ਹਿੰਮਤ ਹੈ ਜ਼ਜਬਾ ਹੈ

ਧਰਮਿੰਦਰ ਸਿੰਘ ਮੁੱਲਾਂਪੁਰੀ

 (ਸਮਾਜ ਵੀਕਲੀ) 

ਹਿੰਮਤ ਹੈ ਜ਼ਜਬਾ ਹੈ ਹੱਕਾਂ ਖਾਤਰ ਲੜਨ ਦਾ

ਦ੍ਰਿੜ ਇਰਾਦਾ ਹੈ ਹੱਕ ਲੈਣ ਲਈ ਅੜਨ ਦਾ

ਜਨੂੰਨ ਹੈ ਜੋਸ਼ ਅਜੇ ਬਾਕੀ ਹੈ ਸਾਥੀਓ ਲੜਨ ਦਾ

ਡਟੇ ਰਹਿਣਾਂ ਹੈ ਮੈਦਾਨ ਵਿੱਚ ਵੇਲਾ ਨਹੀਂ ਡਰਨ ਦਾ

ਜਨੂੰਨ ਹੈ ਜਜ਼ਬਾ ਹੈ ਆਪਣੇ ਮਕਸਦ ਲਈ ਅੜਨ ਦਾ

ਸਾਥੀਓ ਹੈ ਚੱਲਦੇ ਰਹਿਣਾ ਵੇਲਾ ਨਹੀਂ ਖੜਨ ਦਾ

ਮਿਹਨਤ ਵਿਸ਼ਵਾਸ ਹੈ ਜੋਨੀ ਸਿੰਗਲਾ ਵਾਂਗ ਅੜਨ ਦਾ

ਪਰਮਵੀਰ ਵਰਗੇ ਸਾਥੀਆਂ ਦੇ ਨਾਲ ਖੜਨ ਦਾ

ਨਰਦੀਪ ਵਰਗੇ ਸਾਥੀ ਹੌਂਸਲਾ ਵਧਾ ਦਿੰਦੇ

ਗੁਰਬਖ਼ਸ਼ ਵਰਗੇ ਸਾਥੀ ਨਾ ਰੁਕਣ ਭਾਸ਼ਣ ਦਿੰਦੇ

ਹੋਰ ਖੜੀ ਟੀਮ ਜੋ ਪਿੱਛੇ ਵਕਤ ਹੈ ਨਾਲ ਖੜਨ ਦਾ

ਅਜਿਹੇ ਲੀਡਰ ਨਹੀਂ ਮਿਲਦੇ ਹੌਂਸਲਾ ਜਿੰਨਾ ” ਚ ਹੈ ਲੜਨ ਦਾ

ਰਣਜੀਤ ਵਰਗੇ ਸਾਥੀ ਜੋਨੀ ਸਿੰਗਲਾ ਨਾਲ ਖੜੇ

ਹੋਰ ਬੜੇ ਸਾਥੀ ਜਿਹੜੇ ਮੋਢੇ ਨਾਲ ਮੋਢਾ ਜੋੜ ਖੜੇ

ਸੀ ਐੱਫ ਸਾਥੀਓ ਮੌਕਾ ਹੈ ਸਾਂਭ ਲਵੋ ਜੇ ਸਾਂਭਣ ਦਾ

ਹੁਣ ਸਮਾਂ ਨਹੀਂ ਧਰਮਿੰਦਰ ਆਪਸ “ਚ ਅੜਨ ਦਾ।

ਇੱਕ ਹਾਂ ਇੱਕ ਰਹਾਂਗੇ ਇੱਕ ਹੀ ਮੰਜਿਲ ਸਾਡੀ

ਇਕੱਠੇ ਹੋ ਆਪਾਂ ਜੰਗ ਜਿੱਤ ਜਾਣੀ ਇੱਕੋ ਹੈ ਰਾਹ ਸਾਡੀ

ਯੂਨੀਅਨਾਂ ਨੇ ਨਾਲ ਖੜ ਗਈਆਂ ਧੰਨਵਾਦ ਹੈ ਓਹਨਾਂ ਦਾ

ਸਮਾਂ ਬੜਾ ਸਮਰੱਥ ਬਣਿਆ ਵੇਲਾ ਸਮਾਂ ਫੜਨ ਦਾ

ਇੱਕ ਹੋ ਕੇ ਲੜਾਂਗੇ ਸਮਾਂ ਹੈ ਹੱਕਾਂ ਲਈ ਲੜਨ ਦਾ।

ਧਰਮਿੰਦਰ ਸਿੰਘ ਮੁੱਲਾਂਪੁਰੀ

Previous articleਜਦੋਂ ਵੱਖ- ਵੱਖ ਜਥੇਬੰਦੀਆਂ ਦੀ ਮਹਿਤਪੁਰ ਹੋਈ ਕਨਵੈਨਸ਼ਨ ਬਹੁਤ ਕੁਝ ਬਿਆਨ ਕਰ ਗਈ
Next articleਸ਼ੁਭ ਸਵੇਰ ਦੋਸਤੋ