ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿੰਡ ਬਿਸ਼ਨਪੁਰਾ (ਸੁਨਾਮ)ਵਿਖੇ ਮੇਨ ਰੋਡ ਤੇ ਟਰੱਕ ਦੀ ਲਪੇਟ ਵਿੱਚ ਆ ਜਾਣ ਕਾਰਨ ਆਪਣੀ ਜਾਨ ਗਵਾ ਚੁੱਕੇ ਮਨਰੇਗਾ ਵਰਕਰਾਂ ਦੇ ਪਰਿਵਾਰਾਂ ਦੀ ਸਰਕਾਰ ਬਾਂਹ ਫੜੇ। ਕਿਉਂਕਿ ਮਨਰੇਗਾ ਵਰਕਰ ਗਰੀਬ ਘਰਾਂ ਨਾਲ ਸੰਬੰਧਿਤ ਹੁੰਦੇ ਹਨ ਤੇ ਇਸ ਨਾਮਾਤਰ ਦਿਹਾੜੀ ਨਾਲ ਹੀ ਆਪਣੀ ਜ਼ਿੰਦਗੀ ਬਸਰ ਕਰਦੇ ਹਨ। ਸਰਕਾਰ ਤੁਰੰਤ ਇਨ੍ਹਾਂ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਵੇ ਅਤੇ ਨਾਲ ਹੀ ਜਾਨ ਗਵਾਉਣ ਵਾਲੇ ਹਰ ਪਰਿਵਾਰ ਦੇ ਆਸਰਿਤ ਨੂੰ ਸਰਕਾਰੀ ਨੌਕਰੀ ਦੇਣ ਦਾ ਪ੍ਰਬੰਧ ਕਰੇ। ਉਨ੍ਹਾਂ ਨਾਲ ਹੀ ਕਿਹਾ ਕਿ ਹਰ ਮਨਰੇਗਾ ਵਰਕਰਾਂ ਦਾ ਸਰਕਾਰ ਆਪਣੇ ਪੱਧਰ ਤੇ ਬੀਮਾ ਕਰਵਾਏ ਅਤੇ ਖਾਸ ਕਰਕੇ ਜਦੋਂ ਮਨਰੇਗਾ ਵਰਕਰ ਹਾਈਵੇ ਤੇ ਕੰਮ ਕਰਦੇ ਹੋਣ ਉਨ੍ਹਾਂ ਦੀ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly