HOME ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਕੈਂਪ ਦਾ ਸ਼ੁਭ ਆਰੰਭ

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਕੈਂਪ ਦਾ ਸ਼ੁਭ ਆਰੰਭ

5

ਭੀਖੀ   (ਸਮਾਜ ਵੀਕਲੀ)   (ਕਮਲ ਜਿੰਦਲ) ਕਸਬਾ ਭੀਖੀ ਵਿਖੇ ਸੇਵਾ ਭਾਰਤੀ ਇਕਾਈ ਭੀਖੀ ਵੱਲੋਂ ਲਾਲਾ ਦੌਲਤ ਮੱਲ ਪਾਰਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਪੰਜ ਰੋਜ਼ਾ ਯੋਗ ਕੈਂਪ (17 ਜੂਨ ਤੋਂ 21 ਜੂਨ ਤੱਕ) ਅੱਜ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਸ਼ੁਰੂ ਹੋਇਆ। ਕੈਂਪ ਦੇ ਪਹਿਲੇ ਦਿਨ ਕਸਬਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਯੋਗ ਪ੍ਰਤੀ ਆਪਣੀ ਰੁਚੀ ਦਰਸਾਈ। ਇਸ ਮੌਕੇ ਯੋਗ ਆਚਾਰਿਆ ਸ਼੍ਰੀ ਯੋਗੇਸ਼ ਖੁਰਾਣਾ (ਸੰਗਰੂਰ) ਅਤੇ ਆਰਟ ਆਫ ਲਿਵਿੰਗ ਸ਼੍ਰੀ ਸ਼੍ਰੀ ਰਵੀ ਸ਼ੰਕਰ ਫਾਊਂਡੇਸ਼ਨ ਨਾਲ ਜੁੜੇ ਵਿਦਵਾਨਾਂ ਵੱਲੋਂ ਯੋਗ ਸਾਧਨਾ ਦੇ ਮਹੱਤਵਪੂਰਨ ਅੰਗ ਧਿਆਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਗਵਾਨ ਮਹਾਦੇਵ ਸ਼ਿਵ ਨੂੰ ਧਿਆਨ ਦਾ ਆਦਿ ਗੁਰੂ ਮੰਨਿਆ ਜਾਂਦਾ ਹੈ ਅਤੇ ਵਿਗਿਆਨ ਭੈਰਵ ਤੰਤਰ ਵਿੱਚ ਵਰਣਿਤ ਧਿਆਨ ਦੀਆਂ ਵਿਧੀਆਂ ਅੱਜ ਵੀ ਮਨੁੱਖੀ ਜੀਵਨ ਨੂੰ ਸ਼ਾਂਤੀ ਅਤੇ ਆਤਮਿਕ ਉੱਨਤੀ ਵੱਲ ਲੈ ਜਾਂਦੀਆਂ ਹਨ। ਵਕਤਾਵਾਂ ਨੇ ਦੱਸਿਆ ਕਿ ਵੇਦਾਂ ਅਤੇ ਉਪਨਿਸ਼ਦਾਂ ਵਿੱਚ ਧਿਆਨ ਨੂੰ ਮਨ ਦੀ ਸ਼ਾਂਤੀ, ਪਰਮਾਤਮਾ ਦੀ ਉਪਾਸਨਾ ਅਤੇ ਆਤਮ-ਗਿਆਨ ਪ੍ਰਾਪਤ ਕਰਨ ਦਾ ਸਰਵੋਤਮ ਮਾਰਗ ਮੰਨਿਆ ਗਿਆ ਹੈ। ਇਸ ਦੌਰਾਨ ਮੰਤਰ ਧਿਆਨ, ਗਾਇਤਰੀ ਉਪਾਸਨਾ, ਪ੍ਰਾਣਾਯਾਮ, ਨਾਦ ਯੋਗ ਅਤੇ ਆਤਮ-ਚਿੰਤਨ ਵਰਗੀਆਂ ਪ੍ਰਾਚੀਨ ਧਿਆਨ ਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਵਕਤਾਵਾਂ ਨੇ ਧਿਆਨ ਦੇ ਲਾਭਾਂ ਬਾਰੇ ਦੱਸਦਿਆਂ ਕਿਹਾ ਕਿ ਨਿਯਮਤ ਧਿਆਨ ਕਰਨ ਨਾਲ ਤਣਾਅ ਘਟਦਾ ਹੈ, ਮਨ ਸ਼ਾਂਤ ਰਹਿੰਦਾ ਹੈ, ਇਕਾਗਰਤਾ ਵਿੱਚ ਵਾਧਾ ਹੁੰਦਾ ਹੈ ਅਤੇ ਵਿਅਕਤੀ ਆਪਣੇ ਅਸਲ ਸਰੂਪ ਨੂੰ ਸਮਝਣ ਦੇ ਯੋਗ ਬਣਦਾ ਹੈ। ਸੇਵਾ ਭਾਰਤੀ ਇਕਾਈ ਭੀਖੀ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਇਸ ਯੋਗ ਕੈਂਪ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articlePakistan’s New Plot in Europe: Indus Waters, Climate Lobby & Anti-India Conference
Next articleGuru Arjan Dev Ji