ਵਿਦਿਆਰਥੀ ਵਰਗ ਨੂੰ ਵਿਰਸੇ ਨਾਲ ਜੋੜਣ ਦੀ ਲੋੜ-ਬਲਾਕੀਪੁਰ

ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਸਨਮਾਨ
ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ

ਬੰਗਾ,  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਵੱਖ ਵੱਖ ਖੇਤਰਾਂ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਰਸਮ ਨਿਭਾਉਣ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਸੂਬਾਈ ਨੁਮਾਇੰਦੇ ਸ. ਕਿਰਪਾਲ ਸਿੰਘ ਬਲਾਕੀਪੁਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਹਨਾਂ ਵਿਦਿਆਰਥੀਆਂ ਨੂੰ ਵਿਰਸੇ ਨਾਲ ਜੁੜਣ ਦਾ ਹੋਕਾ ਦਿੰਦਿਆਂ ਸਖ਼ਸੀਅਤ ਨਿਰਮਾਣ ਲਈ ਕਿਤਾਬੀ ਅਧਿਐਨ ਦੇ ਨਾਲ ਮਾਣਮਈ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਭਾਈ ਸੰਗਤ ਸਿੰਘ ਅਤੇ ਦੀਵਾਨ ਟੋਡਰ ਮੱਲ ਦੇ ਇਤਿਹਾਸਕ ਪੱਖ ਦੀ ਵੀ ਸਾਂਝ ਪਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਵਿੱਦਿਅਕ ਅਦਾਰਿਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਵੀ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਮਾਪਿਆਂ ਦੇ ਕਹਿਣੇਕਾਰ ਰਹਿਣ ਦੀ ਅਪੀਲ ਵੀ ਕੀਤੀ।
ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰ ’ਤੇ ਵਿੱਦਿਅਕ ਪ੍ਰਾਪਤੀ ਹਾਸਲ ਕਰਨ ਵਾਲੇ ਬੀਸੀਏ ਦੇ ਰਵਿੰਦਰ ਸਿੰਘ, ਰਵਨੀਤ ਕੌਰ, ਗੁਰਤੀਰਥ ਕੌਰ, ਬੀਏ ਦੇ ਹਰਵਿੰਦਰ ਕੌਰ, ਅੰਜਲੀ ਸ਼ਾਮਲ ਸਨ। ਇਸ ਦੇ ਨਾਲ ਹੀ ਖੇਡ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਡੀਸੀਏ ਦੇ ਸਿਮਰਨਜੀਤ ਕੌਰ, ਇੰਦਰਜੀਤ, ਬੀਏ ਦੇ ਜਸ਼ਨਦੀਪ ਕੌਰ, ਅਮਨਦੀਪ ਕੌਰ, ਸੱÎਭਿਆਚਾਰ ਸਰਗਰਮੀਆਂ ‘ਚ ਭਾਗ ਲੈਣ ਵਾਲੇ ਬੀਏ ਦੇ ਰੇਨੂਕਾ ਜੱਸੀ, ਪੀਜੀਡੀਸੀਏ ਦੇ ਰਮਨਦੀਪ ਸੱਲ੍ਹਣ ਅਤੇ ਧਾਰਮਿਕ ਖੇਤਰ ਲਈ ਅਵਨਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਉਕਤ ਕਾਰਜ ਲਈ ਸੰਸਥਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਮਹਿਮਾਨਾ/ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸ਼ੰਸਥਾ ਦੇ ਨੁਮਾਇੰਦੇ ਹਰਮਿੰਦਰ ਸਿੰਘ ਤਲਵੰਡੀ, ਸੁਰਜੀਤ ਮਜਾਰੀ, ਅਮਰਜੀਤ ਸਿੰਘ ਜੀਦੋਂਵਾਲ ਅਤੇ ਦਵਿੰਦਰ ਬੇਗ਼ਮਪੁਰੀ ਨੇ ਵੱਖ ਵੱਖ ਵਿਸ਼ਿਆ ’ਤੇ ਵਿਚਾਰਾਂ ਦੀ ਸਾਂਝ ਪਾਈ ਅਤੇ ਦੱਸਿਆ ਕਿ ਸੰਸਥਾ ਨੇ ’ਟੌਪ ਟਵੈਲਵ’ ਬੈਨਰ ਹੇਠ ਖੇਤਰ ਦੇ ਨਾਮਵਰ ਵਿੱਦਿਅਕ ਅਦਾਰਿਆਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਦੇਣ ਦੀ ਲੜੀ ਆਰੰਭੀ ਹੇ। ਮੰਚ ਦਾ ਸੰਚਾਲਨ ਪ੍ਰੋ. ਗੁਰਸ਼ਾਨ ਸਿੰਘ ਅਤੇ ਪ੍ਰੋ. ਸੰਦੀਪ ਕੌਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਪ੍ਰੋ. ਗੁਲਬਹਾਰ ਸਿੰਘ, ਪ੍ਰੋ. ਪ੍ਰਿਯਾ, ਪ੍ਰੋ. ਰੁਪਿੰਦਰ ਕੌਰ, ਮੈਡਮ ਕਮਲਜੀਤ ਕੌਰ, ਪ੍ਰੋ. ਅਮਨਜੀਤ ਸਿੰਘ, ਪ੍ਰੋ. ਸਤਨਾਮ ਸਿੰਘ ਵੀ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜਗਾਧਰੀ ਵਿਖੇ ਦਰਸ਼ਨ ਖੇੜ੍ਹਾ ਨੂੰ ਜਿਤਾਉਣ ਲਈ ਬਸਪਾ ਆਗੂ ਪੰਜਾਬ ਤੋਂ ਗਏ
Next articleਸਰਕਾਰ ਦਾ ਪੰਜਾਬੀ ਭਾਸ਼ਾ ਵੱਲ ਕੋਈ ਧਿਆਨ ਨਹੀਂ