ਭੀੜ ਵਿੱਚ ਗੁਆਚੇ

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ)
ਯਾਰੋ ਭੀੜ ਵਿੱਚ ਗੁੰਮ ਗਏ, ਘਰਦਿਆਂ ਨੂੰ ਥਿਆਉਂਦੇ ਨਾ।
ਡਿੱਗੇ ਪਏ ਲੋਕਾਂ ਨੂੰ ਰੁਲਦਿਆਂ ਛੱਡ, ਖੜੇ ਕਰ ਕੋਈ ਉਠਾਉਂਦੇ ਨਾ।
ਜਿਨਾਂ ਦਾ ਰੱਖਦੇ ਸੀ ਹਰ ਵਕਤ ਖਿਆਲ, ਕਦੇ ਘੁੱਟ ਪਾਣੀ ਦਾ ਪਿਲਾਉਂਦੇ ਨਾ।
ਜਰਬਾ,ਤਕਸੀਮਾਂ ਸਿਖਾਉਂਦੇ ਰਹੇ ਆਪਣਿਆਂ ਨੂੰ,ਭੁੱਲੀ ਗਿਣਤੀ ਵੀ ਸਿਖਾਉਂਦੇ ਨਾ।
ਸੁਪਨਿਆਂ ਵਿੱਚ ਉੱਡਦੇ ਰਹੀਏ ਅੰਬਰੀ, ਥੱਲੇ ਤੁਰਨ ਦਾ ਵੱਲ ਆਉਂਦਾ ਨਾ।
ਆਪਣਾ ਸਮਝਕੇ ਜਿਹਦੇ ਮਗਰ ਲੱਗ ਤੁਰੀਏ,
ਪੱਲਾ ਸਾਨੂੰ ਫੜਾਉਂਦਾ ਨਾ।
ਨਾ-ਸ਼ੁਕਰੇ ਬੰਦਿਆਂ ਦੀ ਵੀ ਕੀਤੀ ਪੁਸ਼ਤਪਨਾਹੀ
ਪਾਸਾ ਵੱਟ ਕੇ ਲੰਘ ਤੁਰ ਜਾਂਦੇ ਨੇ।
ਆਪਣਿਆਂ ਨਾਲੋਂ ਵੀ ਵੱਧ ਜੀ-ਹਜੂਰੀ ਕੀਤੀ, ਮੂੰਹ ਬਣਾ ਕੇ ਕਿਉਂ ਚਿੜਾਉਂਦੇ ਨੇ।
ਸ਼ੁਕਰ ਐ! ਦਾਤੇ ਦਾ ਜਲਦੀ ਹੀ ਸਮਝਾ ਦਿੱਤਾ,
ਬਾਹਰ ਉਸ ਨੂੰ ਲੱਭਦੇ ਰਹੇ, ਅੰਦਰੋਂ ਹੀ ਉਸਨੂੰ ਪਾ ਲਿੱਤਾ।
ਚਾਨਣ ਹੋ ਗਿਆ ਉਸ ਦੇ ਪ੍ਰਤਾਪ ਦਾ, ਚੁਫੇਰਾ ਸਾਰਾ ਰੁਸ਼ਨਾ ਦਿੱਤਾ।
ਇਲਾਹੀ ਹੁਕਮ ਉਸਦੇ ਨੇ,ਸਾਨੂੰ ਸਿੱਧੇ ਰਾਹ ਪਾ ਦਿੱਤਾ।
ਅਮਰਜੀਤ ਸਿੰਘ ਤੂਰ 
ਫੋਨ ਨੰਬਰ :9878469639
Previous articleਡੇਂਗੂ ਤੋਂ ਬਚਾਅ ਲਈ ਲਾਰਵੇ ਦੀ ਕੀਤੀ ਜਾ ਰਹੀ ਹੈ ਚੈਕਿੰਗ : ਸਿਵਲ ਸਰਜਨ ਮਾਨਸਾ
Next article9 ਅਗਸਤ ਨੂੰ ਔਟਵਾ ਵਿਚ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਔਟਵਾ ਇਕਾਈ ਵਲੋਂ ਕੀਤੇ ਸਮਾਗਮ ਦੀ ਰਿਪੋਰਟ – 9