ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜੇਕਰ ਮੇਰੇ ਪਿੰਡ ਸੁੰਨੜ ਕਲਾਂ ਦੀ ਸਤਿਕਾਰਯੋਗ ਜਨਤਾ ਨੇ ਮੈਨੂੰ ਸਰਪੰਚ ਬਣਨ ਦਾ ਮੌਕਾ ਦਿੱਤਾ ਤਾਂ ਮੇਰੇ ਵੱਲੋਂ ਪਿੰਡ ਦੀ ਭਲਾਈ ਦੇ ਲਈ ਹੇਠ ਲਿਖੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਛੱਪੜ ਦਾ ਕੰਮ ਸੁਚਾਰੂ ਢੰਗ ਨਾਲ ਕਰਵਾਇਆ ਜਾਵੇਗਾ : – 1. ਪਿੰਡ ਵਿੱਚ ਵਧ ਰਹੇ ਨਸ਼ਿਆਂ ਨੂੰ ਨੱਥ ਪਾਉਣੀ ਸਾਡਾ ਸਭ ਤੋਂ ਪਹਿਲਾ ਕੰਮ ਹੋਵੇਗਾ 2. ਪੰਚਾਇਤ ਵੱਲੋਂ ਖੇਡਾਂ ਦੇ ਗਰਾਊਂਡ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। 3. ਖੇਡ ਗਰਾਊਂਡ ਵਿੱਚ ਓਪਨ ਜਿੰਮ, ਪੱਕਾ ਟਰੈਕ, ਸੋਲਰ ਲਾਈਟਾਂ ਅਤੇ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ। 4. ਪਿੰਡ ਵਿੱਚ ਫਾਇਰ ਬ੍ਰਿਗੇਡ ਵਾਲੀ ਗੱਡੀ ਦਾ ਖ਼ਾਸ ਤੌਰ ‘ਤੇ ਪ੍ਰਬੰਧ ਕਰਨਾ ਤਾਂ ਜੋ ਜਿਮੀਂਦਾਰ ਭਰਾਵਾਂ ਦੀ ਫ਼ਸਲ ਨੂੰ ਅੱਗ ਵਰਗੀਆਂ ਘਟਨਾਵਾਂ ਤੋਂ ਬਚਾਇਆ ਜਾ ਸਕੇ। 5. 6. ਪਿੰਡ ਵਿੱਚ ਪਾਣੀ ਵਾਲੀ ਟੈਂਕੀ ਦੀ ਨਿਰੰਤਰ ਸਫ਼ਾਈ ਕਰਾਉਣਾ, ਤਾਂ ਜੋ ਕੈਂਸਰ ਅਤੇ ਹੋਰ ਬਿਮਾਰੀਆਂ ਤੋਂ ਬਚਿਆ ਜਾ ਸਕੇ। 7. ਸਾਰੇ ਪਿੰਡ ਵਿੱਚ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਉਣੇ। 8. ਗ਼ਰੀਬ ਲੋੜਵੰਦਾਂ ਦੇ ਲਈ ਪੱਕੇ ਮਕਾਨ ਬਣਵਾ ਕੇ ਦੇਣੇ । 9. ਪੰਚਾਇਤ ਵੱਲੋਂ ਲੜਕੀਆਂ ਦੇ ਵਿਆਹ ਮੌਕੇ ‘ਤੇ ਸ਼ਗਨ ਸਕੀਮ ਦਾ ਪ੍ਰਬੰਧ ਕਰਨਾ 10. ਪਿੰਡ ਦੇ ਸਰਕਾਰੀ ਸਕੂਲ ਵਿੱਚ ਹਰ ਤਰ੍ਹਾਂ ਦੇ ਸਬਜੈਕਟ ਦੇ ਟੀਚਰਾਂ ਦਾ ਖ਼ਾਸ ਤੌਰ ‘ਤੇ ਪ੍ਰਬੰਧ ਕਰਵਾਉਣਾ। 12. ਪਿੰਡ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਕੇ ਦੇਵਾਂਗੇ। 13. ਸਾਰੇ ਪਿੰਡ ਦੀ ਫ਼ਿਰਨੀਂ ਪੱਕੀ ਕਰਕੇ ਆਲੇ-ਦੁਆਲੇ ਸ਼ਾਨਦਾਰ ਰੁੱਖ ਲਗਾਉਣੇ। 14. ਉਪਰੋਕਤ ਤੋਂ ਇਲਾਵਾ ਪਿੰਡ ਦੇ ਵਿੱਚ ਵੱਡੇ ਪ੍ਰਾਜੈਕਟ ਲ਼ੈ ਕੇ ਆਵਾਂਗੇ 15 ਹਰ ਵਾਰਡ ਦਾ ਮੈਂਬਰ ਆਪੋ ਆਪਣੇ ਵਾਰਡ ਦਾ ਸਰਪੰਚ ਹੋਵੇਗਾ ਜੋਕਿ ਆਪੋ ਆਪਣੇ ਵਾਰਡ ਦੇ ਕੰਮ ਆਪ ਕਰਾਵੇਗਾ ਸਰਪੰਚ ਵੱਲੋਂ ਸਾਰੇ ਮੈਂਬਰਾਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। 16. ਬਜ਼ੁਰਗਾਂ ਦੇ ਲਈ ਹਰ ਤਰ੍ਹਾਂ ਦੀ ਸਰਕਾਰੀ ਸਹੂਲਤਾਂ ਦਾ ਪ੍ਰਬੰਧ ਕਰਕੇ ਦੇਵਾਂਗੇ, 17. ਨਰੇਗਾ ਦਾ ਕੰਮ ਕਦੇ ਵੀ ਨਹੀਂ ਰੁਕਣ ਦਿੱਤਾ ਜਾਵੇਗਾ ਅਤੇ ਸਾਰਿਆਂ ਨੂੰ ਵੰਡ ਕੇ ਬਰਾਬਰ ਕੰਮ ਦਿੱਤਾ ਜਾਵੇਗਾ। 18. ਸਾਰੇ ਪਿੰਡ ਵਿੱਚ ਸੋਲਰ ਲਾਈਟਾਂ ਅਤੇ ਕੈਮਰਿਆਂ ਦਾ ਪ੍ਰਬੰਧ ਕਰਕੇ ਦੇਵਾਂਗੇ ਤਾਂ ਜੋ ਸਾਡੀਆਂ ਧੀਆਂ-ਭੈਣਾਂ ਵੀ ਰਾਤ ਤੱਕ ਆਰਾਮ ਨਾਲ ਬੇਫ਼ਿਕਰ ਹੋ ਕੇ ਸੈਰ ਆਦਿ ਕਰ ਸਕਣ। 19. ਪੰਚਾਇਤ ਵੱਲੋਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾਵੇਗਾ, ਪਿੰਡ ਦੇ ਮਸਲੇ ਪਿੰਡ ਵਿੱਚ ਨਿਬੇੜੇ ਜਾਣਗੇ। 20. ਪਿੰਡ ਵਿੱਚ ਇੱਕ ਲਾਈਬ੍ਰੇਰੀ ਦਾ ਪ੍ਰਬੰਧ ਕਰਵਾਵਾਂਗੇ । ਉਪਰੋਕਤ ਸਾਰੇ ਕੰਮ ਤਾਂਹੀ ਸੰਭਵ ਹਨ ਜੇਕਰ ਤੁਹਾਡੇ ਪਿੰਡ ਦਾ ਮੁਖੀ( ਸਰਪੰਚ ) ਇੱਕ ਪੜਿਆ-ਲਿਖਿਆ, ਇੱਜ਼ਤਦਾਰ, ਸਮਝਦਾਰ, ਡਟ ਕੇ ਖੜਨ ਵਾਲਾ, ਅਫਸਰਾਂ ਨਾਲ ਤਾਲਮੇਲ ਬਣਾ ਕੇ ਰੱਖਣ ਵਾਲਾ, ਰਾਜਨੀਤੀ ਨੂੰ ਸਮਝਣ ਵਾਲਾ ਵਿਅਕਤੀ ਹੋਵੇਗਾ, ਅਤੇ ਜਿਸਦਾ ਮੌਜੂਦਾ ਸਰਕਾਰ ਨਾਲ, ਸਾਰੇ ਅਫਸਰਾਂ ਨਾਲ ਅਤੇ ਨਾਲੋ-ਨਾਲ ਪਿੰਡ ਦੇ ਸਾਰੇ ਵਸਨੀਕਾਂ ਨਾਲ, ਮਜ਼ਦੂਰਾਂ, ਵਰਕਰਾਂ, ਅਤੇ ਮੁਲਾਜ਼ਮਾਂ ਨਾਲ ਵਧੀਆ ਤਾਲਮੇਲ ਹੋਵੇਗਾ। ਅਸੀਂ ਵਾਅਦਾ ਕਰਦੇ ਹਾਂ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਡੇ ਪਿੰਡ ਸੁੰਨੜ ਕਲਾਂ ਨੂੰ ਅਸੀਂ ਸਵਰਗ ਬਣਾ ਕੇ ਦਿਖਾਵਾਂਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly