ਨੰਨ੍ਹੀ ਪਰੀ…

ਸੀਰਤ ਕੌਰ 
(ਸਮਾਜ ਵੀਕਲੀ)
ਇੱਕ ਮੈਂ ਇੱਕ ਮੇਰੇ ਅੰਦਰ,
ਨੰਨ੍ਹੀ ਜਿਹੀ ਪਰੀ ।
ਮੈਂ ਮਹਿਸੂਸ ਕੀਤਾ ਓਸਨੂੰ,
ਜਦ ਕੁੱਖ ਹੋਈ ਹਰੀ।
ਇੱਕ ਮੈਂ…
ਦਿਲ ਦਿਮਾਗ ਵਿੱਚ ਛਾਈ,
ਹਰ ਵੇਲ਼ੇ ਓਹਦਾ ਚਾਅ।
ਉਹ ਨਿੱਕਾ ਜਿਹਾ ਅੰਸ਼,
ਮੇਰੀ ਹੋਂਦ ਦਾ ਨਵਾਂ ਨਾਂ।
ਓਹ ਦੁਨੀਆਂ ਤੇ ਆਈ,
ਮੈਂ ਮੌਤ ਨਾਲ਼ ਲੜੀ।
ਇੱਕ ਮੈਂ…
ਉਹਦੇ ਨਿੱਕੇ ਨਿੱਕੇ ਕਦਮ,
ਫ਼ਿਰ ਤੋਤਲੇ ਜਿਹੇ ਬੋਲ।
ਮੈਂ ਅੱਖਾਂ ਖੋਲ੍ਹਦੀ ਆਂ ਜਦ,
ਆ ਖੜ੍ਹਦੀ ਮੇਰੇ ਕੋਲ਼।
ਰੁੱਸੀ ਕਿਸਮਤ ਮੇਰੀ ਓਸਨੇ,
ਹਾਸਿਆਂ ਨਾਲ਼ ਭਰੀ।
ਇੱਕ ਮੈਂ….
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059
 ਸੀਰਤ ਕੌਰ 
(ਜਨਮ ਦਿਨ)
ਪੁੱਤਰੀ
ਨਰੇਸ਼ ਧੀਮਾਨ 
ਮਨਜੀਤ ਕੌਰ ਧੀਮਾਨ
Previous articleਗਜ਼ਲ
Next articleਅਖਾੜੇ ਆਲੇ ‘ਆਸ਼ਿਕ ਬਾਬੇ’ ਦੇ ਬਲਾਤਕਾਰਾਂ ਦੀ ਲਿਸਟ ਹੋ ਰਹੀ ਹੈ ਲੰਮੀ