ਪੰਜਾਬੀ ਸਾਹਿਤ ਸਭਾ ਨੇ ਤਿੰਨ ਮੈਂਬਰਾਂ ਦਾ ਸਨਮਾਨ ਕੀਤਾ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ” ਲੇਖਕਾਂ , ਕਲਾਕਾਰਾਂ ਅਤੇ ਬੁਧੀਜੀਵੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਪੇਂਡੂ ਲੋਕਾਂ ਨੂੰ ਸੁਚੇਤ ਕਰਨ ਤਾਂ ਕਿ ਸਿਆਣੇ , ਪੜ੍ਹੇ ਲਿਖੇ , ਲੋਕ ਹਿਤੈਸ਼ੀ ਅਤੇ ਨਸ਼ਿਆਂ ਤੋਂ ਰਹਿਤ ਪੰਚ ਸਰਪੰਚ ਚੁਣੇ ਜਾ ਸਕਣ ਕਿਉਂਕਿ ਗ੍ਰਾਮ ਪੰਚਾਇਤ ਆਪੋ ਆਪਣੇ ਪਿੰਡ ਦੀ ਵਿਧਾਨ ਸਭਾ ਅਤੇ ਪਾਰਲੀਮੈਂਟ ਹੀ ਹੁੰਦੀ ਹੈ । ਚੋਣ ਮੁਕੰਮਲ ਹੋਣ ਤੋਂ ਬਾਅਦ ਵੀ ਗਰਾਮ ਸਭਾ ਦੀਆਂ ਇਕੱਤਰਤਾਵਾਂ ਅਮਲੀ ਰੂਪ ਵਿੱਚ ਕਰਵਾਉਂਣ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣ । “
        ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਸਭਾ ਦੀ ਮਾਸਿਕ ਇਕੱਤਰਤਾ ਵਿੱਚ ਸੁਆਗਤੀ ਸ਼ਬਦ ਬੋਲਦਿਆਂ ਕੀਤਾ । ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ਼ ਸ਼ਾਮਲ ਗੁਰਦਿਆਲ ਨਿਰਮਾਣ ਧੂਰੀ ਅਤੇ ਰਾਮ ਚੰਦ ਸ਼ਰਮਾ ਜੱਖਲਾਂ ਤੋਂ ਇਲਾਵਾ ਮੈਨੇਜਰ ਜਗਦੇਵ ਸ਼ਰਮਾ ਤੇ ਅਜਾਇਬ ਸਿੰਘ ਕੋਮਲ ਨੇ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।
         ਸ਼ੁਰੂ ਵਿੱਚ ਸਭਾ ਦੀ ਪ੍ਰੰਪਰਾ ਅਨੁਸਾਰ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜੇ ਦੇਣ ਵਾਲ਼ੇ ਐੱਮ.ਪੀ ਸੀਤਾ ਰਾਮ ਯੇਚੁਰੀ , ਪੰਜਾਬੀ ਕਵਿੱਤਰੀ ਅਮਰਜੀਤ ਕੌਰ ਨਾਜ਼ , ਮਰਹੂਮ ਡਾ. ਗੁਰਸ਼ਰਨ ਸਿੰਘ ਦੀ ਹਮਸਫ਼ਰ ਅਤੇ ਰੰਗਮੰਚ ਕਲਾਕਾਰਾ ਕੈਲਾਸ਼ ਕੌਰ ਤੋਂ ਇਲਾਵਾ ਜਗਜੀਤ ਸਿੰਘ ਬਨਭੌਰੀ ਦੇ ਬੇਟੇ ਤੇ ਵੀਤ ਬਾਦਸ਼ਾਹ ਪੁਰੀ ਦੇ ਨਾਨੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਇੱਕ ਵੱਖਰੇ ਮਤੇ ਰਾਹੀਂ ਸਾਲ 2023 – 24 ਦਾ ਕੇਂਦਰੀ ਐਵਾਰਡ ਪ੍ਰਾਪਤ ਕਰਕੇ ਧੂਰੀ ਸ਼ਹਿਰ ਦਾ ਨਾਂ ਰੌਸ਼ਨ ਕਰਨ ਲਈ ਰਾਇਸੀਲਾ ਗਰੁੱਪ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਅਤੇ ਇਲਾਕੇ ਦੇ ਉੱਭਰਦੇ ਵਾਰਤਕ ਲੇਖਕ ਹਰਜਿੰਦਰ ਸਿੰਘ ਪਿੰਡ ਭੜੀ ਨੂੰ ਉਨ੍ਹਾਂ ਦੀ ਪਲੇਠੀ ਪੁਸਤਕ ” ਸਾਧਸੰਗਤਿ ਬਿਨਾ ਭਾਉ ਨਾ ਉਪਜੈ ” ਛਪਣ ‘ਤੇ ਵੀ ਵਧਾਈ ਦਿੱਤੀ ਗਈ ।
       ਨਵੀਂ ਸ਼ੁਰੂ ਕੀਤੀ ਗਈ ਪਿਰਤ ਅਨੁਸਾਰ ਅਕਤੂਬਰ ਮਹੀਨੇ ਵਿੱਚ ਜਨਮੇਂ ਤਿੰਨ ਮੈਂਬਰਾਂ ( ਸੁਖਦੇਵ ਲੱਡਾ 02 ਅਕਤੂਬਰ , ਬਲਜੀਤ ਬਾਂਸਲ 04 ਅਕਤੂਬਰ ਅਤੇ ਮੂਲ ਚੰਦ ਸ਼ਰਮਾ 14 ਅਕਤੂਬਰ ) ਦੇ ਜਨਮ ਦਿਹਾੜੇ ਸਾਂਝੇ ਤੌਰ ‘ਤੇ ਮਨਾ ਕੇ ਸਨਮਾਨਿਤ ਵੀ ਕੀਤਾ ਗਿਆ।
       ਅਖੀਰ ਵਿੱਚ ਜਨਰਲ ਸਕੱਤਰ ਚਰਨਜੀਤ ਮੀਮਸਾ ਦੇ ਸਟੇਜ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਅਕਾਸ਼ ਪ੍ਰੀਤ ਸਿੰਘ ਬਾਜਵਾ , ਪੇਂਟਰ ਸੁਖਦੇਵ ਸਿੰਘ , ਗੁਰੀ ਚੰਦੜ ਸੰਗਰੂਰ , ਜਗਸੀਰ ਸਿੰਘ ਮੂਲੋਵਾਲ , ਮੰਗਲ ਦਾਸ ਬਾਵਾ , ਸੁਖਵਿੰਦਰ ਸਿੰਘ ਸੁੱਖੀ , ਗੁਰਮੀਤ ਸਿੰਘ ਸੋਹੀ , ਅਮਰ ਗਰਗ ਕਲਮਦਾਨ , ਡਾ. ਜਗਤਾਰ ਸਿੰਘ ਸਿੱਧੂ , ਅਸ਼ੋਕ ਭੰਡਾਰੀ , ਗੁਰਜੰਟ ਸਿੰਘ ਮੀਮਸਾ , ਅਜਾਇਬ ਸਿੰਘ ਕੋਮਲ , ਜਗਦੇਵ ਸ਼ਰਮਾ ਬੁਗਰਾ , ਸੁਖਦੇਵ ਰਾਮ ਲੱਡਾ , ਬਲਜੀਤ ਸਿੰਘ ਬਾਂਸਲ , ਰਾਮ ਚੰਦ ਸ਼ਰਮਾ , ਚਰਨਜੀਤ ਮੀਮਸਾ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਨੇ ਪੰਚਾਇਤ ਚੋਣ ਨਾਲ਼ ਸੰਬੰਧਿਤ ਆਪੋ ਆਪਣੀਆਂ ਸੱਜਰੀਆਂ ਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਸਵੱਛ ਭਾਰਤ ਮਿਸ਼ਨ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦਾ ਪ੍ਰੋਗਰਾਮ* ‌
Next articleਸਮਰਾਲਾ ਹਾਕੀ ਕਲੱਬ ਵੱਲੋਂ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ 21ਹਜ਼ਾਰ ਦੀ ਰਾਸ਼ੀ ਦਿੱਤੀ