(ਸਮਾਜ ਵੀਕਲੀ)
ਮੈਂ ਕਿਉਂ ਜਾਵਾਂ ਦੇਸ਼ ਕਨੇਡਾ ,
ਸੁਰਗ ਦਾ ਲਾਲਚ ਨਿਰਾ ਸ਼ਲੇਡਾ।
ਜਾਣ ਵੇਲ਼ੇ ਤਾਂ ਸ਼ਾਨ ਨਿਰਾਲੀ ,
ਆਉਂਦਾ ਹਰ ਕੋਈ ਹੋ ਕੇ ਟੇਢਾ।
ਥਰ ਥਰ ਥਰ ਥਰ ਕੰਬਣੀ ਚੜ੍ਹਦੀ
ਠੰਢ ਦਾ ਮੌਸਮ ਵਰ੍ਹਿਆਂ ਜੇਡਾ ।
ਬੜੀਆਂ ਸਖ਼ਤ ਮਿਹਨਤਾਂ ਉੱਥੇ,
ਮਾਪਿਆਂ ਵਾਲ਼ੀ ਮੌਜ਼ ਨੀਂ ਲੱਭਣੀ।
ਨਵੇਂ ਗਇਆਂ ਨੂੰ ਕੰਮ ਨੀਂ ਮਿਲ਼ਦੇ,
ਰੋਟੀ ਵੀ ਹੱਥੀਂ ਪੈਂਦੀ ਏ ਥੱਪਣੀ ।
ਖਾਣ ਪੀਣ ਦਾ ਸੁਆਦ ਨੀਂ ਆਉਂਦਾ,
ਫ਼ਿਕਰ ਨੇ ਹਰਦਮ ਧੌਣ ਹੈ ਨੱਪਣੀ।
ਘਰ ਦਾ ਰੈਂਟ ਨਾ ਬਿਜ਼ਲੀ ਦਾ ਬਿੱਲ
ਕੁਝ ਵੀ ਉੱਥੇ ਮਾਫ਼ ਨੀਂ ਹੁੰਦਾ ।
ਮਹਿੰਗਾਈ ਵੀ ਫੱਟੇ ਚੱਕ ਹੈ,
ਆਟਾ ਸੌ ਦਾ ਕਿਲੋ ਹੈ ਪੈਂਦਾ ।
ਅੱਜ ਦੀ ਫ਼ਿਕਰ ਨਾ ਮੁੱਕੀ ਹੁੰਦੀ ,
ਕੱਲ੍ਹ ਦੀ ਚਿੰਤ ‘ਚ ਮਨ ਹੈ ਤ੍ਰਹਿੰਦਾ ।
ਇੱਥੋਂ ਵਾਲ਼ਾ ਨਿਆਂ ਨਾ ਉੱਥੇ ,
ਨਾ ਹੀ ਅਜਿਹੇ ਕਨੂੰਨ ਮਿਲਣਗੇ ।
ਇੱਥੇ ਰਿਸ਼ਵਤ ਲੈਣ ਵਾਲ਼ੇ ਵੀ,
ਰਿਸ਼ਵਤ ਦੇ ਕੇ ਛੁੱਟ ਜਾਵਣਗੇ ।
ਸਜ਼ਾ ਬੜੀ ਹੀ ਸਖ਼ਤ ਹੈ ਉੱਥੇ,
ਉਮਰਾਂ ਤੀਕਰ ਬੰਨ੍ਹ ਜਾਵਣਗੇ ।
ਫੇਰ ਵੀ ਜੇ ਮਨ ਨਹੀਂਓਂ ਮੰਨਦਾ ,
ਆਪਣਾ ਆਪ ਵਿਚਾਰ ਕੇ ਜਾਇਓ।
ਮੁੜ ਕੇ ਧਰਤ ਨਾ ਮਾਂ ਦੀ ਲੱਭਣੀ
ਬਣਨਾ ਹੈ ਕੁਝ ਧਾਰ ਕੇ ਜਾਇਓ ।
ਗਧਿਆਂ ਦੀ ਜਾ ਜੂਨੀ ਏਂ ਪੈਣਾ,
ਆਪਣੇ ਮਨ ਨੂੰ ਮਾਰ ਕੇ ਜਾਇਓ ।
<>
ਸ਼ਿੰਦਾ ਬਾਈ