ਜ਼ਿਲ੍ਹਾ ਰੈਵਨਿਉ ਪਟਵਾਰ ਯੂਨੀਅਨ ਹੁਸ਼ਿਆਰਪੁਰ ਦੀ ਸਰਬਸੰਮਤੀ ਨਾਲ ਹੋਈ ਚੋਣ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬੀਤੇ ਦਿਨੀਂ ਜ਼ਿਲ੍ਹਾ ਰੈਵੇਨਿਊ ਪਟਵਾਰ ਯੂਨੀਅਨ ਦੀ ਚੋਣ ਕਾਨੂੰਗੋ ਵਰਿੰਦਰ ਕੁਮਾਰ ਰੱਤੀ ਤੇ ਕਾਨੂੰਗੋ ਦਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਨਜੀਤ ਸਿੰਘ ਗਰੇਵਾਲ ਤਹਿਸੀਲ ਪ੍ਰਧਾਨ ਹੁਸ਼ਿਆਰਪੁਰ, ਯੋਗੇਸ਼ ਘਈ ਤਹਿਸੀਲ ਪ੍ਰਧਾਨ ਗੜ੍ਹਸ਼ੰਕਰ, ਅਮਰਜੀਤ ਸਿੰਘ ਤਹਿਸੀਲ ਪ੍ਰਧਾਨ ਦਸੂਹਾ, ਪਰਮਵੀਰ ਸਿੰਘ ਤਹਿਸੀਲ ਪ੍ਰਧਾਨ ਟਾਂਡਾ, ਸੁਰਿੰਦਰ ਕੁਮਾਰ ਤਹਿਸੀਲ ਪ੍ਰਧਾਨ ਮੁਕੇਰੀਆਂ ਅਤੇ ਹੋਰ ਪਟਵਾਰੀ ਵੀ ਹਾਜ਼ਰ ਸਨ। ਸਮੂਹ ਤਹਿਸੀਲ ਪ੍ਰਧਾਨਾਂ ਤੇ ਪਟਵਾਰੀਆਂ ਨੇ ਸਰਬਸੰਮਤੀ ਨਾਲ ਸੰਦੀਪਪਾਲ ਸਿੰਘ ਪਨੇਸਰ ਨੂੰ ਜ਼ਿਲ੍ਹਾ ਪ੍ਰਧਾਨ ਤੇ ਮਨਪ੍ਰੀਤ ਸਿੰਘ ਜ਼ਿਲ੍ਹਾ ਸਕੱਤਰ ਅਤੇ ਹਰਪ੍ਰੀਤ ਪਾਲ ਸਿੰਘ ਨੂੰ ਨੁਮਾਇੰਦਾ ਪੰਜਾਬ, ਚਰਨਜੀਤ ਸਿੰਘ ਨੂੰ ਜ਼ਿਲ੍ਹਾ ਕੈਸ਼ੀਅਰ, ਗੁਰਪ੍ਰੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਨਵੇਂ ਚੁਣੇ ਪ੍ਰਧਾਨ ਸੰਦੀਪਪਾਲ ਸਿੰਘ ਪਨੇਸਰ ਅਤੇ ਸਕੱਤਰ ਮਨਪ੍ਰੀਤ ਸਿੰਘ ਨੇ ਖੁਸ਼ੀ ਜਾਹਰ ਕੀਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨੇਤਰਦਾਨ ਐਸੋਸ਼ੀਏਸ਼ਨ ਹੁਸ਼ਿਆਰਪੁਰ ਵੱਲੋਂ ਮਾਸਟਰ ਇਕਬਾਲ ਸਿੰਘ ਬਾਹਗਾ ਸਨਮਾਨਿਤ
Next articleਰੋਟਰੀ ਕਲੱਬ ਵਲੋਂ ਸ਼ਹੀਦ ਮੇਜਰ ਰਮੇਸ਼ ਚੰਦਰ ਨੂੰ ਸ਼ਰਧਾਂਜਲੀ ਭੇਂਟ ਕੀਤੀ