(ਸਮਾਜ ਵੀਕਲੀ) ਵੈਨਕੂਵਰ ਤੋਂ ਕੁਲਦੀਪ ਚੁੰਬਰ ਸੋਲੋ ਪੰਜਾਬੀ ਗਾਇਕੀ ਵਿੱਚ ਆਪਣਾ ਨਾਮ ਚਮਕਾਉਣ ਵਾਲੀ ਹੁਸਨ ਦੀ ਮਲਿਕਾ ਗਾਇਕਾ ਹਸਨਪ੍ਰੀਤ ਹੰਸ ਆਪਣੀ ਨਵੇਂ ਸਿੰਗਲ ਟ੍ਰੈਕ “ਜੱਟੀ ਤੰਗ ਕਰਦੀ” ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਇੱਕ ਵਾਰ ਫਿਰ ਹਾਜ਼ਰ ਹੋਈ ਹੈ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਹੁਸਨਪ੍ਰੀਤ ਹੰਸ ਨੇ ਦੱਸਿਆ ਕਿ ਉਸ ਦੇ ਇਸ ਟ੍ਰੈਕ ਨੂੰ ਯੂ ਟਿਊਬ ਚੈਨਲ ਦੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਦਾ ਪ੍ਰਭਾਵ ਉਸ ਨੂੰ ਸਭ ਸਰੋਤਿਆਂ ਵਲੋਂ ਹਾਂ ਪੱਖੀ ਮਿਲਿਆ ਹੈ। ਗਾਇਕਾ ਹੰਸ ਨੇ ਦੱਸਿਆ ਕਿ ਇਸ ਟ੍ਰੈਕ ‘ਜੱਟੀ ਤੰਗ ਕਰਦੀ’ ਨੂੰ ਮੋਨੂ ਖੀਰਾਂਵਾਲੀ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰੀ ਅੰਮ੍ਰਿਤ ਵਲੋਂ ਤਿਆਰ ਕੀਤਾ ਗਿਆ ਹੈ । ਇਸ ਦੇ ਵੀਡੀਓ ਡਾਇਰੈਕਟਰ ਜਾਨੀ ਜੀ ਹਨ । ਖੇੜਾ ਮਿਊਜਿਕ ਕੰਪਨੀ ਵਲੋਂ ਇਸ ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ ਤੇ ਇਸ ਪ੍ਰੋਜੈਕਟ ਦੇ ਪ੍ਰੋਡਿਊਸਰ ਬੱਬੂ ਖੇੜਾ ਜੀ ਹਨ । ਗਾਇਕਾ ਹੁਸਨਪ੍ਰੀਤ ਹੰਸ ਇਸ ਤੋਂ ਪਹਿਲਾਂ ਵੀ ਅਨੇਕਾਂ ਪੰਜਾਬੀ ਟ੍ਰੈਕ ਸਰੋਤਿਆਂ ਦੀ ਝੋਲੀ ਪਾ ਚੁੱਕੀ ਹੈ। ਉਸ ਨੂੰ ਇਸ ਨਵੇਂ ਟ੍ਰੈਕ ਤੋਂ ਬੇਹੱਦ ਆਸਾਂ ਉਮੀਦਾਂ ਹਨ ਅਤੇ ਸਰੋਤੇ ਉਸ ਦੀ ਆਸ ਉਮੀਦ ਨੂੰ ਜਰੂਰ ਪ੍ਰਵਾਨ ਕਰਨਗੇ ਅਤੇ ਇਸ ਟਰੈਕ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਅਤੇ ਕੁਮੈਂਟ ਕਰਕੇ ਉਸਦਾ ਹੌਸਲਾ ਵਧਾਉਣਗੇ । ਇਸ ਆਸ ਨਾਲ ਉਸ ਨੇ ਇਸ ਟ੍ਰੈਕ ਨੂੰ ਲਾਂਚ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly