ਨਵੀਂ ਦਿੱਲੀ— ਮਸ਼ਹੂਰ ਕੋਰੀਓਗ੍ਰਾਫਰ ਜਾਨੀ ਮਾਸਟਰ ਬਲਾਤਕਾਰ ਦੇ ਦੋਸ਼ ‘ਚ 19 ਸਤੰਬਰ ਤੋਂ ਜੇਲ ‘ਚ ਹੈ। ‘ਤਿਰੁਚਿੱਤਰੰਬਲਮ’ ਦੇ ਗੀਤ ਮੇਘਮ ਕਰੂਕਥਾ ਲਈ ਉਸ ਨੂੰ ਸਰਵੋਤਮ ਕੋਰੀਓਗ੍ਰਾਫੀ ਸ਼੍ਰੇਣੀ ‘ਚ ਨੈਸ਼ਨਲ ਐਵਾਰਡ ਮਿਲਣਾ ਸੀ ਪਰ ਹੁਣ ਬਲਾਤਕਾਰ ਦੇ ਦੋਸ਼ ‘ਚ ਜੇਲ ‘ਚ ਬੰਦ ਜਾਨੀ ਮਾਸਟਰ ਦਾ ਐਵਾਰਡ ਵਾਪਸ ਲੈ ਲਿਆ ਗਿਆ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਰਾਸ਼ਟਰੀ ਫਿਲਮ ਪੁਰਸਕਾਰ ਸੈੱਲ ਨੇ ਇੱਕ ਬਿਆਨ ਜਾਰੀ ਕੀਤਾ ਕਿ ਜਾਨੀ ਮਾਸਟਰ ਲਈ ਰਾਸ਼ਟਰੀ ਫਿਲਮ ਪੁਰਸਕਾਰ ਮੁਅੱਤਲ ਕਰ ਦਿੱਤਾ ਗਿਆ ਹੈ। ਡਿਪਟੀ ਡਾਇਰੈਕਟਰ ਇੰਦਰਾਣੀ ਬੋਸ ਦੁਆਰਾ ਦਸਤਖਤ ਕੀਤੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ, ‘ਇਲਜ਼ਾਮ ਦੀ ਗੰਭੀਰਤਾ ਅਤੇ ਅਦਾਲਤ ਵਿੱਚ ਲੰਬਿਤ ਕੇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਲ 2022 ਲਈ ਸ਼੍ਰੀ ਸ਼ੇਖ ਜਾਨੀ ਦੇ ਸਰਵੋਤਮ ਕੋਰੀਓਗ੍ਰਾਫੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਟਰੀ ਫਿਲਮ ਪੁਰਸਕਾਰ ਸੈੱਲ ਨੇ ਜਾਨੀ ਮਾਸਟਰ ਤੋਂ 8 ਅਕਤੂਬਰ ਨੂੰ ਦਿੱਲੀ ‘ਚ ਹੋਣ ਵਾਲੇ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਦਾ ਸੱਦਾ ਵੀ ਵਾਪਸ ਲੈ ਲਿਆ ਹੈ। ਤੁਹਾਨੂੰ ਦੱਸ ਦੇਈਏ, ਕੋਰੀਓਗ੍ਰਾਫਰ ਜਾਨੀ ਮਾਸਟਰ ਨੂੰ ਇਸ ਹਫਤੇ ਅੰਤਰਿਮ ਜ਼ਮਾਨਤ ਮਿਲ ਗਈ ਸੀ ਤਾਂ ਜੋ ਉਹ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋ ਸਕਣ। ਪਰ ਹੁਣ ਉਸ ਤੋਂ ਸੱਦਾ ਪੱਤਰ ਅਤੇ ਪੁਰਸਕਾਰ ਦੋਵੇਂ ਵਾਪਸ ਲੈ ਲਏ ਗਏ ਹਨ, ਜਾਨੀ ਮਾਸਟਰ ਨੂੰ 19 ਸਤੰਬਰ ਨੂੰ ਗੋਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਗੋਆ ਤੋਂ ਗ੍ਰਿਫਤਾਰ ਕਰਕੇ ਹੈਦਰਾਬਾਦ ਲਿਆਂਦਾ ਗਿਆ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly