ਪੁਰਹੀਰਾਂ ਹੁਸ਼ਿਆਰਪੁਰ ਵਲੋਂ ਸਲਾਨਾ ਸਮਾਗਮ 11 ਅਕਤੂਬਰ ਨੂੰ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ ਪੁਰਹੀਰਾਂ ਹੁਸ਼ਿਆਰਪੁਰ ਵਲੋਂ ਸਲਾਨਾ ਸਮਾਗਮ 11 ਅਕਤੂਬਰ 2024 ਦਿਨ ਸ਼ੁੱਕਰਵਾਰ ਦੁਪਹਿਰ ਤ ਵਜੇ ਤੋਂ ਰਾਤ 12 ਵਜੇ ਤੱਕ ਸਥਾਨ ਪੁਰਹੀਰਾਂ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਮਿਤੀ 11 ਅਕਤੂਬਰ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪੈਣਗੇ, ਜਦਕਿ ਦੀਵਾਨ 3 ਵਜੇ ਤੋਂ ਰਾਤ 12 ਵਜੇ ਤੱਕ ਸਜਾਏ ਜਾਣਗੇ । ਇਸ ਸਲਾਨਾ ਸਮਾਗਮ ਵਿੱਚ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ, ਭਾਈ ਜੋਗਿੰਦਰ ਸਿੰਘ ਜੀ ਰਿਆੜ, ਭਾਈ ਤਜਿੰਦਰ ਸਿੰਘ ਜੀ ਖੰਨੇ ਵਾਲੇ, ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ, ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸੁਰਜੀਤ ਸਿੰਘ ਜੀ ਯੂਐਸਏ ਵਾਲੇ ਅਤੇ ਬੀਬੀ ਰਵਿੰਦਰ ਕੌਰ ਜੀ ਪਟਿਆਲਾ ਵਾਲੇ ਵਿਸ਼ੇਸ਼ ਤੌਰ ਤੇ ਸੰਗਤ ਦੇ ਸਨਮੁੱਖ ਹੋ ਕਰਕੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਸਮਾਗਮ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਭਵਨ ਸਰੀ ਕੈਨੇਡਾ ਚ ਹੋਈ ਸੰਗੀਤਕ ਸ਼ਾਮ,ਪੰਜਾਬੀ ਪੱਤਰਕਾਰੀ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਖਸ਼ੀਅਤ ਸਤੀਸ਼ ਜੌੜਾ ਸਨਮਾਨਿਤ
Next articleIFFSA ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਊਥ ਏਸ਼ੀਆ 2024 ਟੋਰਾਟੋਂ ਵੱਲੋਂ ਫਿਲਮੀ ਮੇਲਾ 10 ਅਗਸਤ ਨੂੰ