ਯੂਐਸਏ ਦੇ ਪ੍ਰਸਿੱਧ ਬਿਜ਼ਨੈੱਸਮੈਨ ਬਲਵੀਰ ਅਸਮਾਨਪੁਰੀ ਦਾ ਕਨੇਡਾ ‘ਚ ਸਨਮਾਨ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਲੋਕ ਵਿਰਸਾ ਕਲਚਰ ਸੋਸਾਇਟੀ ਐਬਟਸਫੋਰਡ ਵਲੋਂ ਐਬਰਟ ( ਯੂ.ਐੱਸ. ਏ ) ਦੇ ਪ੍ਰਸਿੱਧ ਬਿਜ਼ਨੈੱਸਮੈਨ ਸ਼੍ਰੀ ਬਲਵੀਰ ਅਸਮਾਨਪੁਰੀ ਅਤੇ ਉਹਨਾਂ ਦੀ ਪਤਨੀ ਦਾ ਸਰੀ, ਕੈਨੇਡਾ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕ ਵਿਰਸਾ ਕਲਚਰ ਸੋਸਾਇਟੀ ਦੀ ਟੀਮ ਪ੍ਰਧਾਨ ਸ਼ਾਂਤੀ ਸਰੂਪ, ਚੇਅਰਮੈਨ ਗੁਰਮੇਲ ਧਾਮੀ, ਮੈਂਬਰ ਕੁਲਦੀਪ ਮਿਨਹਾਸ, ਸੁਰਿੰਦਰ ਕੌਰ ਮਿਨਹਾਸ, ਅਤੇ ਪੰਜਾਬੀ ਦੋਗਾਣਾ ਜੋੜੀ ਲਖਬੀਰ ਲੱਖਾ ਤੇ ਗੁਰਿੰਦਰ ਨਾਜ਼ ਮੌਜੂਦ ਸਨ। ਚੇਅਰਮੈਨ ਗੁਰਮੇਲ ਧਾਮੀ ਨੇ ਦੱਸਿਆ ਕਿ ਬਲਵੀਰ ਅਸਮਾਨਪੁਰੀ ਐਬਟਸਫੋਰਡ ਵਿਖੇ ਪਿਛਲੇ ਦਿਨੀਂ ਹੋਏ ” ਲੋਕ ਵਿਰਸਾ ਮੇਲਾ 2024 ‘ਚ ਕਿਸੇ ਕਾਰਣ ਪਹੁੰਚ ਨਹੀਂ ਸਕੇ ਸਨ ਪਰ ਉਹਨਾਂ ਵਲੋਂ ਦਿੱਤੇ ਗਏ ਸਹਿਯੋਗ ਅਤੇ ਸੁਪੋਰਟ ਕਰਕੇ ਅੱਜ ਉਨ੍ਹਾਂ ਦੇ ਸਰੀ ਪਹੁੰਚਣ ਤੇ ਇਹ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਬੋਲੀ ਸਰਪੰਚੀ ਲਈ’
Next articleਆਈਫੋਨ ਔਨਲਾਈਨ ਆਰਡਰ ਕੀਤਾ, ਭੁਗਤਾਨ ਕਰਨ ਲਈ ਘਰ ਬੁਲਾਇਆ; ਫਿਰ… ਡਿਲੀਵਰੀ ਬੁਆਏ ਨੂੰ ਮਾਰ ਦਿੱਤਾ ਗਿਆ