ਉੱਪਰ ਸੇਬ ਹੇਠਾਂ ਭੁੱਕੀ ਖੰਨਾ ਪੁਲਿਸ ਨੇ ਕੱਢੀ ਧੁੱਕੀ

ਮਾਛੀਵਾੜਾ ਸਾਹਿਬ/ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ  ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਨੈਟਵਰਕ ਨੂੰ ਸਮੇਂ ਸਮੇਂ ਉੱਤੇ ਤੋੜਨ ਦਾ ਯਤਨ ਕੀਤਾ ਹੈ। ਪੰਜਾਬ ਪੁਲਿਸ ਪੰਜਾਬ ਦੇ ਅਨੇਕਾਂ ਥਾਵਾਂ ਵਿੱਚੋਂ ਚੱਲ ਰਹੇ ਨਸ਼ਿਆਂ ਦੀ ਸਪਲਾਈ ਫੜਦੀ ਹੈ। ਇਸੇ ਤਰ੍ਹਾਂ ਹੀ ਅੱਜ ਸਮਰਾਲਾ ਮਾਛੀਵਾੜਾ ਸੜਕ ਤੇ ਉੱਤੇ ਸਥਿਤ ਪਿੰਡ ਊਰਨਾਂ ਤੇ ਬਾਲਿਓ ਦੇ ਵਿਚਕਾਰ ਖੰਨਾ ਸੀ ਆਈ ਏ ਦੇ ਨਾਲ ਸਾਂਝਾ ਆਪਰੇਸ਼ਨ ਜਿਹੜਾ ਸਮਰਾਲਾ ਪੁਲਿਸ ਨੇ ਕੀਤਾ ਹੈ। ਇਸ ਵਿੱਚ ਵੱਡੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਲਗਾਏ ਗਏ ਨਾਕੇ ਦੌਰਾਨ ਹਿਮਾਚਲ ਦੇ ਚੰਬਾ ਤੋਂ ਇਹ ਤਸਕਰ ਆਇਆ ਸੀ ਜਿਸ ਨੇ ਆਪਣੀ ਬਲੈਰੋ ਪਿਕਅਪ ਗੱਡੀ ਵਿੱਚ ਸੇਬ ਲੱਦੇ ਹੋਏ ਸਨ ਪੁਲਿਸ ਨੇ ਨਾਕੇ ਦੌਰਾਨ ਜਦੋਂ ਤਲਾਸ਼ੀ ਲਈ ਤਾਂ ਸੇਬਾਂ ਦੇ ਹੇਠੋਂ ਭੁੱਕੀ ਨਾਲ ਭਰੇ ਹੋਏ ਦਸ ਬੋਰੇ ਬਰਾਮਦ ਕੀਤੇ ਜੋ ਕਿ ਖੰਨਾ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਕਹੀ ਜਾ ਸਕਦੀ ਹੈ। ਪੰਜਾਬ ਪੁਲਿਸ ਐਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ।ਪੁਲਿਸ ਨੇ ਭੁੱਕੀ ਨੂੰ ਆਪਣੇ ਕਬਜ਼ੇ ਚੋਂ ਲੈ ਕੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
   ਇਸ ਮੌਕੇ ਸਮਰਾਲਾ ਦੇ ਡੀ ਐਸ ਪੀ ਤਰਲੋਚਨ ਸਿੰਘ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਾਨਯੋਗ ਐਸ ਐਸ ਪੀ ਸਾਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਜਿਹੜੀ ਵਿੱਢੀ ਹੈ। ਚੈਕਿੰਗ ਦੌਰਾਨ ਅਸੀਂ ਇਹ ਗੱਡੀ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਹਿਮਾਚਲ ਦੇ ਚੰਬਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਬਲੈਰੋ ਪਿਕਅਪ  Hp 47 A 1589 ਨੰਬਰ ਹੈਇਹਦੇ ਵਿੱਚੋਂ ਲਗਭਗ ਦੋ ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ ਹੋਇਆ ਹੈ। ਗ੍ਰਿਫਤਾਰ ਵਿਅਕਤੀ ਤੂੰ ਪੂਰੀ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਹ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿੱਥੇ ਤੇ ਕਿਸ ਨੂੰ ਦੇਣੀ ਸੀ। ਡੀ ਐਸ ਪੀ ਸਾਬ ਨੇ ਕਿਹਾ ਕਿ ਪੰਚਾਇਤੀ ਚੋਣਾਂ ਦਰਮਿਆਨ ਨਸ਼ੇ ਦੀ ਸਪਲਾਈ ਨੂੰ ਠੱਲ ਪਾਉਣ ਲਈ ਅਜਿਹੇ ਆਪਰੇਸ਼ਨ ਕੀਤੇ ਜਾਣਗੇ ਗਲਤ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਹਿਜ ਸਰਲ ਸੋਚ ਨਾਲ ਸਾਹਿਤ ਨੂੰ ਸਮਰਪਿਤ-ਅਮਰਜੀਤ ਕੌਰ ਮੋਰਿੰਡਾ
Next articleਐਸ.ਸੀ. ਬੀ.ਸੀ. ਕਰਮਚਾਰੀ ਫੈਡਰੇਸ਼ਨ ਪੰਜਾਬ ਦੀ ਹੋਈ ਅਹਿਮ ਮੀਟਿੰਗ