ਪੜ੍ਹੋ ਤੇ ਪਛਾਣੋ ਆਪਣੀ ਸ਼ਖ਼ਸੀਅਤ

ਡਾ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ)  ਸਾਰਿਆਂ ਦੀ ਬੋਲਣ ,ਚੱਲਣ ,ਬੈਠਣ ਵਾਂਗ ਪੜ੍ਹਨ ਦੀ ਆਦਤ ਵੀ ਵੱਖੋ ਵੱਖਰੀ ਹੁੰਦੀ ਹੈ।  ਆਪਣਾ ਖ਼ਾਸ ਢੰਗ ਹੁੰਦਾ ਹੈ। ਇਸੇ ਨਾਲ ਹੀ ਪਛਾਣਿਆ ਜਾ ਸਕਦਾ ਹੈ ਤੁਹਾਡੀ ਸ਼ਖ਼ਸੀਅਤ ਨੂੰ।  ਜ਼ਰਾ ਧਿਆਨ ਨਾਲ ਪੜ੍ਹੋ ਤੋਂ ਜਾਣੋ ਤੁਸੀਂ ਕਿਸ ਤਰ੍ਹਾਂ ਦੇ ਪਾਠਕ ਹੋ।
ਫਿਲਾਸਫਰ ਸੋਚ  ——
ਇਸ ਸੋਚ ਦੇ ਮਾਲਕ ਹਲਕੇ ਫੁਲਕੇ ਨਾਵਲ ਜਾਂ ਕਹਾਣੀਆਂ ਬੜੇ ਚਾਅ ਅਤੇ ਜਲਦੀ ਪੜ੍ਹ ਲੈਂਦੇ ਹਨ ।ਗੰਭੀਰ ਸਾਹਿਤ ਪੜ੍ਹਨ ਵਿਚ ਇਨ੍ਹਾਂ ਨੂੰ ਕੋਈ ਖਾਸ ਦਿਲਚਸਪੀ ਨਹੀਂ ਹੁੰਦੀ। ਬਿਲਕੁਲ ਇਹੋ ਜਿਹਾ ਆਚਰਨ ਇਨ੍ਹਾਂ ਦੇ ਜੀਵਨ ਵਿਚ ਹੁੰਦਾ ਹੈ। ਇਸਦਾ ਇਹ ਅਰਥ  ਬਿਲਕੁਲ ਨਹੀਂ ਕਿ ਉਹ ਲਾਪ੍ਰਵਾਹ ਹੁੰਦੇ ਹਨ। ਇਹ ਜ਼ਿੰਦਗੀ ਨੂੰ ਹਲਕੇ -ਫੁਲਕੇ ਅੰਦਾਜ਼ ਵਿੱਚ ਗੁਜ਼ਾਰਨਾ ਪਸੰਦ ਕਰਦੇ ਹਨ।  ਇਨ੍ਹਾਂ ਵਿਚ ਇਕਾਗਰਤਾ ਦੀ ਜ਼ਬਰਦਸਤ ਸ਼ਕਤੀ ਹੁੰਦੀ ਹੈ।  ਸੰਤੁਲਨਤਾਂ  ਖ਼ੂਬੀ ਉਨ੍ਹਾਂ ਦੀ ਗੱਲਬਾਤ ,ਅਤੇ ਵਰਤਾਅ ਆਦਿ  ਤੋਂ  ਆਸਾਨੀ ਨਾਲ ਦੇਖੀ ਜਾ ਸਕਦੀ ਹੈ  ।
ਰੱਸਹੀਣ   ਪਰਵਿਰਤੀ———–
ਪੜ੍ਹਨ ਸਮੇਂ  ਇਨ੍ਹਾਂ ਦੇ ਬੁੱਲ ਆਮਤੌਰ ਤੇ ਹਿੱਲਦੇ ਰਹਿੰਦੇ ਹਨ। ਇਹ ਲੋਕ ਇੱਕ ਕੰਮ ਦੇ ਨਾਲ ਨਾਲ ਦੂਜੇ ਕੰਮ ਤੇ ਵੀ ਦਿਮਾਗ ਲਾਈ ਰੱਖਦੇ ਹਨ ।ਉਲਝੇ ਹੋਏ ਵਿਚਾਰਾਂ ਦੇ ਕਾਰਨ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਸਕਦੇ । ਇਨ੍ਹਾਂ ਦਾ ਮਨ ਬਹੁਤ ਵਾਰ ਦੌੜਿਆ ਫਿਰਦਾ ਰਹਿੰਦਾ ਹੈ ।ਇਸ ਤਰ੍ਹਾਂ ਦੇ ਲੋਕਾਂ ਵਿਚ ਕਦੇ ਕਦੇ ਸਿਰ ਹਿਲਾ ਕੇ ਪੜ੍ਹਨ ਦੀ ਵੀ ਆਦਤ ਹੁੰਦੀ ਹੈ
ਕਿਤਾਬੀ ਕੀੜੇ  ——-
ਇਹ ਜੀਵਨ ਦੀ ਅਸਲੀਅਤ ਤੋਂ ਬਚਣ ਲਈ ਪੜ੍ਹਦੇ ਹਨ। ਲੋਕਾਂ ਨਾਲ ਗੱਲ ਨਾ ਕਰਨੀ ਪਵੇ ਇਸ ਲਈ ਕੋਈ ਪੁਸਤਕ ਜਾਂ ਅਖ਼ਬਾਰ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ ।ਇਸ ਆਦਤ   ਦੇ ਕਾਰਨ ਇਨ੍ਹਾਂ ਨੂੰ ਕਿਤਾਬੀ ਕੀੜਿਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ  ।ਜੇ ਕੋਈ ਇਕੋ ਜਿਹੇ ਵਿਚਾਰਾਂ ਵਾਲਾ ਆਦਮੀ ਮਿਲ ਜਾਵੇ, ਤਾਂ ਪਲਾਇਨਵਾਦ ਦਾ ਰਾਹ ਛੱਡ ਕੇ ਅਸਲੀ ਰਾਹ ਤੇ ਆ ਜਾਂਦੇ ਹਨ  ।
ਅਸਥਿਰ  ਚਿੱਤ  ———
ਇਨ੍ਹਾਂ ਵੱਲੋਂ ਪੜ੍ਹੇ ਗਏ ਅਖ਼ਬਾਰ ,ਕਿਤਾਬ ਜਾਂ ਹੋਰ ਕਿਸੇ ਸਮੱਗਰੀ ਤੋਂ ਹੀ ਇਨ੍ਹਾਂ ਦਾ ਪਤਾ ਲੱਗ ਜਾਂਦਾ ਹੈ ।ਮੁੜੀਆਂ ਤੂੜੀਆਂ ਕਿਤਾਬਾਂ ਤੋਂ ਵੀ ਇਨ੍ਹਾਂ ਦੀ ਸ਼ਖ਼ਸੀਅਤ ਨੂੰ ਪਛਾਣਿਆ ਜਾ ਸਕਦਾ ਹੈ ।ਇਹ ਲੋਕ ਪੜ੍ਹਨ ਸਮੇਂ ਦੂਜਾ ਕੰਮ ਵੀ ਕਰਦੇ ਹਨ ,ਤੇ ਦੂਜੇ ਕੰਮਾਂ ਵਿੱਚ ਵੀ ਟਾਲ ਮਟੋਲ ਦੀ ਆਦਤ ਬਣਾਈ ਰੱਖਦੇ ਹਨ। ਆਪਣੇ ਵੱਲੋਂ ਕੀਤੇ ਗਏ ਕੰਮ ਵੀ ਖ਼ੁਦ ਨੂੰ ਯਾਦ ਨਹੀਂ ਰਹਿੰਦੇ  ਨਾ   ਸਥਿਰ   ਚਿੱਤ ਦਾ   ਅਸਰ ਉਨ੍ਹਾਂ ਦੇ ਹਰ ਕੰਮ ਵਿਚੋਂ ਝਲਕਦਾ ਹੈ।  ਇਹ ਮਿਹਨਤੀ ਨਹੀਂ ਹੁੰਦੇ। ਜਿਸ ਕਰਕੇ ਇਨ੍ਹਾਂ ਨੂੰ ਉਚਿੱਤ ਸਫ਼ਲਤਾ ਵੀ ਨਹੀਂ ਮਿਲਦੀ॥ ਲਾਪ੍ਰਵਾਹੀ ਇਨ੍ਹਾਂ ਦੇ ਜੀਵਨ ਦਾ ਵੱਡਾ ਹਿੱਸਾ ਹੁੰਦੀ ਹੈ ।
ਕਲਪਨਾਸ਼ੀਲ  ———–
ਪੜ੍ਹਦੇ ਸਮੇਂ ਇਹ ਲੋਕ ਸ਼ਾਂਤ ਵਾਤਾਵਰਣ ਚਾਹੁੰਦੇ ਹਨ ।ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਵਾਰ ਵਾਰ ਪੜ੍ਹਨ ਤੋਂ ਲੱਗਦਾ ਹੈ ‘ਕਿ ਇਹ ਲੋਕ ਸਮਝਦਾਰ ਹਨ।  ਕਿਉਂਕਿ ਇਹ ਲੋਕ ਆਪਣਾ ਕੰਮ ਇਕਾਂਤ ਵਿੱਚ ਕਰਨਾ ਚਾਹੁੰਦੇ ਹਨ, ਤੇ ਹਰ ਵਾਤਾਵਰਨ ਵਿਚ ਇਹ ਜਲਦੀ ਆਪਣਾ ਕੰਮ  ਨਿਪਟਾ  ਦਿੰਦੇ ਹਨ । ਇਨ੍ਹਾਂ ਵਿੱਚ ਵਧੀਆ ਕਲਪਨਾ ਸ਼ਕਤੀ ਵੇਖਣ ਨੂੰ ਮਿਲਦੀ ਹੈ ,ਪਰ ਇਹ ਉਸ ਨੂੰ ਓਨੇ ਵਧੀਆ ਢੰਗ ਨਾਲ ਆਪਣੀ ਸ਼ਖ਼ਸੀਅਤ ਵਿਚ ਢਾਲ ਨਹੀਂ ਸਕਦੇ।
ਪੁਸਤਕਾਂ ਦੇ ਆਦੀ—–
ਇਹ ਲੋਕ ਆਪਣੀ ਦਿਮਾਗੀ ਥਕਾਵਟ ਘੱਟ ਕਰਨ ਜਾਂ ਫਿਰ ਸੌਣ ਲਈ ਪੁਸਤਕ ਦਾ ਸਹਾਰਾ ਲੈਂਦੇ ਹਨ। ਇਹ ਠੀਕ ਉਸੇ ਤਰ੍ਹਾਂ ਦਾ ਨਸ਼ਾ ਹੈ ਜਿਵੇਂ ਕਿਸੇ ਸ਼ਰਾਬੀ ਜਾਂ ਅਫ਼ੀਮ ਦੇ ਅਮਲੀ ਨੂੰ ਹੁੰਦਾ ਹੈ।ਇਹ ਲੋਕ ਕਿਸੇ ਦੇ ਕੋਲ ਬੈਠ ਕੇ ਵੀ ਨਹੀਂ ਪੜ੍ਹਦੇ। ਇਨ੍ਹਾਂ ਨੂੰ ਆਪਣੇ ਕੰਮ ਨਾਲ ਹੀ ਮਤਲਬ ਹੁੰਦਾ ਹੈ ।।ਇਹੋ ਜਿਹੇ ਲੋਕ ਜ਼ਿਆਦਾਤਰ ਤਰਕ ਨਾਲ ਮਨ ਦੀ ਗੱਲ ਕਰਨਾ ਪਸੰਦ ਕਰਦੇ ਹਨ। ਘੱਟ ਬੋਲਣਾ ਤੇ ਜ਼ਿਆਦਾ ਸੁਣਨਾ   ਇਨ੍ਹਾਂ ਦੀ ਖਾਸੀਅਤ ਹੁੰਦੀ ਹੈ ।
ਪਾਠਕੋ  ਜੇਕਰ ਤੁਹਾਡੇ ਵਿੱਚ ਵੀ ਇਹੋ ਜਿਹੀਆਂ ਆਦਤਾਂ ਹਨ ਤਾਂ ਇਨ੍ਹਾਂ ਨੂੰ ਨਕਾਰ ਦਿਓ  ।
ਡਾ ਨਰਿੰਦਰ ਭੱਪਰ ਝਬੇਲਵਾਲੀ।  
ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ।  
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।  
6284145349 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly      
Previous articleਡਾ. ਪਰਮਜੀਤ ਸਿੰਘ ‘ਬਾਬਾ ਸ੍ਰੀ ਚੰਦ ਸਿਮਰਤੀ ਸਨਮਾਨ’ ਨਾਲ਼ ਸਨਮਾਨਿਤ
Next articleਦਿੱਲੀ ਸ਼ਰਾਬ ਨੀਤੀ ਕੇਸ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ, 156 ਦਿਨਾਂ ਬਾਅਦ ਹੋਵੇਗੀ ਜੇਲ੍ਹ ਤੋਂ ਰਿਹਾਈ