ਨਾਗਪੁਰ ਦੀ ਇੱਕ ਵਿਚਾਰ-ਚਰਚਾ

ਸਤਵਿੰਦਰ ਮਦਾਰਾ

(ਸਮਾਜ ਵੀਕਲੀ)  ਕੁੱਝ ਸਾਲ ਪਹਿਲਾਂ ਮੈਨੂੰ ਨਾਗਪੁਰ ਵਿਖੇ ਹੋਣ ਵਾਲੇ “ਅਸ਼ੋਕ ਵਿਜੈ ਦਸ਼ਮੀ” ਮੇਲੇ ਵਿੱਚ ਜਾਣ ਦਾ ਮੌਕਾ ਮਿਲਿਆ।

ਐਥੈ ਹੀ 14 ਅਕਟੂਬਰ 1956 ਨੂੰ ਬਾਬਾਸਾਹਿਬ ਅੰਬੇਡਕਰ ਨੇ ਆਪਣੇ ਲੱਖਾਂ ਲੋਕਾਂ ਨਾਲ ਹਿੰਦੂ ਧਰਮ ਛੱਡ ਕੇ ਬੁੱਧ ਧੱਮ ਅਪਣਾ ਲਿਆ ਸੀ।

ਇਸ ਦੌਰਾਨ ਮੈਂ ਇੱਕ ਬੁੱਧੀਸਟ ਸੈਮੀਨਰੀ(ਪਾਠਸ਼ਾਲਾ) ਵਿਖੇ ਰੁਕਿਆ ਹੋਇਆ ਸੀ।

ਇੱਕ ਦਿਨ ਸ਼ਾਮ ਨੂੰ ਓਥੇ ਕੁੱਝ ਅੰਬੇਡਕਰੀ ਨੌਜਵਾਨ ਆਏ। ਉਹ ਭਨਤੇ ਜੀ ਨਾਲ ਵਿਚਾਰਾਂ ਕਰਨ ਲੱਗੇ।

ਕਾਫੀ ਸਮਾਂ ਲੰਘ ਜਾਣ ਬਾਅਦ ਇੱਕ ਨੌਜਵਾਨ ਦੀ ਨਿਗਾਹ ਮੇਰੇ ਤੇ ਪਈ ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆਂ ਕਿ,
“ਤੁਸੀਂ ਕਾਫੀ ਸਮੇਂ ਤੋਂ ਸਾਡੇ ਨਾਲ ਬੈਠੇ ਹੋ, ਲੇਕਿਨ ਅਸੀਂ ਤਾਂ ਮਰਾਠੀ ਵਿੱਚ ਗੱਲਾਂ ਕਰ ਰਹੇ ਹਾਂ। ਤੁਹਾਨੂੰ ਸਮਝ ਆਇਆ ਕਿ ਅਸੀਂ ਕਿਸ ਵਿਸ਼ੇ ਤੇ ਵਿਚਾਰਾਂ ਕਰ ਰਹੇ ਹਾਂ ?”

ਮੈਂ ਉਨ੍ਹਾਂ ਨੂੰ ਕਿਹਾ ਕਿ,
“ਮਰਾਠੀ-ਹਿੰਦੀ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ, ਇਸ ਕਰਕੇ ਮੈਨੂੰ ਤੁਹਾਡੀ ਪੂਰੀ ਗੱਲ ਤਾਂ ਨਹੀਂ ਸਮਝ ਆਈ, ਲੇਕਿਨ ਤੁਸੀਂ ਕਿਸ ਵਿਸ਼ੇ ਤੇ ਗੱਲ ਕਰ ਰਹੇ ਸੀ, ਇਹ ਪਤਾ ਚੱਲ ਗਿਆ।”

ਗੱਲ ਅੱਗੇ ਤੋਰਦਿਆਂ ਮੈਂ ਕਿਹਾ ਕਿ,
“ਤੁਸੀਂ ਕਹਿ ਰਹੇ ਸੀ ਕਿ ਬਾਬਾਸਾਹਿਬ ਨੇ ਆਪਣੀ ਕਿਤਾਬ Annihilation of Caste ਵਿੱਚ ਕਿਹਾ ਸੀ ਕਿ ਸਮਾਜਕ, ਅਤੇ ਧਾਰਮਿਕ ਕ੍ਰਾਂਤੀਆਂ ਤੋਂ ਬਾਅਦ ਹੀ ਰਾਜਨੀਤਿਕ ਕ੍ਰਾਂਤੀਆਂ ਹੁੰਦੀਆ ਹਨ। ਲੇਕਿਨ ਉੱਤਰ ਭਾਰਤ ਦੇ ਬਾਬਾਸਾਹਿਬ ਨੂੰ ਮੰਨਣ ਵਾਲੇ ਲੋਕ, ਸਿੱਧੇ ਰਾਜਨੀਤਿਕ ਕ੍ਰਾਂਤੀ ਕਰਨਾ ਚਾਹੁੰਦੇ ਹਨ।”

ਮੇਰੀ ਇਹ ਗੱਲ ਸੁਣ ਕੇ ਉਹ ਬਹੁਤ ਹੈਰਾਨ ਵੀ ਹੋਏ ਅਤੇ ਖੁਸ਼ ਵੀ ਕਿ ਮੈਂ ਉਨ੍ਹਾਂ ਦੀ ਮਰਾਠੀ ਵਿੱਚ ਚੱਲ ਰਹੀ ਚਰਚਾ ਦੇ ਸਾਰ ਨੂੰ ਸਮਝ ਗਿਆ ਸੀ।

ਮਹਾਰਾਸ਼ਟਰ ਅਤੇ ਦੱਖਣ ਭਾਰਤ ਦਾ ਭ੍ਰਮਣ ਕਰਕੇ, ਮੈਂ ਇਸ ਗੱਲ ਦਾ ਅਹਿਸਾਸ ਕੀਤਾ ਕਿ ਉਸ ਖੇਤਰ ਵਿੱਚ ਬਾਬਾਸਾਹਿਬ ਦੀ ਸਮਾਜਕ ਅਤੇ ਧਾਰਮਿਕ ਲਹਿਰ ਦੇ ਉੱਪਰ ਬਹੁਤ ਜ਼ੋਰ ਦਿੱਤਾ ਗਿਆ ਹੈ। ਉਹ ਬਾਬਾਸਾਹਿਬ ਦੀ ਇਸ ਗੱਲ ਨੂੰ ਸਮਝ ਚੁੱਕੇ ਹਨ ਕਿ ਸਮਾਜਕ ਅਤੇ ਧਾਰਮਿਕ ਕ੍ਰਾਂਤੀ ਤੋਂ ਬਾਅਦ ਹੀ ਰਾਜਨੀਤਿਕ ਕ੍ਰਾਂਤੀ ਹੋਵੇਗੀ।

ਸਾਹਿਬ ਕਾਂਸ਼ੀ ਰਾਮ ਨੇ ਵੀ ਉੱਤਰ ਭਾਰਤ ਵਿੱਚ, ਇਸ ਲਹਿਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ,
“ਜਿਸ ਸਮਾਜ ਦੀਆਂ ਗੈਰ-ਰਾਜਨੀਤਿਕ ਜੜਾਂ ਮਜਬੂਤ ਨਹੀਂ ਹੁੰਦੀਆਂ, ਉਨ੍ਹਾਂ ਦੀ ਰਾਜਨੀਤੀ ਕਾਮਯਾਬ ਨਹੀਂ ਹੋ ਸਕਦੀ।”

ਲੇਕਿਨ ਉੱਤਰ ਭਾਰਤ ਵਿੱਚ ਬਾਬਾਸਾਹਿਬ ਨੂੰ ਮੰਨਣ ਵਾਲੇ ਲੋਕ, ਸਮਾਜਕ ਅਤੇ ਧਾਰਮਿਕ ਕ੍ਰਾਂਤੀ ਨਾਲੋਂ ਜ਼ਿਆਦਾ ਰਾਜਨੀਤਿਕ ਕ੍ਰਾਂਤੀ ਉੱਪਰ ਜ਼ੋਰ ਦਿੰਦੇ ਹਨ।

ਸ਼ਾਇਦ ਇਸੇ ਕਰਕੇ, ਉੱਤਰ ਭਾਰਤ ਵਿੱਚ ਬਾਬਾਸਾਹਿਬ ਦੀ ਲਹਿਰ ਦੇ ਸਮਾਜਕ ਅਤੇ ਧਾਰਮਿਕ ਪਹਿਲੂ ਕਾਫੀ ਕਮਜ਼ੋਰ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਫ਼ਾਈ ਸੇਵਕਾਂ ਨਾਲ ਹੋ ਰਹੀ ਸਿਆਸੀ ਸਾਜ਼ਿਸ਼ ’ਤੇ ਉਂਗਲ ਧਰਦਾ ਨਾਵਲ ਐ ‘ਅਛੂਤ’
Next articleਇਜ਼ਰਾਈਲ ਨੇ ਲੇਬਨਾਨ ਵਿੱਚ ਤਬਾਹੀ ਮਚਾਈ, ਹਵਾਈ ਹਮਲੇ ਵਿੱਚ 105 ਦੀ ਮੌਤ; ਹਿਜ਼ਬੁੱਲਾ ਦਾ 7ਵਾਂ ਕਮਾਂਡਰ ਮਾਰਿਆ ਗਿਆ