ਭਗਤ ਸਿੰਘ ਆਪਾ ਕਦੋ ਕਹਾਉਣਾ

(ਸਮਾਜ ਵੀਕਲੀ)
ਭਗਤ ਸਿੰਘ ਦਾ ਜਨਮ ਦਿਹਾੜਾ ਹਰ ਸਾਲ ਮਨਾਉਂਦੇ
ਮੁੜਕੇ ਆਜਾ ਭਗਤ ਸਿੰਹਾਂ ਆਪਾਂ ਨਾਹਰੇ ਲਾਉਂਦੇ
ਭਗਤ ਸਿੰਘ ਇੱਕ ਸੋਚ ਆ,,ਸਾਨੂੰ ਕਰਨਾ ਪੈਣਾ ਹੋਸ਼ ਆ
ਹਰ ਸਾਲ ਮੈ ਲਿਖਿਆਂ ਉਸਨੇ ਮੁੜ ਨਹੀਂ ਆਉਣਾ
ਦੱਸੋ ਮੈਨੂੰ ਭਗਤ ਸਿੰਘ ਆਪਾ ਕਦੋਂ ਕਹਾਉਣਾ
ਜੋ ਇੱਕ ਵਾਰੀ ਤੁਰ ਜਾਂਦੇ ਉਹ ਮੁੜ ਨਹੀਂ ਆਉਂਦੇ
ਪੁਰਨਿਆਂ ਤੇ ਚੱਲਣ ਨੂੰ ਉਹ ਰਹੇ ਸਮਝਾਂਉਂਦੇ
ਪੂਰਨਿਆਂ ਤੇ ਚੱਲ ਕੇ ਆਪਾਂ,, ਆਪਾਂ ਆਪਣਾ ਫਰਜ਼ ਨਿਭਾਉਣਾ
ਦੱਸੋ ਮੈਨੂੰ ਭਗਤ ਸਿੰਘ ਆਪਾ ਕਦੋ ਕਹਾਉਣਾ
ਹਾਲੇ ਤੱਕ ਉਹ ਨਹੀਂ ਹੋਇਆ ਜੋ ਉਨ੍ਹਾਂ ਨੇ ਚਾਹਿਆ
ਸਾਨੂੰ ਵੀ ਕੁੱਝ ਸਮਝ ਨਹੀਂ ਆਈ ਕੀ ਖੋਇਆ ਕੀ ਪਾਇਆ
ਗੁਰਮੀਤ ਸੋਚ ਉਹਨਾਂ ਦੀ ਲੈਕੇ ਅੱਗੇ ਜਾਈਏ
ਮਰਨ ਤੋਂ ਕਿਓ ਘਬਰਾਉਣਾ
ਦੱਸੋ ਮੈਨੂੰ ਭਗਤ ਸਿੰਘ ਆਪਾ ਕਦੋ ਕਹਾਉਣਾ
  ਗੁਰਮੀਤ ਡੁਮਾਣਾ
  ਲੋਹੀਆਂ ਖਾਸ
  ਜਲੰਧਰ
Previous articleਹੱਥੀਂ ਛਾਲੇ
Next articleਡੇਟਨ ,ਓਹਾਇਓ ,ਯੂ ਐਸ ਏ ਦੇ ਗੁਰੂ ਘਰ ਵਿਚ ਸ਼ੇਖ ਫ਼ਰੀਦ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ