ਅਮਰੀਕਾ ਦੇ ਕੋਲੋਰਾਡੋ ਵਿਚ ਹਜ਼ਾਰਾਂ ਡਾਲਰ ਨੋਟਾਂ ਦੀ ਬਰਸਾਤ ਹੋਣ ਦੀ ਗੱਲ

ਵਾਸ਼ਿੰਗਟਨ :  ਆਮ ਤੌਰ ‘ਤੇ ਚੋਰ ਅਪਣੇ ਐਸ਼ੋ ਆਰਾਮ ਅਤੇ ਅਪਣੀ ਜ਼ਰੂਰਤਾਂ ਪੂਰੀ ਕਰਨ ਦੇ ਲਈ ਚੋਰੀ ਨੂੰ ਅੰਜਾਮ ਦਿੰਦੇ ਹਨ। ਪ੍ਰੰਤੂ ਅਮਰੀਕਾ ਦੇ ਕੋਲੋਰਾਡੋ ਵਿਚ ਇੱਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ।  ਅਮਰੀਕਾ ਦੇ ਕੋਲਾਰਾਡੋ  ਵਿਚ 65 ਸਾਲਾ ਵਿਅਕਤੀ ਨੇ ਬੈਂਕ ਤੋਂ ਹਜ਼ਾਰਾਂ ਡਾਲਰ ਚੋਰੀ ਕਰਕੇ ਭੀੜ ਵਿਚ ਜਾ ਕੇ ਉਡਾ ਦਿੱਤੇ। ਇਸ ਦੌਰਾਨ ਉਹ ਮੈਰੀ ਕ੍ਰਿਸਮਸ ਚਿਲਾਉਂਦਾ ਰਿਹਾ।

ਨੋਟਾਂ ਦੀ ਬਰਸਾਤ ਹੁੰਦੀ ਦੇਖ ਲੋਕਾਂ ਦੇ ਵਿਚ ਲੁੱਟਣ ਦੀ ਹੋੜ ਮਚ ਗਈ। ਖ਼ਾਸ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਉਹ ਭੱਜਿਆ ਨਹੀਂ ਬਲਕਿ ਬੈਂਕ ਦੇ ਕੋਲ ਬੈਠਾ ਰਿਹਾ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਪਛਾਣ ਡੇਵਿਡ ਵੇਨ ਓਲਿਵਰ ਦੇ ਰੂਪ ਵਿਚ ਹੋਈ।

ਇਸ ਦੇ ਕੋਲ ਤੋਂ ਹਥਿਆਰ ਨਹੀਂ ਮਿਲੇ। ਡੇਵਿਡ ਨੇ ਇਸ ਘਟਨਾ ਨੂੰ ਸੋਮਵਾਰ ਨੂੰ ਅੰਜਾਮ ਦਿੰਤਾ। ਬੈਂਕ ਵਿਚ ਇੱਕ ਚਸ਼ਮਦਦੀ ਨੇ ਦੱਸਿਆ ਕਿ ਉਹ ਬੈਂਕ ਦੇ ਅੰਦਰ ਆਇਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗਾ। ਉਸ ਸਮੇਂ ਬੈਂਕ ਵਿਚ ਜ਼ਿਆਦਾ ਭੀੜ ਨਹੀਂ ਸੀ। ਉਸ ਨੇ ਕੈਸ਼ੀਅਰ ਨੂੰ ਪੈਸੇ ਦੇਣ ਲਈ ਕਿਹਾ। ਹਾਲਾਂਕਿ ਅਜੇ ਤੰਕ ਇਹ ਸਾਫ ਨਹੀਂ ਹੋ ਸਕਿਆ ਕਿ ਉਸ ਨੇ ਕਿੰਨੀ ਰਕਮ ਲੁੱਟੀ।
ਸੜਕ ਦੇ ਸਾਹਮਣੇ ਚਲ ਰਹੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਅਚਾਨਕ ਉਹ ਬੈਗ ਤੋਂ ਪੈਸੇ ਸੁੱਟਣ ਲੱਗਾ ਅਤੇ ਜ਼ੋਰ ਜ਼ੋਰ ਨਾਲ ਮੈਰੀ ਕ੍ਰਿਸਮ ਕਹਿਣ ਲੱਗਾ। ਇੱਕ ਅਫ਼ਸਰ ਨੇ ਦੱਸਿਆ ਕਿ ਰਾਹਗੀਰਾਂ ਨੇ ਸੜਕ ‘ਤੇ ਬਿਖਰੇ ਪੈਸੇ ਬੈਂਕ ਨੂੰ ਮੋੜ ਦਿੱਤੇ, ਲੇਕਿਨ ਹਜ਼ਾਰਾਂ ਡਾਲਰ ਗਾਇਬ ਹੋਣ ਦੀ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ।

ਕੁਝ ਸਾਲ ਪਹਿਲਾਂ ਹਿੰਦੀ ਸਿਨੇਮਾ ਵਿਚ ਵੀ ਇੱਕ ਅਜਿਹੀ ਫ਼ਿਲਮ ਦੇਖਣ ਨੂੰ ਮਿਲੀ ਸੀ । ਇਸ ਫ਼ਿਲਮ ਵਿਚ ਆਮਿਰ ਖ਼ਾਨ ਡਬਲ ਰੋਲ ਵਿਚ ਸੀ ਅਤੇ ਉਹ ਬੈਂਕ ਅਤੇ ਹੋਰ ਥਾਵਾਂ ‘ਤੇ ਲੁੱਟਖੋਹ ਕਰਨ ਤੋਂ ਬਾਅਦ ਉਸ ਨੂੰ ਗਰੀਬਾਂ ਵਿਚ ਵੰਡ ਦਿੱਦਾ ਸੀ। ਕ੍ਰਿਸਮਸ ਵਾਲੇ ਦਿਨ ਵਾਲੇ ਕੋਲੋਰਾਡੋ ਦੀਆਂ ਸੜਕਾਂ ‘ਤੇ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਤਾਂ ਹਿੰਦੀ ਫ਼ਿਲਮਾਂ ਦੇਖਣ ਵਾਲਿਆਂ ਨੂ ਇਹ ਯਾਦ ਆ ਗਿਆ। ਇਸ ਹਿੰਦੀ ਫਿਲਮ ਦਾ ਨਾਂ ਧੂਮ-3 ਸੀ

 (ਹਰਜਿੰਦਰ ਛਾਬੜਾ)ਪਤਰਕਾਰ 9592282333 
Previous articleਜਾਣੋ ਕਿਉਂ ਖਾਸ ਸੀ ਇਸ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਸਭ ਤੋਂ ਵੱਧ ਦਿਖਾਈ ਦਿੱਤਾ।
Next articleਸ਼੍ਰੀ ਫ਼ਤਿਹਗੜ੍ਹ ਸਾਹਿਬ ‘ਚ ਸੰਗਤ ਦੀ ਸਹੂਲਤ ਲਈ “ਸ਼ਹੀਦੀ ਸਭਾ-2019” ਐਪ ਜਾਰੀ