ਸੱਪ ਖ਼ਤਰਨਾਕ ਹੈ… ਸੱਚ ਹੈ

ਜ਼ੋਰਾ ਸਿੰਘ ਬਨੂੜ
ਜ਼ੋਰਾ ਸਿੰਘ ਬਨੂੜ
(ਸਮਾਜ ਵੀਕਲੀ) ਇਕੱਲਾ ਸੱਪ ਹੀ ਖ਼ਤਰਨਾਕ ਹੈ… ਇਹ ਨਿਰਾ ਝੂਠ ਹੈ !
ਜਦੋਂ ਤੱਕ ਤੁਹਾਡਾ immunity system ਕਮਜ਼ੋਰ ਹੈ, ਸੱਪ ਦੇ ਡੰਗਣ ਤੇ ਸਹੀ ਇਲਾਜ ਬਾਰੇ ਸਹੀ ਜਾਣਕਾਰੀ ਤੁਹਾਡੇ ਕੋਲ਼ ਨਹੀਂ ਹੈ, ਤਾਂ ਤੁਹਾਡੇ ਲਈ ਆਮ ਤੋਂ ਆਮ ਸੱਪ ਵੀ ਖ਼ਤਰਨਾਕ ਹੈ !
ਕੀ ਸਾਡਾ ਏਦਾਂ ਸੱਪ ਫੜਨਾ ਸਹੀ ਸੀ ?
ਬਿਲਕੁਲ ਨਹੀਂ …!
ਮੈਨੂੰ ਕੱਲ ਤੱਕ ਇਸ ਫੜੇ ਸੱਪ ਬਾਰੇ ਸਹੀ ਜਾਣਕਾਰੀ ਨਹੀਂ ਸੀ, ਪਰ ਇਸਦੇ ਮੂੰਹ ਅਤੇ ਗਲ਼ ਤੇ ਬਣੀ ਚਿੱਤਰਕਾਰੀ ਤੋਂ ਏਨਾਂ ਕੁ ਜ਼ਰੂਰ ਪਤਾ ਸੀ ਕਿ ਇਹ ਸੱਪ ਕੋਬਰਾ ਸੱਪਾਂ ਦੀ ਕੈਟਾਗਰੀ ‘ਚੋਂ ਹੈ…
ਅੱਜ ਮੈਂ ਆਪਣੇ ਇੱਕ ਸਪੇਰੇ ਸਾਥੀ ‘ਸਾਵਨ ਨਾਥ’ ਜੋਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਉਸਨੇ ਸੱਪਾਂ ਤੇ ਲੰਮਾ ਸਮਾਂ ਕੰਮ ਕੀਤਾ ਹੈ, ਮੈਂ ਉਸ ਨੂੰ ਮਿਲਕੇ ਫੜੇ ਸੱਪ ਬਾਰੇ ਗੱਲਬਾਤ ਕੀਤੀ, ਉਸਨੇ ਮੈਨੂੰ ਸੱਪਾਂ ਅਤੇ ਗੋਆਂ ਬਾਰੇ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਸੀ, ਉਸਨੇ ਇਸ ਸੱਪ ਦੀ ਤਸਵੀਰ ਨੂੰ ਦੇਖਕੇ ਵੱਡਾ ਸਾਰਾ ਮੂੰਹ ਅਤੇ ਅੱਖਾਂ ਅੱਡ ਲਈਆਂ ਤੇ ਬੋਲਿਆ…
ये तो पदमा नागिन (Female) है…
सबसे खतरनाक सांपों में से एक है…
इसके डंग से आदमी 1 घंटे से पहले मर जाता है…
भाई आपको इसे नहीं पकड़ना चाहिए था… !
ਮਤਲਬ ਕਿ ਉਸਦੀ ਜਾਣਕਾਰੀ ਮੁਤਾਬਕ ਇਸ ਸੱਪ ਦੇ ਕੱਟਣ ਨਾਲ ਸਹੀ ਢੰਗ ਨਾਲ ਇਲਾਜ਼ ਨਾ ਮਿਲਣ ਕਾਰਨ 1 ਘੰਟੇ ਤੋਂ ਪਹਿਲਾਂ ਮੌਤ ਹੋ ਸਕਦੀ ਹੈ… (ਪਰ ਮੈਡੀਕਲ ਸਿੱਖਿਆ ਇਸ ਬਾਰੇ ਕੀ ਕਹਿੰਦੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ)
ਮੈਂ ਉਸਨੂੰ ਪੁੱਛਿਆ ਕਿ ਅਗਰ ਕਦੇ ਵੀ ਸੱਪ ਡੰਗ ਮਾਰ (snake bite) ਜਾਵੇ ਤਾਂ ਸਾਨੂੰ ਉਸ ਵੇਲ਼ੇ ਕੀ ਕੁਝ ਕਰਨਾ ਚਾਹੀਦਾ ?
ਉਸਨੇ ਕਿਹਾ…
भाई कभी भी मन्दिर, गुरुद्वारा, माड़ी या किसी भी बाबा के पास मत जाओ…
जितना जल्दी हो सके, जल्दी जल्दी से हस्पताल जाए…
जहां पर सांप ने काटा हो उसके पास कस के कपड़ा बांध ले…
नीम के पत्ते खाएं…
बस ज्यादा घबराएगा नहीं !
ਦੋਸਤੋ ਇਸ ਜਾਣਕਾਰੀ ਵਿੱਚ ਬਹੁਤ ਕੁਝ ਸਹੀ-ਗਲਤ ਵੀ ਹੋ ਸਕਦਾ ਹੈ, ਪਰ ਉਨ੍ਹਾਂ ਦਾ ਲੰਮਾ ਤਜ਼ਰਬਾ ਜੋਕਿ ਉਨ੍ਹਾਂ ਨੂੰ ਦਾਦਿਆ ਪੜਦਾਦਿਆਂ ਤੋਂ ਮਿਲਦਾ ਆ ਰਿਹਾ ਹੈ ਆਪਾਂ ਉਸਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ..!
ਖ਼ੈਰ !
ਕੁਝ ਜ਼ਰੂਰੀ ਗੱਲਾਂ …
ਅਗਰ ਕਦੇ ਕਿਸੇ ਨੂੰ ਕੋਈ ਸੱਪ ਕੱਟ ਜਾਵੇ ਤਾਂ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਓ, ਅਗਰ ਜੇਬ ਦੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ਼ ਕਰਵਾਉਣ ਦੀ ਸਮਰੱਥਾ ਹੈ ਤਾਂ ਤੁਸੀਂ ਪਹਿਲਾਂ ਚੰਗੇ ਪ੍ਰਾਈਵੇਟ ਹਸਪਤਾਲ ਵਿੱਚ ਹੀ ਜਾਓ, ਅਗਰ ਆਰਥਿਕ ਪੱਖੋਂ ਕਮਜ਼ੋਰ ਹੋ ਤਾਂ ਸਰਕਾਰੀ ਹਸਪਤਾਲ ਪਹੁੰਚੋ, ਕਿਉਂਕਿ snake bite ਹੋਣ ਤੇ ਉਸ ਮਰੀਜ਼ ਨੂੰ ਵੈਟੀਲੇਂਟਰ ਦੀ ਲੋੜ ਪੈਂਦੀ ਹੈ, ਜ਼ਹਿਰੀਲੇ ਸੱਪਾਂ ਵਿੱਚ Neurotoxins (ਜ਼ਹਿਰ) ਹੁੰਦਾ ਹੈ ਜੋਕਿ ਬੰਦੇ ਦੇ ਨਰਵਸ ਸਿਸਟਮ ਤੇ ਹਮਲਾ ਕਰਦਾ ਹੈ ਤਾਂ ਕਰਕੇ ਹੀ ਉਸ ਹਸਪਤਾਲ ਵਿੱਚ ਹੀ ਮਰੀਜ਼ ਨੂੰ ਲੈਕੇ ਜਾਓ ਜਿੱਥੇ ਵੈਟੀਲੇਂਟਰ ਉਪਲੱਬਧ ਹੋਵੇ !
ਕਿਤੋਂ ਮਿਲੀ ਜਾਣਕਾਰੀ ਮੁਤਾਬਕ ਸੱਪ ਦੇ ਡੰਗਣ ਤੇ ਡਾਕਟਰੀ ਇਲਾਜ ‘ਤੇ ਹੋਣ ਵਾਲਾ ਖ਼ਰਚਾ ਸੂਬਾ ਸਰਕਾਰ ਵੱਲੋਂ refundable ਹੈ ਭਾਵ ਕਿ ਖ਼ਰਚਾ ਵਾਪਸ ਮਿਲ਼ ਜਾਂਦਾ ਹੈ, ਅਗਰ ਬਦਕਿਸਮਤੀ ਨਾਲ ਮਰੀਜ਼ ਦੀ ਮੌਤ ਹੋ ਜਾਵੇ ਤਾਂ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਪਰਿਵਾਰ ਨੂੰ 2 ਲੱਖ ਰੁਪਏ ਮੁਆਵਜ਼ਾ ਵੀ ਮਿਲ਼ਦਾ ਹੈ !
ਬਾਕੀ ਰਹੀ ਗੱਲ ਏਦਾਂ ਸੱਪ ਫੜਨ ਦੀ…
ਖ਼ਤਰਨਾਕ ਤਾਂ ਏਥੇ ਘਰਾਂ ‘ਚ ਵਰਤੀ ਜਾ ਰਹੀ ਬਿਜਲੀ ਵੀ ਹੈ, ਜਿਹੜੀ ਸਕਿੰਟਾਂ ‘ਚ ਬੰਦੇ ਨੂੰ ਖ਼ਾਕ ਕਰ ਦਿੰਦੀ ਹੈ…
ਖ਼ਤਰਨਾਕ ਤਾਂ ਹਰ ਘਰ ਵਰਤਿਆਂ ਜਾਂਦਾ ਗੈਸ ਸਿਲੰਡਰ ਵੀ ਹੈ…
ਮਨੁੱਖ ਨੇ ਦਿਮਾਗ਼ ਦੀ ਮਦਦ ਨਾਲ ਸਰੀਰਕ ਤਾਕਤ ਨਾਲ ਸੱਪ ਨੂੰ ਕਾਬੂ ਕਰਨਾ ਸਿੱਖ ਲਿਆ ਅਤੇ ਸੱਪ ਦੇ ਜ਼ਹਿਰ ਦਾ ਇਲਾਜ ਲੱਭ ਲਿਆ…!
ਪਰ ਮੈਡੀਕਲ ਸਾਇੰਸ ਅੱਜ ਵੀ ਗੋਲਕਾਂ ਤੇ ਬੈਠੇ ਸੱਪਾਂ ਦੇ ਜ਼ਹਿਰ ਨੂੰ ਖ਼ਤਮ ਵਿੱਚ ਅਸਮਰੱਥ ਹੈ, ਸੱਪ ਵਰਗੇ ਸੁਭਾਅ ਦੇ ਮਾਲਕ ਲੋਕਾਂ ਦਾ ਇਲਾਜ ਕਰਨ ਵਿੱਚ ਸਾਇੰਸ ਅੱਜ ਵੀ ਅਸਮਰੱਥ ਹੈ …!
(ਇਸ ਸਾਰੀ ਲਿਖਤ ਵਿੱਚ ਬਹੁਤ ਕਮੀਆਂ ਹੋ ਸਕਦੀਆਂ ਨੇ, ਅਗਰ ਕਿਸੇ ਕੋਲ ਸਹੀ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰਿਓ ਜੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਰ ਸ਼ੁਕਰਵਾਰ -ਡੇਂਗੂ ਤੇ ਵਾਰ ਤਹਿਤ ਡੇਂਗੂ ਜਾਗਰੂਕਤਾ ਜਾਣਕਾਰੀ ਦਿੱਤੀ
Next articleਮੇਰੀਆਂ ਧੀਆਂ ਮੇਰੀਆਂ ਸਹੇਲੀਆਂ