(ਸਮਾਜ ਵੀਕਲੀ)
ਜਿਨਾਂ ਸੱਜਣਾਂ ਨੂੰ ਕਦੇ ਵੱਖ ਨੀ ਕੀਤਾ,
ਉਹੀ ਆਖੀ ਜਾਣ ਤੂੰ ਕੱਖ ਨੀ ਕੀਤਾ l
ਸਿਫਰਾਂ ਤਾਂ ਤੇਰੇ ਕੋਲ ਸਨ ਬਹੁਤ,
ਏਕੇ ਲਾ ਕੇ ਲੱਖ ਕਰੋੜ ਨੀ ਕੀਤਾ l
ਦੁਨੀਆਂ ਨਾਲ ਹਮੇਸ਼ਾਂ ਖੜ੍ਹਦਾ ਰਿਹਾ,
ਤੈਂ ਸਾਡਾ ਕਦੇ ਵੀ ਪੱਖ ਨੀ ਕੀਤਾ l
ਹੋਰਾਂ ਤੈਨੂੰ ਕਈ ਵਾਰ ਦਿਖਾਏ ਤਾਰੇ,
ਸੁਆਦ ਇੱਕ ਵਾਰੀ ਚੱਖ ਨੀ ਲੀਤਾ l
ਪਰਖਣ ਦੀ ਤੈਨੂੰ ਜਾਚ ਨਾ ਆਈ,
ਪਰੇ ਆਪਣੇ ਤੋਂ ਅੱਕ ਨੀ ਕੀਤਾ l
ਦੂਜੇ ਦੇਖ ਲੈ ਹੁਣ ਅਸਮਾਨੀਂ ਪਹੁੰਚੇ,
ਤੂੰ ਆਪਣਾ ਉੱਚਾ ਨੱਕ ਨੀ ਕੀਤਾ l
ਗ਼ੈਰਾਂ ਨੂੰ ਤਾਂ ਬੇਹਿਸਾਬਾ ਦੇ ਲਿਆ,
ਸਾਡੇ ਹਵਾਲੇ ਬਣਦਾ ਹੱਕ ਨੀ ਕੀਤਾ l
ਦੁਨੀਆਂ ਤੈਨੂੰ ਬਥੇਰਾ ਲੁੱਟ ਕੇ ਲੈ ਗਈ,
ਹੋਰਾਂ ਦਾ ਤੂੰ ਕਿਉਂ ਹੜ੍ਹਪ ਨੀ ਕੀਤਾ?
ਸ਼ਾਂਤੀ ਨਾਲ ਐਵੇਂ ਸਦਾ ਬੈਠਾ ਰਿਹਾ,
ਵੱਡਾ ਫੁੰਕਾਰਾ ਵਾਂਗ ਸੱਪ ਨੀ ਕੀਤਾ l
ਇਮਾਨਦਾਰੀ ਦਾ ਹੋਕਾ ਦਿੰਦਾ ਰਿਹਾ,
ਤਰਸ ਖਾਣਾ ਕਿਉਂ ਠੱਪ ਨੀ ਕੀਤਾ?
ਕਾਰਨਾਮੇ ਬਾਬਿਆਂ ਦੇ ਫਰੋਲਦਾ ਰਿਹਾ,
ਮਾਇਆ ਲਈ ਛੂ ਛੜਾਕ ਨੀ ਕੀਤਾ l
ਤਰਕਸ਼ੀਲਾ ਸੌਦੇ ਜ਼ੁਬਾਨੋਂ ਕਰਦਾ ਰਿਹਾ,
ਲਿਖ ਕੇ ਕੋਈ ਪੱਕ ਠੱਕ ਨੀ ਕੀਤਾ l
ਅਵਤਾਰ ਮਜ਼ਦੂਰੀ ਕਰ ਮਰਦਾ ਰਿਹਾ,
ਖੁਰਦਪੁਰੀਆ ਸਿੱਧਾ ਲੱਕ ਨੀ ਕੀਤਾ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147