ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿਧੇ ਪ੍ਰਬੰਧ ਅਧੀਨ ਆਉਂਦੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਫਗਵਾੜਾ ਦੇ ਪੀ ਆਰ ਸੌਂਦੀ ਅਖਾੜੇ ਵਿੱਚ ਆਯੋਜਿਤ ’ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਕਾਲਜ ਦੇ ਵਿਦਿਆਰਥੀਆਂ ਧਰੂਵੀਰ ਸਿੰਘ ਅਤੇ ਯੁਵਰਾਜ ਸਿੰਘ ਨੇ ਵੱਖ-ਵੱਖ ਰੈਸਲਿੰਗ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਧਰੂਵੀਰ ਸਿੰਘ ਨੇ ਅੰਡਰ 21 ਵਿੱਚ ਭਾਰ 97 ਕਿਲੋਗ੍ਰਾਮ ਗਰੀਕੋ ਰੋਮਨ ਅਤੇ ਯੁਵਰਾਜ ਸਿੰਘ ਨੇ ਰੈਸਲਿੰਗ ਅੰਡਰ 21 ਅਤੇ ਭਾਰ 72 ਕਿਲੋਗ੍ਰਾਮ ਗਰੀਕੋ ਰੋਮਨ ਅਧੀਨ ਜਿਲਾ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅੱਗੇ ਸਟੇਟ ਲੈਵਲ ਦੇ ਰੈਸਲਿੰਗ ਮੁਕਾਬਲੇ ਲਈ ਆਪਣਾ ਸਥਾਨ ਪੱਕਾ ਕੀਤਾ। ਇਸ ਖਾਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਟਰੋਫੀ ਅਤੇ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਨੂੰ ਬਾਕੀ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਦੱਸਦਿਆ ਅਗਲੇਰੇ ਮੁਕਾਬਲਿਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰਸ ਦੁਆਰਾ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly