ਪ੍ਰਿੰਸੀਪਲ ਸੁਖਵਿੰਦਰਜੀਤ ਸਿੰਘ ਜੀ ਦੀ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ

(ਸਮਾਜ ਵੀਕਲੀ) ਸੇਵਾ ਮੁਕਤੀ ਜ਼ਿੰਦਗੀ ਦਾ ਉਹ ਵਿਸ਼ੇਸ਼ ਪਲ ਹੈ ਜੋ ਨੌਕਰੀ ‘ਚ ਨਿਯੁਕਤ ਹੋਣ ਸਮੇਂ ਹੀ ਤਹਿ ਹੋ ਜਾਂਦਾ ਹੈ।ਇਹ ਸ਼ੁਭ ਅਵਸਰ ਵਿਰਲਿਆਂ ਦੇ ਹਿੱਸੇ ਹੀ ਆਉਂਦਾ ਹੈ। ਆਪਣੇ ਸੇਵਾ ਕਾਲ ਸਮੇਂ ਮਹਿਕਮੇ ਦੇ ਵਿੱਚੋਂ ਬੇਦਾਗ ਸੇਵਾ ਮੁਕਤ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਹੀ ਭਾਗਾਸ਼ਾਲੀ ਪੁਰਵ ਹੁੰਦਾ ਹੈ। ਅੱਜ ਸਰਦਾਰ ਸੁਖਵਿੰਦਰਜੀਤ ਸਿੰਘ ਜੀ ਵਧਾਈ ਦੇ ਪਾਤਰ ਹਨ ਕਿ ਉਹ ਆਪਣੇ ਸਾਫ ਸੁਥਰੇ ਅਕਸ਼ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਵਿੱਚੋਂ ਸੇਵਾ ਮੁਕਤ ਹੋ ਰਹੇ ਹਨ।
ਸਰਦਾਰ ਸੁਖਵਿੰਦਰ ਜੀਤ ਸਿੰਘ ਜੀ ਦਾ ਜਨਮ 1 ਅਕਤੂਬਰ 1966 ਨੂੰ ਮਜੀਠਾ ਵਿਖੇ ਹੋਇਆ।ਇਹਨਾਂ ਦੇ ਮਾਤਾ ਜੀ ਹਰਭਜਨ ਕੌਰ ਅਤੇ ਪਿਤਾ ਜੀ  ਸਰਦਾਰ ਪ੍ਰਕਾਸ਼ ਸਿੰਘ ਹੈ। ਇਹਨਾਂ ਨੇ ਆਪਣੀ ਮੁਢਲੀ ਸਿੱਖਿਆ ਸੀ ਐਮ ਐਸ ਹਾਈ ਸਕੂਲ ਮਜੀਠਾ ਵਿਖੇ ਪ੍ਰਾਪਤ ਕੀਤੀ। ਐਮ ਐਸ ਸੀ  ਕਮਿਸਟਰੀ   ਬੀ ਐਂਡ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਅਤੇ ਐਮ ਐਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ  ਕੀਤੀ। 1990 ਤੋਂ 1992 ਦੌਰਾਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਅਤੇ ਖਾਲਸਾ ਕਾਲਜੀਏਟ ਸੀ. ਮੈ ਸਕੂਲ ਅੰਮ੍ਰਿਤਸਰ ਵਿਖੇ ਬਤੌਰ ਲੈਕਚਰਾਰ ਇਹਨਾਂ ਨੇ ਪ੍ਰਾਈਵੇਟ  ਨੌਕਰੀ ਕੀਤੀ।ਇਹਨਾਂ ਦੀ ਸਰਕਾਰੀ ਨਿਯੁਕਤੀ ਬਤੌਰ ਸਾਇੰਸ ਮਾਸਟਰ ਮਿਤੀ 6 ਮਾਰਚ 1992 ਨੂੰ ਸਰਕਾਰੀ ਹਾਈ ਸਕੂਲ ਚੰਬਾ ਕਲਾ ਵਿਖੇ ਹੋਈ। ਬਤੋਰ ਲੈਕਚਰਰ ਪੱਦ ਉੱਨਤੀ ਹੋਣ ਉਪਰੰਤ 18 ਨਵੰਬਰ 1993  ਨੂੰ ਸਰਕਾਰੀ ਸਕੈਡੰਰੀ ਸਕੂਲ ਭੰਗਾਾਲੀ ਵਿਖੇ ਹਾਜ਼ਰ ਹੋਏ। 1993 ਤੋਂ ਲੈ ਕੇ 09 ਜੂਨ 2016 ਤੱਕ ਬਤੌਰ ਲੈਕਚਰਾਰ ਕਮਿਸਟਰੀ ਇਹਨਾਂ ਨੇ ਸਰਕਾਰੀ ਸਕੂਲ ਭੰਗਾਲੀ ਵਿਖੇ ਪੜਾਇਆ। ਇਹ ਪੰਜਾਬ ਸਕੂਲ ਸਿਖਿਆ ਬੋਰਡ ਵਿੱਚ ਅਕਾਦਮਿਕ ਮਾਮਲਿਆਂ  ਦੀ ਕਮੇਟੀ ਮੈਂਬਰ  ਅਤੇ ਪੇਪਰ ਸੈਟਰ.ਫਲਾਇੰਗ ਟੀਮ ਦੇ ਮੁੱਖੀ ਵੀ ਰਹੇ।ਵੱਖ-ਵੱਖ ਸਮੇਂ ਬਲਾਕ ਅਤੇ ਜਿਲ੍ਹੇ ਪੱਧਰ ਦੇ ਰਿਸੋਰਸ ਪਰਸ਼ਨ ਵਜੋਂ ਕੰਮ ਕੀਤਾ।ਇਹਨਾਂ ਦਾ ਵਿਆਹ ਸਰਦਾਰਨੀ ਗੁਰਦੀਪ ਕੌਰ ਨਾਲ 5 ਫਰਵਰੀ 1995 ਨੂੰ ਹੋਇਆ। ਇਹਨਾਂ ਨੇ ਇੱਕ ਪੁੱਤਰ ਹੇਮਇੰਦਰ ਸਿੰਘ ਤੇ ਪੁੱਤਰੀ ਲਵਨੂਰ ਕੌਰ ਹੈ। ਇਹਨਾਂ ਦੋਨਾਂ ਬੱਚਿਆਂ ਨੂੰ ਉਚੇਰੀ ਸਿੱਖਿਆ ਦੇ ਕੇ ਤੇ ਸਮਾਜ ਦੇ ਵਿੱਚ ਕਾਬਲ ਇਨਸਾਨ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ। ਸਰਦਾਰ ਸੁਖਵਿੰਦਰਜੀਤ ਸਿੰਘ ਜੀ ਨੇ ਪੱਦਉੱਨਤ ਹੋ ਕੇ 10 ਜੂਨ 2016 ਤੋਂ 30 ਸਤੰਬਰ 2024 ਤੱਕ ਇਸੇ ਹੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਈਆਂ ।ਇਹਨਾਂ ਨੇ ਆਪਣੇ ਸੇਵਾ ਕਾਲ ਦੌਰਾਨ ਪੂਰੀ ਤਨਦੇਹੀ ਨਾਲ ਸਕੂਲ ਵਿੱਚ ਆਪਣੀਆਂ ਡਿਊਟੀਆਂ ਨੂੰ ਨਿਭਾਇਆ I ਡਿਊਟੀਆਂ ਦੇ ਨਾਲ ਨਾਲ ਸਕੂਲ ਦੇ ਹੋਰ ਕਾਰਜਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਪਾਇਆ। ਸਮੂਹ ਸਟਾਫ ਦੇ ਸਹਿਯੋਗ ਨਾਲ ਸਰਕਾਰੀ ਸਕੈਂਡਰੀ ਸਕੂਲ ਭੰਗਾਲੀ ਦੀ 2016 ਤੋਂ ਲੈ ਕੇ 2024 ਤੱਕ ਇਹਨਾਂ ਨੇ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਤੇ ਇਹ ਸਕੂਲ ਸਮਾਰਟ ਸਕੂਲ ਦੇ ਵਿੱਚ ਸ਼ਾਮਿਲ ਹੋ ਗਿਆ। ਇਹਨਾਂ ਦੀ ਮਿਹਨਤ ਲਗਨ ਅਤੇ ਦ੍ਰਿੜਤਾ ਇਹ ਸਾਬਤ ਕਰਦੀ ਹੈ ਕਿ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਇਹਨਾਂ ਦਾ ਧਾਰਨੀ ਹੋਣਾ ਬਹੁਤ ਜਰੂਰੀ ਹੈ।
 ਇਹਨਾਂ ਵੱਲੋਂ ਸਮੇਂ ਸਮੇਂ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ ਗਈ ਜਿਹੜੀਆਂ ਬੱਚੀਆਂ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸਨ ਉਹਨਾਂ ਨੂੰ ਫਰੀ ਕੋਚਿੰਗ ਦੇ ਕੇ ਤੇ ਉੱਚ ਅਹੁਦਿਆਂ ਤੇ ਪਹੁੰਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ।ਇਹਨਾਂ ਵੱਲੋਂ ਬਹੁਤ ਸਾਰੇ ਬੱਚਿਆਂ ਨੂੰ ਫਰੀ ਕੋਚਿੰਗ ਦਿੱਤੀ ਗਈ ਜਿਸ ਦੇ ਵਿੱਚੋਂ ਕੁਝ ਬੱਚੇ ਵਿਦੇਸ਼ ਦੇ ਵਿੱਚ ਵੀ ਸੈਟ ਹੋਏ ਹਨ। ਸਰਦਾਰ ਸੁਖਵਿੰਦਰ ਜੀਤ ਸਿੰਘ ਉਹ ਨੇਕ ਇਨਸਾਨ ਹਨ ਜੋ ਲੋਕ ਭਲਾਈ ਦੇ ਕੰਮ ਕਰਦਿਆਂ ਆਪਣੇ ਆਪ ਨੂੰ ਗੁਪਤ ਰੱਖਦੇ ਹਨ ਕਦੇ ਵੀ ਜਾਹਰ ਨਹੀਂ ਕਰਦੇ। ਅਜਿਹੇ ਸੱਚੇ ਸੁੱਚੇ ਇਨਸਾਨ ਦੇ ਨਾਲ ਕੰਮ ਕਰਦਿਆਂ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ। 32  ਸਾਲ ਇਹਨਾਂ ਨਾਲ ਨੌਕਰੀ ਕਰਦਿਆਂ ਇੰਜ ਮਹਿਸੂਸ  ਹੋਇਆ ਕਿ ਜਿਵੇਂ ਅਸੀਂ ਇੱਕ ਪਰਿਵਾਰ ਦੇ ਜੀਅ ਹੋਈਏ। ਜਦੋਂ ਕਿਤੇ ਕਿਸੇ ਗੱਲ ਤੋਂ ਸਰ ਨੇ ਝਿੜਕ ਵੀ ਦੇਣਾ ਇਕ ਦੋ ਦਿਨ ਦੇ ਗੁੱਸੇ ਤੋਂ ਬਾਅਦ ਅਸੀਂ ਫਿਰ ਸਾਰੇ ਨੋਰਮਲ ਹੋ ਕੇ ਸਕੂਲ ਦੇ ਤਰੱਕੀ ਲਈ ਇੱਕਜੁੱਟ ਹੋ ਕੇ ਕੰਮ ਕਰਦੇ ਰਹੇ। ਸਰਦਾਰ ਸੁਖਵਿੰਦਰਜੀਤ ਸਿੰਘ ਜੀ ਆਪਣੇ ਸੇਵਾ ਕਾਲ ਦੌਰਾਨ ਅਣਥੱਕ ਮਿਹਨਤ ,ਸੁਹਿਰਦਤਾ ਅਤੇ ਨੇੜੇ ਤੇੜੇ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਸਬੰਧ ਬਣਾ ਕੇ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਇਆ। ਇਹਨਾਂ ਦੇ ਸੇਵਾ ਕਾਲ ਦੌਰਾਨ ਇਸ ਸਕੂਲ ਦੇ ਪੜੇ ਹੋਏ ਵਿਦਿਆਰਥੀ ਨੈਸ਼ਨਲ ਤੇ ਇੰਟਰਨੈਸ਼ਨਲ ਤੌਰ ਦੇ ਖਿਡਾਰੀ ਵੀ ਹੋਏ ਜੋ ਅੱਜ ਕੱਲ ਉੱਚ ਅਹੁਦਿਆਂ ਤੇ ਨੌਕਰੀਆਂ ਕਰ ਰਹੇ ਹਨ। ਅੱਜ ਇਹਨਾਂ ਦੀ ਸੇਵਾ ਮੁਕਤੀ ਮੌਕੇ ਮਨ ਅੰਦਰੋਂ ਭਾਵੁਕ ਵੀ ਹੋ ਰਿਹਾ ਹੈ ਤੇ ਖੁਸ਼ੀ ਵੀ ਹੋ ਰਹੀ ਹੈ ਕਿ ਸਰਦਾਰ ਸੁਖਵਿੰਦਰ ਜੀਤ ਸਿੰਘ ਬੇਦਾਗ ਆਪਣੀ 32 ਸਾਲ 6 ਮਹੀਨੇ25 ਦਿਨ ਦੀ ਨੌਕਰੀ ਕਰਕੇ ਘਰ ਜਾ ਰਹੇ ਹਨ | ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਹਮੇਸ਼ਾ ਹੀ ਤੰਦਰੁਸਤੀ ਵਾਲੀ ਤੇ ਚੜਦੀ ਕਲਾ ਵਾਲੀ ਹੋਵੇ।
ਮੇਰੀ ਚੰਦ ਸਤਰਾਂ ਨਾਲ ਨਿੱਘੀ ਵਿਦਾਇਗੀ
ਜਰੂਰੀ ਨਹੀ ਕਿ ਹਰ ਗੱਲ ਬੋਲ ਕੇ ਦੱਸੀਏ,
ਕੁਝ ਪੀੜਾਂ ਨੂੰ ਅੰਦਰੋ ਅੰਦਰੀ ਖ਼ਰਨਾਂ ਪੈਦਾਂ ਹੈ।
ਬੇਸ਼ੱਕ  ਦੁਨੀਆਂ ਹੈ ਮੇਲਾ ਆਉਣ ਜਾਣ ਦਾ,
ਐਪਰ ਬਸੇਰਾ ਤਾਂ ਇੱਕ ਥਾਂ ਕਰਨਾ ਪੈਂਦਾ ਹੈ।
ਘੁੱਟ ਸਬਰਾਂ ਦੇ ਭਰ ਭਰ ਕੇ ਵਿਦਾ ਕਰੀਏ,
ਵਕਤ ਕਮਬਖਤ ਨਾਲ ਅੜਿਆ ਅੜਨਾ ਪੈਂਦਾ ਹੈ
ਕਿੰਝ ਆਖਾਂ ਤੇਰੇ ਜਾਣ ਨਾ’ ਫਰਕ ਨਹੀ ਪੈਂਣਾ,
ਕੀ ਜਾਣੇ ਤੂੰ,ਟੁੱਟ ਵੀ ਕਦਮਾਂ ਤੇ ਖੜਨਾ ਪੈਂਦਾ ਹੈ।
ਤੇਰੇ ਨਾਲ ਬਿਤਾਏ ਪਲ ਮੁੜ ਮੁੜ ਯਾਦ ਆਉਣੈ,
ਮਿਲਣ ਦਾ ਕੋਈ ਬਹਾਨਾ ਫਿਰ ਘੜਨਾ ਪੈਂਦਾ ਹੈ।
ਬੇਸਕ ਦਿਲ ਡਾਹਢਾ ਪਰੇਸ਼ਾਨ ਹੈ ਸਾਡਾ,
ਸੱਜਣਾਂ ਨੂੰ ਹੱਸ ਹੱਸ ਕੇ ਵਿਦਾ ਕਰਨਾ ਪੈਂਦਾ ਹੈ।
ਜ਼ਿੰਦਗੀ ਰਹੀ ਤਾਂ ਮਿਲਾਂਗੇ ਲੱਖ ਵਾਰੀ,
ਨਿਰਮਲ ਹੁਕਮ ਓਸ ਦਾਤੇ ਦਾ ਜ਼ਰਨਾ ਪੈਂਦਾ ਹੈ।
ਨਿਰਮਲ ਕੌਰ ਕੌਟਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੈਂ ਜਿਸਨੂੰ ਯਾਦ ਕਰਦਾ…
Next articleਆਦਵਿੰਦਰ ਸਿੰਘ ਅਮਰ -ਪੰਜਾਬ ਸਟੇਟ ਐਗਰੀਕਲਚਰਲ ਇੰਪਲਮੈਂਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (PSAIMA) ਦੇ ਨਵੇਂ ਪ੍ਰਧਾਨ ਬਣੇ