ਸੰਗਰੂਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲਾ ਸੰਗਰੂਰ ਨੇ ਅੱਜ ਸੁਨਾਮ ਵਿਖੇ ਮਗਨਰੇਗਾ ਤਹਿਤ ਕੰਮ ਕਰਦੇ ਭਿਆਨਕ ਐਕਸੀਡੈਂਟ ਦਾ ਸਿਕਾਰ ਹੋਏ ਬਿਸਨਪੁਰਾ (ਅਕਾਲਗੜ) ਦੇ ਗਰੀਬ ਮਜਦੂਰਾਂ ਦੇ ਹੱਕ ਚ ਆਵਾਜ ਬੁਲੰਦ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਦਿਆਂ ਪਾਰਟੀ ਨੇ ਪੀੜਤ ਪਰਿਵਾਰ ਨੂੰ ਯੋਗ ਮੁਆਵਜਾ ਤੇ ਸਰਕਾਰੀ ਨੌਕਰੀ ਦੀ ਮੰਗ ਰੱਖੀ।
ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਚਮਕੌਰ ਸਿੰਘ ਵੀਰ, ਡਾ. ਮੱਖਣ ਸਿੰਘ, ਜਿਲਾ ਆਗੂ ਸਤਗੁਰ ਸਿੰਘ ਕੌਹਰੀਆਂ ਆਦਿ ਹਾਜਰ ਸਨ।
ਅਵਤਾਰ ਅਕਬਰਪੁਰ ਸੰਗਰੂਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly