ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ
ਹਲਕਾ ਬੰਗਾ ਦੀ ਮੀਟਿੰਗ ਹੋਈ, ਜਿਸ ਵਿੱਚ ਸਰਕਾਰ ਦੀਆਂ ਵਧੀਕੀਆਂ, ਮੌਜੂਦਾ ਹਾਲਾਤਾਂ ਨੂੰ ਸੰਭਾਲਣ ਵਿੱਚ ਸਰਕਾਰ ਦੀ ਨਾਕਾਮੀ, ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ, ਬੱਸ ਕਿਰਾਏ ਵਿੱਚ ਕੀਤੇ ਵਾਧੇ, ਬਿਜਲੀ ਦੀ3 ਪ੍ਰਤੀ ਯੂਨਿਟ ਵਾਧੇ ਅਤੇ 7 ਕਿਲੋ ਵਾਟ ਦੇ ਲੋਡ ਨੂੰ ਬਿਜਲੀ ਦੇ ਬਿੱਲ ਫਿਰ ਤੋਂ ਸ਼ੁਰੂ ਕਰਨ ਖਿਲਾਫ ਅਤੇ 23 ਸਤੰਬਰ 2024 ਨੂੰ ਸਵੇਰੇ 10:00 ਵਜੇ ਜ਼ਿਲ੍ਹਾ ਹੈੱਡਕੁਆਰਟਰ ਦੇ ਨੇੜੇ D. C. ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਹਲਕਾ ਸਮੂਹ ਵਰਕਰ ਸਹਿਬਾਨ ਨਾਲ ਗੱਲਬਾਤ ਕੀਤੀ ਗਈ। ਅਤੇ ਡਿਊਟੀਆਂ ਲਗਾਈਆਂ ਗਈਆਂ।
ਜ਼ਿਲ੍ਹਾ ਜਥੇਦਾਰ ਸ: ਸੁਖਦੀਪ ਸਿੰਘ ਸ਼ੁਕਰ ਨੇ ਸਰਕਾਰ ਦੀਆਂ ਨਾਕਾਮੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਰਕਾਰ ਹਰ ਵਰਗ ‘ਚ ਫੇਲ੍ਹ ਹੋ ਚੁੱਕੀ ਹੈ | ਲੋਕਾਂ ‘ਤੇ ਬੇਲੋੜਾ ਆਰਥਿਕ ਬੋਝ ਪਾਇਆ ਜਾ ਰਿਹਾ ਹੈ, ਅਮਨ-ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ, ਨਸ਼ੇ ਸ਼ਰੇਆਮ ਵਿਕ ਰਹੇ ਹਨ ਅਤੇ ਹਰ ਰੋਜ਼ ਨੌਜਵਾਨ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਰਹੇ ਹਨ। ਕੋਈ ਵੀ ਕੰਮ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦਾ। ਗੁੰਡਾਗਰਦੀ, ਲੁੱਟਾਂ-ਖੋਹਾਂ ਖੁੱਲ੍ਹੇਆਮ ਹੋ ਰਹੀਆਂ ਹਨ।
ਸ੍ਰ: ਗੁਰਬਖਸ਼ ਸਿੰਘ ਖਾਲਸਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੇਲੇ ਵੀ ਸਰਕਾਰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਅਤੇ ਅਧਿਕਾਰੀਆਂ ’ਤੇ ਦਬਾਅ ਪਾ ਕੇ ਗਲਤ ਵੋਟਾਂ ਪਾ ਰਹੀ ਸੀ। ਸਰਕਾਰ ਆਪਣੀਆਂ ਗਲਤ ਨੀਤੀਆਂ ਬੰਦ ਕਰੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ: ਸਤਨਾਮ ਸਿੰਘ ਲਾਦੀਆਂ ਨੇ ਸਟੇਜ ਸੰਚਾਲਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਡਮੁੱਲੇ ਇਤਿਹਾਸ ਬਾਰੇ ਚਾਨਣਾ ਪਾਇਆ | ਅਤੇ ਕਿਹਾ ਕਿ ਪਹਿਲਾਂ ਵੀ ਬਹੁਤ ਮੁਸ਼ਕਿਲਾਂ ਆਈਆਂ ਹਨ ਪਰ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਦ੍ਰਿੜ ਇਰਾਦੇ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਹੈ।
ਇਸ ਮੌਕੇ ਸ: ਨਵਦੀਪ ਸਿੰਘ ਅਨੋਖਰਵਾਲ, ਸ: ਸੁਰਿੰਦਰ ਸਿੰਘ ਸ਼ਾਹ, ਸ.ਜਸਵਿੰਦਰ ਸਿੰਘ ਮਾਨ, ਸ. ਕੇਸਰ ਸਿੰਘ ਮਹਿਮੂਦਪੁਰ, ਸ.ਗੁਰਦੀਪ ਸਿੰਘ ਦੀਪਾ ਮਾਜਰੀ, ਸ. ਧਰਮਿੰਦਰ ਸਿੰਘ ਮੰਢਾਲੀ, ਜੀਤ ਸਿੰਘ ਭਾਟੀਆਂ, ਮਾਸਟਰ ਮੋਹਨ ਸਿੰਘ ਰਾਏਪੁਰ ਡੱਬਾ, ਸ: ਬਲਵੰਤ ਸਿੰਘ ਲਾਈਆਂ, ਸ. ਮੋਹਣ ਸਿੰਘ ਮਾਹਲ ਖੁਰਦ, ਸ. ਨਿਰਮਲ ਸਿੰਘ ਹੇੜੀਆਂ।
ਸ: ਸੰਤੋਖ ਸਿੰਘ ਲਾਲਪੁਰ, ਸ: ਤਿਰਲੋਕ ਸਿੰਘ ਫਿਲੋਰਾ,ਸ. ਕਲਵੀਰ ਸਿੰਘ ਭੂਖੜੀ ਸ. ਜਗਜੀਤ ਸਿੰਘ ਖਾਲਸਾ, ਸ੍ਰੀ ਬਲਜਿੰਦਰ ਸਿੰਘ ਰਾਮਪੁਰ, ਸ. ਪਰਮਜੀਤ ਸਿੰਘ ਪੰਮਾ, ਸ੍ਰੀ ਬਲਿਹਾਰ ਸਿੰਘ ਭਰੋਲੀ, ਸ. ਪਰਮਵੀਰ ਸਿੰਘ ਮਾਨ, ਸ. ਯਸ਼ਪਾਲ ਸਿੰਘ ਮਾਹਲ ਗਹਿਲਾਂ , ਸ੍ਰੀ ਚਰਨਜੀਤ ਸਿੰਘ ਮਾਹਲ ਗਹਿਲਾਂ , ਸ੍ਰੀ ਰੁਘਵੀਰ ਸਿੰਘ ਅਟਾਰੀ, ਸ. ਸੁਖਵਿੰਦਰ ਸਿੰਘ ਅਟਰੀ, ਸ. ਜੋਗਾ ਸਿੰਘ ਢਿੱਲੋ, ਸ. ਲਖਵੀਰ ਸਿੰਘ ਮਜਾਰੀ,ਸ. ਮਲਕੀਤ ਸਿੰਘ ਥਾਦੀਆ ਸ. ਕਮਲਦੀਪ ਸਿੰਘ ਭੁੱਲਰ, ਸ. ਜੁਗਰਾਜ ਸਿੰਘ, ਸ. ਇੰਦਰਵੀਰ ਸਿੰਘ, ਸ. ਇੰਦਰਪਾਲ ਸਿੰਘ, ਸ. ਗੁਰਨਿੰਦਰ ਸਿੰਘ ਲਾਇਲ, ਸ. ਇਕਬਾਲ ਸਿੰਘ ਬਾਜਵਾਂ, ਸ. ਰਾਮਜੀਤ ਸਿੰਘ ਜੇ.ਈ. ਰਿਟਾਂ., ਸ਼ਰੀਫ ਮੁਹੰਮਦ ਪਿਰੋਰਪੁਰ, ਸ. ਲਖਵੀਰ ਸਿੰਘ ਪਿਰੋਜਪੁਰ, ਅਮਨੀ ਮਾਨ, ਸ. ਸੁਲੱਖਣ ਸਿੰਘ ਰਟੈਂਡਾ , ਸ. ਪਰਮਜੀਤ ਸਿੰਘ ਰਟੈਂਡਾ , ਸ. ਜਸਵੀਰ ਸਿੰਘ ਮਾਈ ਦਿੱਤਾ, ਸ੍ਰੀ ਮਦਨ ਲਾਲ ਖਟਕੜ ਖੁਰਦ, ਸ. ਜਸਵਿੰਦਰ ਸਿੰਘ ਪੱਦੀ ਮੱਟ ਵਾਲੀ, ਸ. ਗੁਰਪਾਲ ਸਿੰਘ ਕੁੰਦਰਾ, ਸ. ਗੁਰਜੀਤ ਸਿੰਘ ਸਰਹਾਲ ਕਾਜੀਆਂ, ਸ਼੍ਰੀ ਲਸ਼ਕਰੀ ਰਾਮ ਮੰਡੇਰ , ਸ. ਪਰਗਟ ਸਿੰਘ ਮੰਡੇਰ, ਸ. ਅਮਰਜੀਤ ਸਿੰਘ ਗੋਰਾ, ਸ. ਸੁਖਦੇਵ ਸਿੰਘ ਮੇਹਲੀਆਣਾਂ, ਸ. ਪ੍ਰੇਮ ਸਿੰਘ ਸਰਹਾਲ ਰਾਣੂਆ, ਸ. ਨਿਰਮਲ ਸਿੰਘ ਥਾਦੀਂਆ, ਸ. ਅਮਰਜੀਤ ਸਿੰਘ ਬਹਿਰਾਮ, ਸ. ਗੁਰਿੰਦਰ ਸਿੰਘ D.P., ਸ. ਸੌਢੀ ਸਿੰਘ, ਭੂਤਾਂ ਸ. ਸੁਰਜੀਤ ਸਿੰਘ ਭੂਤਾਂ, ਸ. ਸੁਰਿੰਦਰ ਸਿੰਘ ਚੱਕ ਮੰਡੇਰ, ਸਰਪੰਚ ਸ਼੍ਰੀ. ਫਕੀਰ ਚੰਦ ਮਾਲੋ ਮਜਾਰਾ , ਸ. ਹਰਜਿੰਦਰ ਸਿੰਘ ਸ਼ੀਰਾ, ਸ. ਮੱਖਣ ਸਿੰਘ ਝੰਡੇਰ ਕਲਾਂ , ਸ. ਅਜੀਤ ਸਿੰਘ ਸਰਹਾਲ ਰਾਣੂਆ, ਸ਼੍ਰੀ. ਸੋਹਣ ਲਾਲ, ਸ. ਜਤਿੰਦਰ ਸਿੰਘ ਤਾਹਰਪੁਰ, ਜੱਸਾ ਨਿੱਝਰਾ, ਸ. ਗੁਰਵਿੰਦਰ ਸਿੰਘ ਔੜ, ਪ੍ਰਿੰਸੀਪਲ ਨਛੱਤਰ ਸੁਮਨ, ਸ. ਹਰਨੇਕ ਸਿੰਘ ਮੱਲਾਬੇਦੀਆਂ, ਸ. ਭੁਪਿੰਦਰ ਸਿੰਘ ਗੜੀ ਅਜੀਤ ਸਿੰਘ, ਸ. ਸੁਰਿੰਦਰ ਸਿੰਘ ਮੂਸਾਪੁਰ, ਸਰਪੰਚ ਸ. ਤਲਵਿੰਦਰ ਸਿੰਘ ਥਾਦੀਆਂ, ਸ. ਨਰਿੰਦਰ ਸਿੰਘ ਲੱਖਪੁਰ, ਸ. ਮਨਮੀਤ ਸਿੰਘ, ਸ. ਬਲਜਿੰਦਰ ਸਿੰਘ ਹੈਪੀ ਕਲੇਰਾ, ਸ. ਪਰਮਜੀਤ ਸਿੰਘ ਖਮਾਚੋ, ਸ. ਚਰਨਜੀਤ ਸਿੰਘ ਝਿੱਕਾਂ, ਸ. ਪਰਮਿੰਦਰ ਸਿੰਘ ਲੜੋਆਂ, ਸ. ਬੂਟਾ ਸਿੰਘ ਤਲਵੰਡੀ ਫੱਤੂ, ਸ. ਕਰਮਜੀਤ ਸਿੰਘ ਤਲਵੰਡੀ ਫੱਤੂ, ਅਮਰਜੀਤ ਸਿੰਘ ਚਾਹਲ, ਚਰਨਜੀਤ ਸਿੰਘ ਭਰੋਲੀ, ਸ. ਗੁਰਦੀਪ ਸਿੰਘ ਢਾਹਾ, ਸ. ਨਰਿੰਦਰ ਸਿੰਘ ਢਾਹਾਂ, ਸ. ਗੁਰਚਰਨ ਸਿੰਘ ਚੀਮਾ, ਸ. ਇੰਦਰਜੀਤ ਸਿੰਘ ਝਿੰਗੜਾਂ, ਮਨਿੰਦਰ ਮਨੀ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly