਿਲਾਫ ਲੜਣ ਦੀ ਬਜਾਇ ਅਫਗਾਨ ਸੈਨਿਕ ਜਾਨ ਬਚਾਉਣ ਦੇ ਲਈ ਦੂਸਰੇ ਦੇਸ਼ਾਂ ਨੂੰ ਭੱਜ ਰਹੇ ਹਨ ਜਾਂ ਫਿਰ ਤਾਲਿਬਾਨ ਦੇ ਨਾਲ ਹੀ ਮਿਲ ਰਹੇ ਹਨ।ਇਹਦੇ ਨਾਲ ਤਾਲਿਬਾਨ ਲੜਾਕੂਆਂ ਦੀ ਤਾਕਤ ਹੋਰ ਵੱਧ ਰਹੀ ਹੈ।ਤਾਲਿਬਾਨ ਦਾ ਦਾਅਵਾ ਹੈ ਕਿ ਉਨਾਂ ਨੇ ਦੇਸ਼ ਦੇ ਇਕ ਤਿਹਾਈ ਜਿਲਿਆਂ ਤੇ ਪੂਰੀ ਤਰਾਂ ਨਾਲ ਫੋਕਸ ਕਰ ਲਿਆ ਹੈ।ਇਸ ਕਰਕੇ ਆਉਣ ਵਾਲੇ ਦਿਨਾਂ ਵਿਚ ਤਾਲਿਬਾਨ ਤੇ ਅਫਗਾਨ ਸੈਨਕਾ ਦੇ ਵਿਚ ਜੰਗ ਹੋਰ ਤੇਜ਼ ਹੋਵੇਗੀ।ਇਸ ਖਤਰੇ ਤੋਂ ਕੋਈ ਵੀ ਇਨਕਾਰ ਨਹੀ ਕਰੇਗਾ ਕਿ ਹੁਣ ਤਾਲਿਬਾਨ ਦੇ ਆਤਮਘਾਤੀ ਹਮਲੇ ਵੱਧਣਗੇ ਅਤੇ ਇਹਨਾਂ ਹਮਲਿਆ ਵਿਚ ਵੱਡੀ ਗਿਣਤੀ ਵਿਚ ਨਿਰਦੋਸ਼ ਲੋਕ ਮਾਰੇ ਜਾਏਗੇ ।ਇਹਨਾਂ ਹਾਲਾਤਾਂ ਵਿਚ ਅਫਗਾਨਿਸਤਾਨ ਵਿਚ ਗ੍ਰਹਿ ਯੱੁਧ ਲੰਬਾ ਵੀ ਚੱਲ ਸਕਦਾ ਹੈ।ਜੇਕਰ ਇਹਦੇ ਵਿਚ ਗੁਆਂਢੀ ਦੇਸ਼ਾਂ ਨੇ ਵੀ ਦਸਤਖਤ ਕੀਤੇ ਤਾਂ ਤਾਲਿਬਾਨ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਹਨ। ਅਫਗਾਨਿਸਤਾਨ ਵਿਚ ਤਾਂ ਕਈ ਜਗਾ ਤਾਲਿਬਾਨ ਦੇ ਖਿਲਾਫ ਹਥਿਆਰ ਵੀ ਚੁੱਕ ਲਏ ਹਨ।ਉਹ ਅਫਗਾਨਿਸਤਾਨ ਦੀ ਸਰਕਾਰੀ ਸੈਨਾ ਨੂੰ ਸਹਿਯੋਗ ਦੇ ਰਹੇ ਹਨ।ਹਾਲਾਂਕਿ ਤਾਲਿਬਾਨ ਅਜੇ ਤੱਕ ਰਾਜਨੀਤਕ ਤੌਰ ਤੇ ਬਹੁਤ ਚਲਾਕੀਆਂ ਵਰਤ ਰਿਹਾ ਹੈ ਅਤੇ ਉਸਨੂੰ ਕਈ ਗੁਆਂਢੀ ਦੇਸ਼ਾਂ ਦੀ ਅਫਗਾਨਿਸਤਾਨ ਨਾਲ ਜੁੜੇ ਹੋਣ ਦੀ ਪੱੁਖਤਾ ਜਾਣਕਾਰੀ ਹੈ।ਇਸ ਕਰਕੇ ਉਸ ਨੇ ਚਲਾਕੀ ਦੇ ਨਾਲ ਕਿਹਾ ਹੈ ਕਿ ਉਹ ਜਲਦੀ ਹੀ ਲਿਖਤੀ ਰੂਪ ਵਿਚ ਸ਼ਾਂਤੀ ਯੋਜਨਾ ਅਫਗਾਨ ਸਰਕਾਰ ਨੂੰ ਦੇਵੇਗਾ।ਪਰ ਤਾਲਿਬਾਨ ਦੇ ਕਿਸੇ ਵੀ ਦਾਅਵੇ ਤੇ ਅਫਗਾਨ ਸਰਕਾਰ ਨੂੰ ਕੋਈ ਭਰੋਸਾ ਨਹੀ ਹੈ।

ਅਫਗਾਨਿਸਤਾਨ ਵਿਚ ਭਵਿੱਖ ਦੀ ਸਮੱਸਿਆ ਸਿਰਫ ਗ੍ਰਹਿ ਯੁੱਧ ਤੱਕ ਹੀ ਸੀਮਿਤ ਨਹੀ ਹੈ।ਜੇਕਰ ਸੰਘਰਸ਼ ਲੰਬਾ ਚੱਲਿਆਂ ਤਾਂ ਇਸ ਦੇਸ਼ ਦੀ ਮਾਲੀ ਹਾਲਤ ਹੋਰ ਖਰਾਬ ਹੰੁਦੀ ਚਲੀ ਜਾਏਗੀ।ਅਫਗਾਨ ਦੇ ਵਿੱਤ ਵਿਭਾਗ ਦੇ ਤਾਜ਼ਾ ਅੰਕੜਿਆ ਤੋਂ ਪਤਾ ਲੱਗਦਾ ਹੈ ਕਿ ਤਾਲਿਬਾਨ ਦੇ ਹਮਲਿਆ ਵਿਚ ਤੇਜ਼ੀ ਦੀ ਵਜ੍ਹਾ ਨਾਲ ਸਰਕਾਰ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।ਬਾਰਡਰ ਤੇ ਵਸੂਲੀ ਵਿਚ ਵੀ ਭਾਰੀ ਗਿਰਾਵਟ ਆਈ ਹੈ।ਤਾਲਿਬਾਨ ਨੇ ਅਫਗਾਨਿਸਤਾਨ ਵਿਚ ਦੂਸਰੇ ਦਰਜੇ ਵਾਲੇ ਕੁਝ ਬਾਰਡਰ ਕੇਂਦਰਾਂ ਤੇ ਅਫਗਾਨ ਸਰਕਾਰ ਦੇ ਢਾਂਚੇਂ ਨੂੰ ਕਮਜੋਰ ਕਰ ਦਿੱਤਾ ਹੈ।ਜੋ ਕਿ ਪਹਿਲਾਂ ਬਾਰਡਰ ਦੀ ਵਸੂਲੀ 50 ਕਰੋੜ ਪ੍ਰਤੀ ਦਿਨ ਸੀ ਅੱਜ ਬੜੀ ਮੁਸ਼ਕਲ ਨਾਲ 15 ਕਰੋੜ ਪ੍ਰਤੀ ਦਿਨ ਰਹਿ ਗਈ ਹੈ,ਮਤਲਬ ਕਿ ਦੋ ਤਿਹਾਈ ਹਰ ਰੋਜ਼ ਇਸ ਵਸੂਲੀ ਵਿਚ ਹੀ ਗਿਰਾਵਟ ਆ ਗਈ ਹੈ।ਹਾਲਾਂਕਿ ਇਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਹਮਲੇ ਨੂੰ ਸਿਰਫ ਇਕ ਬਹਾਨਾ ਬਣਾਇਆ ਜਾ ਰਿਹਾ ਹੈ।ਦਰਆਸਲ ਬਾਰਡਰ ਤੇ ਤਾਇਨਾਤ ਕਰਮਚਾਰੀਆਂ ਭ੍ਰਿਸ਼ਟਾਚਾਰ ਵਿਚ ਬੜੀ ਬੁਰੀ ਤਰਾਂ ਨਾਲ ਲਿਬੜ ਗਏ ਹਨ। ਕਰਮਚਾਰੀ ਅਤੇ ਅਧਿਕਾਰ ਤਾਲਿਬਾਨ ਦਾ ਬਹਾਨਾ ਬਣਾ ਕੇ ਰਿਸ਼ਵਤ ਲੈ ਲੈ ਕੇ ਖੁਦ ਪੈਸਾ ਹਾਜ਼ਮ ਕਰ ਰਹੇ ਹਨ।ਇਸ ਵਿਚ ਵੱਡਾ ਸਵਾਲ ਇਹ ਹੈ ਕਿ ਅਫਗਾਨ ਸਰਕਾਰ ਦੀ ਆਮਦਨੀ ਕਿਵੇ ਵੱਧੇਗੀ, ਤੇ ਦੇਸ਼ ਨੂੰ ਚਲਾਉਣ ਦੇ ਲਈ ਪੈਸਾ ਕਿਥੌ ਆਏਗਾ?ਇਸ ਤੋਂ ਸਾਫ ਹੰੁਦਾ ਹੈ ਕਿ ਇਸ ਤਰਾਂ ਦੇ ਹਲਾਤਾਂ ਵਿਚ ਜੇਕਰ ਗ੍ਰਹਿ ਯੁੱਧ ਲੰਬਾ ਹੰੁਦਾ ਹੈ ਤਾਂ ਅਫਗਾਨਿਸਤਾਨ ਦੀ ਅਰਥ-ਵਿਵਸਥਾ ਢਹਿ-ਢੇਰੀ ਹੋ ਜਾਏਗੀ।

ਸਰਕਾਰ ਦੀ ਆਮਦਨੀ ਕਿਵੇਂ ਵਧੇ ਅਤੇ ਦੇਸ਼ ਦਾ ਵਿਕਾਸ ਕਿਵੇਂ ਹੋਵੇ,ਇਹਦੇ ਵਿਚ ਕੋਈ ਠੋਸ ਯੋਜਨਾ ਬਣਾਉਣ ਵਿਚ ਅਮਰੀਕਾ ਨੇ ਕੋਈ ਦਿਲਚਸਪੀ ਨਹੀ ਦਿਖਾਈ,ਇਹ ਉਹਨਾਂ ਦੀ ਸੋਚ ਵਿਚ ਕਦੇ ਵੀ ਨਹੀ ਆਇਆ।ਅਮਰੀਕਾ ਦੀ ਨੀਤੀ ਇਸ ਤਰਾਂ ਦੇ ਦੇਸ਼ਾਂ ਨੂੰ ਫਸਾ ਕੇ ਰੱਖਣ ਦੀ ਹੋ ਰਹੀ ਹੈ। ਪਿਛਲੇ ਦੋ ਦਹਾਕਿਆਂ ਤੋਂ ਕਾਬਲ ਤੇ ਰਾਜ ਕਰਨ ਵਾਲੇ ਅਫਗਾਨ ਨੈਤਾਵਾਂ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਅਰੋਪ ਲੱਗਦੇ ਆ ਰਹੇ ਹਨ। ਹਾਲਾਂਕਿ ਆਤੰਕਵਾਦ ਦੇ ਖਿਲਾਫ ਸੰਘਰਸ਼ ਦੇ ਨਾਂ ਤੇ ਪੱਛਮੀ ਦੇਸ਼ਾਂ ਨੇ ਅਫਗਾਨਿਸਤਾਨ ਨੂੰ ਬਹੁਤ ਆਰਥਿਕ ਮਦਦ ਦਿੱਤੀ।ਅਫਗਾਨਿਸਤਾਨ ਵਿਚ ਵਿਕਾਸ ਦੇ ਕੰਮਾਂ ਵਿਚ ਵੀ ਤੇਜ਼ੀ ਲਿਆਉਣ ਦੀ ਕੋਸਿ਼ਸ਼ ਕੀਤੀ ਗਈ।ਅਫਗਾਨਿਸਤਾਨ ਸਰਕਾਰ ਦੀ ਮਦਦ ਦੇ ਲਈ ਕੁਝ ਰਾਸ਼ੀ ਵੀ ਇਕੱਠੀ ਕਰਕੇ ਦਿੱਤੀ ਗਈ।ਪਰ ਇਸ ਸੱਭ ਦਾ ਕੋਈ ਖਾਸ ਲਾਭ ਨਹੀ ਦਿਖਾਈ ਨਹੀ ਦਿੱਤਾ।ਅੱਜ ਤਾਲਿਬਾਨ ਲੜਾਕੂ ਅਫਗਾਨ ਸੈਨਾ ਤੇ ਭਾਰੂ ਨਜ਼ਰ ਆ ਰਹੇ ਹਨ। ਏਸੇ ਮਹੌਲ ਵਿਚ ਅਫਗਾਨਿਸਤਾਨ ਨੂੰ ਕਿਥੌਂ ਮਦਦ ਮਿਲੇਗੀ, ਇਹ ਤਾਂ ਆਉਣ ਵਾਲੇ ਸਮੇਂ ਵਿਚ ਹੀ ਪਤਾ ਚਲੇਗਾ।

ਅਫਗਾਨਿਸਤਾਨ ਨੂੰ ਲੈ ਕੇ ਈਰਾਨ ਬਹੁਤ ਚੁਕੰਨਾ ਹੋ ਗਿਆ ਹੈ, ਉਨਾਂ ਨੇ ਤਾਂ ਕੁੁਝ ਗੱਲਾਂ ਸਪੱਸ਼ਟ ਵੀ ਕਰ ਦਿੱਤੀਆਂ ਹਨ।ਈਰਾਨ ਦਾ ਕਹਿਣਾ ਹੈ ਕਿ ਤਾਲਿਬਾਨ ਅਫਗਾਨਿਸਤਾਨ ਦਾ ਇਕੱਲਾ ਚਿਹਰਾ ਨਹੀ ਹੈ,ਅਫਗਾਨਿਸਤਾਨ ਵਿਚ ਸਾਰੀਆਂ ਹੀ ਜਨਜਾਤੀਆਂ ਦੀ ਸਾਂਝੀ ਸਰਕਾਰ ਬਣਨੀ ਚਾਹੀਦੀ ਹੈ।ਈਰਾਨ ਕਿਸੇ ਵੀ ਕੀਮਤ ਤੇ Eਜਬੇਕ, ਤਾਜਿਕ ਅਤੇ ਹਜ਼ਾਰਾ ਜਨਜਾਤੀਆਂ ਨੂੰ ਕਮਜੋਰ ਨਹੀ ਹੋਣ ਦੇਵੇਗਾ।ਹਾਲਾਂਕਿ ਈਰਾਨ ਅਤੇ ਤਾਲਿਬਾਨ ਦੇ ਵਿਚ ਪਿਛਲੇ ਕੁਝ ਸਾਲਾਂ ਤੋਂ ਵਧੀਆ ਸਬੰਧ ਬਣੇ ਹੋਏ ਹਨ।ਪਰ ਕਾਬਲ ਤੇ ਤਾਲਿਬਾਨ ਦੇ ਇਸ ਤਰਾਂ ਕਬਜ਼ਾ ਕਰਨ ਤੇ ਈਰਾਨ ਕਦੇ ਵੀ ਪਸੰਦ ਨਹੀ ਕਰੇਗਾ। ਇਹੀ ਕਾਰਨ ਹੈ ਕਿ ਈਰਾਨ ਹੁਣ ਸਿੱਧੇ ਹੀ ਦਸਤਖਤ ਸ਼ੁਰੂ ਕਰ ਚੁੱਕਾ ਹੈ। ਪਿਛਲੇ ਦਿਨੀ ਈਰਾਨ ਨੇ ਤਹਿਰਾਨ ਵਿਚ ਤਾਲਿਬਾਨ ਦੇ ਸਿਰਕੱਢ ਨੇਤਾ ਮਹੰਮਦ ਅਬਾਸ ਅਤੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਯੂਨਸ ਵਿਚ ਕਨੂੰਨੀ ਵਾਰਤਾ ਕਰਵਾਈ।ਇਸ ਵਾਰਤਾ ਵਿਚ ਈਰਾਨ ਨੇ ਆਪਣੀ ਗੱਲ ਸਾਫ ਕਰ ਦਿੱਤੀ ਕਿ ਉਹ ਕਾਬਲ ਵਿਚ ਈਰਾਨ ਸਾਰੀਆਂ ਜਾਤੀਆਂ ਦੀ ਸਰਕਾਰ ਚਾਹੰੁਦਾ ਹੈ। ਈਰਾਨ ਬਹੁਤ ਸਾਰੇ ਕਾਰਨਾ ਤੋਂ ਅਫਗਾਨਿਸਤਾਨ ਨੂੰ ਲੈ ਕੇ ਗੰਭੀਰ ਹੈ। ਈਰਾਨ ਦੀ ਸੱਭ ਤੋਂ ਲੰਬੀ ਸਰਹੱਦ ਅਫਗਾਨਿਸਤਾਨ ਨਾਲ ਲੱਗਦੀ ਹੈ।ਇਸ ਸਾਰੀ ਸਰਹੱਦ ਤੇ ਤਾਲਿਬਾਨੀਆਂ ਦਾ ਹੀ ਰਾਜ ਹੈ।ਇਹ ਅਫਗਾਨੀ ਸੂਬੇ ਈਰਾਨ ਲਈ ਸਾਮਰਿਕ ਅਤੇ ਆਰਥਿਕ ਵਾਲੇ ਹਨ ਕਿਉਂਕਿ ਇਹਨਾਂ ਸੂਬਿਆਂ ਤੋਂ ਹੀ ਪਾਕਿਸਤਾਨ ,ਕਵੇਟਾ ਅਤੇ ਤ੍ਰਕੇਮਿਨਿਸਤਾਨ ਤੱਕ ਜਾਣ ਵਾਲਾ ਗਲਿਆਰਾ ਗੁਜਰਦਾ ਹੈ।ਈਰਾਨ ਨੂੰ ਪਤਾ ਹੈ ਕਿ ਜੇਕਰ ਕਾਬਲ ਤੇ ਤਾਲਿਬਾਨ ਦਾ ਏਕਮਾਤਰ ਸੂਬਾ ਹੋਇਆ ਤਾਂ ਇਸ ਇਲਾਕੇ ਵਿਚ ਪਾਕਿਸਤਾਨ ਦਾ ਸਿੱਧਾ ਪ੍ਰਭਾਵ ਵਧੇਗਾ ਅਤੇ ਇਸ ਦੇ ਨਾਲ ਈਰਾਨ ਦੇ ਹਿੱਤ ਪ੍ਰਭਾਵਿਤ ਹੋਣਗੇ।

ਚੀਨ ਵੀ ਅਫਗਾਨਿਸਤਾਨ ਵਿਚ ਚੌਕੰਨਾ ਹੋ ਗਿਆ ਹੈ।ਉਹ ਆਪਣੇ ਹਿੱਤ ਦੇਖ ਰਿਹਾ ਹੈ। ਚੀਨ ਦੇ ਸੇਵਾ ਭਾਵਨਾ ਵਾਲੇ ਏਰੀਏ ਸਿ਼ਨਜਿੰਯਾਂਗ ਵਿਚ ਸਰਗਰਮ Eਇਗਰ ਅਲਗਾਵਵਾਦੀE ਦੇ ਤਾਲਿਬਾਨ ਅਤੇ ਅਲਕਾਇਦਾ ਦੇ ਨਾਲ ਕਰੀਬੀ ਸਬੰਧ ਹਨ।ਚੀਨ ਦੀ ਸਰਹੱਦ ਵੀ ਅਫਗਾਨਿਸਤਾਨ ਨਾਲ ਲੱਗਦੀ ਹੈ।ਇਸ ਕਰਕੇ ਚੀਨ ਨੂੰ ਸ਼ੱਕ ਹੈ ਕਿ ਜੇਕਰ ਤਾਲਿਬਾਨ ਕਾਬਲ ਨੂੰ ਬਲਾਉਣ ਦੇ ਲਈ ਤਿਅਰ ਹੋ ਗਿਆ ਤਾਂ Eਇਗਰ ਅਲਗਾਵਵਾਦੀE ਦਾ ਮਨੋਬਲ ਹੋਰ ਵੱਧੇਗਾ।ਚੀਨ ਅਫਗਾਨਿਸਤਾਨ ਵਿਚ ਆਪਣਾ ਪੱਕਾ ਅੱਡਾ ਬਣਾਉਣ ਦੇ ਬਾਰੇ ਵਿਚ ਸੋਚ ਰਿਹਾ ਹੈ। ਇਸ ਤੋਂ ਇਲਾਵਾ ਆਰਥਿਕ ਨਿਵੇਸ਼ ਹੋਰ ਤੇਜ ਕਰਨ ਬਾਰੇ ਯੋਜਨਾ ਬਣਾ ਰਿਹਾ ਹੈ।ਦਰਅਸਲ ਤਾਲਿਬਾਨ ਚੀਨ ਦੀ ਸੱਭ ਤੋਂ ਮਹੱਤਵਪੂਰਨ ਪਰਿਯੋਜਨਾ ਬੈਲਟ ਐਡ ਰੋਡ ਇਨੀਸ਼ੇਏਟਿਵ ਵਿਚ ਵੀ ਅੜਿੱਕਾ ਬਣ ਸਕਦਾ ਹੈ, ਇਹਨਾਂ ਹਾਲਾਤਾਂ ਵਿਚ ਅਫਗਾਨ ਸਰਕਾਰ, ਤਾਲਿਬਾਨ ਅਤੇ ਆਪਣੇ ਹਿੱਤਾਂ ਨੂੰ ਦੇਖ ਕੇ ਵਿਦੇਸ਼ੀ ਮੁਲਕ ਅਫਗਾਨਿਸਤਾਨ ਨੂੰ ਕਿੱਥੇ ਪਹੰੁਚਾਏਗਾ ਇਹ ਤਾਂ ਸਮਾਂ ਹੀ ਦੱਸੇਗਾ।

ਪੇਸ਼ਕਸ਼:-ਅਮਰਜੀਤ ਚੰਦਰ ਮੌਬਾਇਲ 9417600014

 

Previous articleਸਿੱਧੂ ਨੂੰ ਸਾਬਤ ਕਰਨੀ ਪਏਗੀ ਸਮਾਜਕ ਸਰੋਕਾਰਾਂ ਲਈ ਸਾਬਤਕਦਮੀ ਵਾਲੀ ਸਿਆਸਤ
Next articleलखनऊ से आतंकवाद के नाम पर गिरफ्तार मुस्तकीम के परिजनों से मुलाकात की गई