ਪਰਗਟ ਸਿੰਘ ਸਿੱਧੂ ਦਾ ਸਨਮਾਨ 6 ਅਕਤੂਬਰ ਨੂੰ

ਪਰਗਟ ਸਿੰਘ ਸਿੱਧੂ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ‘ਮਾਤਾ ਤੇਜ ਕੌਰ ਯਾਦਗਾਰੀ ਸਨਮਾਨ’ ਸਮਾਰੋਹ 6 ਅਕਤੂਬਰ, 2024 ਨੂੰ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਧਰਮਸ਼ਾਲਾ, ਨੇੜੇ ਸੇਖਾ ਫਾਟਕ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ । ਸਭਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਅਤੇ ਜਨਰਲ ਸਕੱਤਰ ਪ੍ਰੋ. ਚਤਿੰਦਰ ਸਿੰਘ ਰੁਪਾਲ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024 ਦਾ ਇਹ ਸਨਮਾਨ ਪੰਜਾਬੀ ਦੇ ਪ੍ਰਸਿੱਧ ਲੇਖਕ ਪਰਗਟ ਸਿੰਘ ਸਿੱਧੂ ਨੂੰ ਪ੍ਰਦਾਨ ਕੀਤਾ ਜਾਵੇਗਾ। ਸਵੇਰੇ 10:30 ਵਜੇ ਸ਼ੁਰੂ ਹੋਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਕਰਨਗੇ ਤੇ ਮੁੱਖ ਮਹਿਮਾਨ ਕਹਾਣੀਕਾਰ ਕਿਰਪਾਲ ਕਜ਼ਾਕ ਹੋਣਗੇ। ਇਸ ਵਾਰ ਦੇ ਸਮਾਗਮ ਵਿਚ ਪ੍ਰਸਿੱਧ ਲੇਖਕ ਜਸਬੀਰ ਭੁੱਲਰ, ਗੁਰਪ੍ਰੀਤ ਸਿੰਘ ਤੂਰ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਕੁਲਦੀਪ ਸਿੰਘ ਦੀਪ ਅਤੇ ਪਰਗਟ ਸਿੰਘ ਸਤੌਜ ਵੀ ਸ਼ਿਰਕਤ ਕਰਨਗੇ ।

-ਤੇਜਿੰਦਰ ਚੰਡਿਹੋਕ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਈਫੋਨ ਔਨਲਾਈਨ ਆਰਡਰ ਕੀਤਾ, ਭੁਗਤਾਨ ਕਰਨ ਲਈ ਘਰ ਬੁਲਾਇਆ; ਫਿਰ… ਡਿਲੀਵਰੀ ਬੁਆਏ ਨੂੰ ਮਾਰ ਦਿੱਤਾ ਗਿਆ
Next articleਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਉੱਘੇ ਬਜ਼ੁਰਗ ਵਿਅੰਗਕਾਰ ਨਿਰੰਜਨ ਸੇਖਾ ਦਾ ਕੀਤਾ ਸਨਮਾਨ