ਰਾਜਸਥਾਨ ਦੇ ਟਿੱਬਿਆਂ ਦਾ ਫੁੱਲ ਰੇਸ਼ਮਾ‌

ਬੀਬੀ ਰੇਸ਼ਮਾ
 ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ

(ਸਮਾਜ ਵੀਕਲੀ)  1982 ਵਿੱਚ ਮੈਂ ਆਪਣੇ ਵੱਡੇ ਭਰਾ ਕੋਲ ਜ਼ਿਲ੍ਹਾ ਬੀਕਾਨੇਰ ਦੇ ਕਸਬੇ ਲੂਣਕਰਨਸਰ ਗਿਆ। ਰੇਡੀਓ ਰਾਹੀਂ ਮੇਰੇ ਕੰਨੀਂ ਸੁਰੀਲੀ ਆਵਾਜ਼ ਪਈ ।ਮੈਂ ਉਥੋਂ ਦੇ ਵਸਨੀਕਾਂ ਨੂੰ ਪੁੱਛਿਆ ਤਾਂ, ਉਹਨਾਂ ਨੇ ਮੈਨੂੰ ਦੱਸਿਆ,ਇਹ ਆਵਾਜ਼ ਬੀਬੀ ਰੇਸ਼ਮਾ ਦੀ ਹੈ।  ਲੂਣਕਰਨਸਰ ਵਿੱਚ ਅਨਪੜ੍ਹ ਵਣਜਾਰਾ ਵਿੱਚ ਜੰਮੀ ਸੀ 1947 ਵਿੱਚ ਉਹ ਪਾਕਿਸਤਾਨ ਜਾਂਦੀ ਰਹੀ ਸੀ। ਮੇਰੇ ਦਿਲਚਸਪੀ ਬੀਬੀ ਰਿਸ਼ਮਾਂ ਬਾਰੇ ਜਾਨਣ ਲਈ ਵਧ ਗਈ, ਅਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਇਕੱਠੀ ਕੀਤੀ।

ਰੇਸ਼ਮਾ ਜੀ ਦਾ ਜਨਮ 1947 ਵਿਚ ਪਿੰਡ ਲੋਹਾ ਵਿਖੇ ਊਠਾਂ ਘੋੜਿਆਂ ਦੇ ਵਪਾਰੀ ਹਾਜੀ ਮੋਹੰਮਦ ਮੁਸ਼ਤਾਕ ਦੇ ਘਰ ਹੋਇਆ। ਰੇਸ਼ਮਾਂ ਦੀ ਉਮਰ ਅਜੇ ਛੋਟੀ ਹੀ ਸੀ ਜਦੋਂ ਦੇਸ਼ ਦੀ ਵੰਡ ਹੋ ਗਈ। ਉਸਦੇ ਕਬੀਲੇ ਨੇ ਮੁਸਲਮਾਨ ਧਰਮ ਗ੍ਰਹਿਣ ਕਰ ਲਿਆ ਅਤੇ ਪਾਕਿਸਤਾਨ ਚਲੇ ਗਏ। ਬੀਬੀ ਰੇਸ਼ਮਾ ਕੋਰੀ ਅਨਪੜ੍ਹ ਸੀ, ਪਰ ਗਾਉਣ ਦਾ ਸ਼ੌਂਕ ਉਸਨੂੰ ਬਚਪਨ ਤੋਂ ਹੀ ਸੀ। ਉਸ ਦਾ ਬਾਪੂ ਘੋੜੇ ਵੇਚਣ ਪਸੂ ਮੰਡੀਆਂ ਵਿੱਚ ਜਾਂਦਾ ਤਾਂ ਉਹ ਵੀ ਉਸਦੇ ਨਾਲ ਜਾਂਦੀ ।ਉੱਥੇ ਉਹ ਕਵਾਲੀਆਂ, ਗੀਤ ਸੁਣਦੀ ਤੇ ਉਸ ਨੂੰ ਗਾਉਣ ਦੀ ਚੇਟਕ ਹੋਰ ਵੱਧ ਗਈ। ਇਹ ਉਸਦਾ ਗਾਇਕੀ ਲਈ ਪੁੱਟਿਆ ਗਿਆ ਸਭ ਤੋਂ ਪਹਿਲਾ ਕਦਮ ਸੀ।
ਬੀਬੀ ਰੇਸ਼ਮਾ ਜੀ ਦੀ ਸੁਰੀਲੀ ਆਵਾਜ਼ ਨੇ ਲੋਕਾਂ ਨੂੰ ਕੀਲ ਲਿਆ, ਅਤੇ ਲੋਕਾਂ ਨੇ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ । ਬੀਬੀ ਰੇਸ਼ਮਾਂ ਦੀ ਫੋਟੋ ਇੱਕ ਅਖ਼ਬਾਰ ਵਿਚ ਛਪੀ। ਫੋਟੋ ਛਪਣ ਕਰਕੇ ਬੀਬੀ ਰੇਸ਼ਮਾ ਆਪਣੇ ਘਰ ਵਾਲਿਆਂ ਤੋਂ ਬਹੁਤ ਡਰ ਗਈ ।ਘਰ ਵਾਲਿਆਂ ਨੇ ਉਸਨੂੰ ਖਿੜੇ ਮੱਥੇ ਸਵੀਕਾਰ ਕੀਤਾ। 12 ਸਾਲ ਦੀ ਉਮਰ ਵਿੱਚ ਉਸ ਨੂੰ ਪਾਕਿਸਤਾਨ ਰੇਡੀਓ ਤੇ ਗਾਉਣ ਦਾ ਮੌਕਾ ਮਿਲਿਆ ਮੌਕਾ ਮਿਲਿਆ। ਗੀਤਾਂ ਦੀ ਚਰਚਾ ਹੋਣ ਲੱਗੀ। ਉਸ ਤੋਂ ਬਾਅਦ ਰੇਸ਼ਮਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।1969 ਵਿੱਚ ਉਸ ਦਾ ਪਹਿਲਾ ਰਿਕਾਰਡ ਕੀਤਾ ਹੋਇਆ ਗੀਤ ਆਇਆ, ‘ਹਾਏ ਵੇ ਰੱਬਾ ਨਹੀਓ ਲੱਗਦਾ ਦਿਲ ਮੇਰਾ’ ਜੋ ਅੱਜ ਵੀ ਭਾਰਤ ਦੇ ਪਾਕਿਸਤਾਨ ਵਿੱਚ ਮਕਬੂਲ ਹੈ। ਇਹ ਗੀਤ ਲੰਦਨ ਤੋਂ ਰਿਕਾਰਡ ਹੋਇਆ ਸੀ। ਉਸ ਤੋਂ ਬਾਅਦ ਰੇਸ਼ਮਾ ਜੀ ਨੂੰ ਭਾਰਤ ਅਤੇ ਪਾਕਿਸਤਾਨੀ ਫਿਲਮਾਂ ਦੇ ਗੀਤ ਗਾਉਣ ਦਾ ਬਹੁਤ ਮੌਕਾ ਮਿਲਿਆ। ਦਮਾ ਦਮ ਮਸਤ ਕਲੰਦਰ, ਸੁਨ ਚਰਖੇ ਦੀ ਮਿੱਠੀ-ਮਿੱਠੀ ਘੂਕ ਮਾਹੀਆ ਮੈਨੂੰ ਯਾਦ ਆਵਦਾ, ਲੰਬੀ ਜੁਦਾਈ ,ਆਦਿ ਗੀਤ ਚਰਚਿਤ ਹੋਏ। ਉਸਦਾ ਗਾਇਆ ਹੋਇਆ ਗੀਤ ,’ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ’ਜਿਸ ਦੀ ਰਾਜ ਕਪੂਰ ਨੇ ਨਕਲ ਕਰਕੇ ਬੋਬੀ ਫਿਲਮ ਵਿੱਚ ਲਤਾ ਮੰਗੇਸ਼ਕਰ ਜੀ ਤੋਂ ਗਵਾ ਦਿੱਤਾ ।ਇਸ ਦੇ ਬੋਲ ਸਨ, ‘ਅੱਖੀਓ ਕੋ ਰਹਿਣੇ ਅੱਖੀਂਓ ਕੇ ਆਸ ਪਾਸ’ ਬਾਅਦ ਵਿੱਚ ਇਸ ਗੀਤ ਲਈ ਲਤਾ ਮੰਗੇਸ਼ਕਰ  ਨੇ ਮਾਫ਼ੀ ਵੀ ਮੰਗੀ।
ਰੇਸ਼ਮਾਂ ਦੱਸਿਆ ਕਰਦੀ ਸੀ ਕਿ ਨਾ ਉਸ ਦਾ ਕੋਈ ਗੁਰੂ ਹੈ, ਅਤੇ ਨਾ ਹੀ ਉਸ ਨੇ ਕਦੇ ਰਿਆਜ ਕੀਤਾ ਹੈ। ਅਕਤੂਬਰ 2002 ਵਿੱਚ ਉਸ ਨੇ ਲੰਡਨ ਦੀ ‘ਬਰੂਨੇਈ ਗੈਲਰੀ’ ਵਿੱਚ ਆਪਣੇ ਨਗਮਿਆਂ ਦਾ ਮੁਜ਼ਾਹਰਾ ਕੀਤਾ। 2004 ਵਿੱਚ ਉਸ ਨੇ ਬਾਲੀਵੁੱਡ ਦੀਆਂ ਫਿਲਮ ਤੇਰਾ ਨਾਮ ਲਈ ਆਵਾਜ਼ ਵਿੱਚ ਗੀਤ ਆਸ਼ਕਾਂ ਦੀ ਗਲੀ ਗਾਇਆ। ਉਸਨੇ ਅਮਰੀਕਾ, ਕੈਨੇਡਾ, ਡਬਈ ,ਭਾਰਤ, ਨਿਉਜ਼ੀਲੈਂਡ ,ਆਸਟ੍ਰੇਲੀਆ ਆਦਿ  ਮੁਲਕਾਂ ਵਿੱਚ ਵੀ ਆਪਣੀ ਪਰਫਾਰਮੈਂਸ ਦਿੱਤੀ ਸੀ। ਦੋਨਾਂ ਮੁਲਕਾਂ ਦੀ ਸਹਿਮਤੀ ਨਾਲ2006 ਵਿੱਚ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਬੱਸ ਆਈ ਤਾਂ 26 ਸੀਟਾਂ ਵਿੱਚੋਂ ਸੱਤ ਸੀਟਾਂ ਪਾਕਿਸਤਾਨ ਗੌਰਮਿੰਟ ਨੇ ਉਸ ਨੂੰ ਉਸਦੇ ਪਰਿਵਾਰ ਲਈ ਦਿਤੀਆਂ ਸਨ। ਉਸਦਾ ਗਾਇਆ ਭਾਰਤੀ ਫ਼ਿਲਮ ਵਿੱਚ ਹਾਏ ਓ ਰੱਬਾ ਲੰਬੀ ਜੁਦਾਈ ਅੱਜ ਵੀ ਬਹੁਤ ਸ਼ਿੱਦਤ ਨਾਲ ਲੋਕ ਸੁਣਦੇ ਹਨ।
ਜਿੰਦਗੀ ਵਿੱਚ ਉਸ ਨੂੰ ਬਹੁਤ ਮਾਨ-ਸਨਮਾਨ ਮਿਲਿਆ। ਪਾਕਿਸਤਾਨ  ਹਕੂਮਤ ਨੇ ਉਸ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਐਵਾਰਡ ਸਿਤਾਰੇ -ਏ -ਇਮਤਿਹਾਜ ਦਿੱਤਾ। 2008 ਵਿੱਚ ਪ੍ਰਾਈਡ ਆਫ਼ ਪਰਫਾਰਮੇੰਸ ਦਾ ਐਵਾਰਡ ਦਿੱਤਾ। 1980 ਵਿੱਚ ਉਸ ਨੂੰ ਗਲੇ ਦੇ ਕੈਂਸਰ ਦਾ ਪਤਾ ਲੱਗ ਗਿਆ ਸੀ ।ਪਰ ਉਸ ਤੋਂ ਜਿੰਨਾ ਗਾਇਆ ਗਿਆ ਗਾਉਂਦੀ ਰਹੀ, ਅੰਤ ਵਿੱਚ ਇਹ ਸੁਰੀਲੀ ਆਵਾਜ਼ ਤਿੰਨ ਨਵੰਬਰ 2013 ਨੂੰ ਸਦਾ ਲਈ ਬੰਦ ਹੋ ਗਈ। ਪਰ ਇਸਦੇ ਗੀਤ ਅੱਜ ਵੀ ਲੋਕ ਸੁਣਦੇ ਹਨ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ,
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜਿਲਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article‘The Forgotten Princess’ The first UK Public Display of the re-discovered Inner Sarcophagus of Princess Sopdet-em-haawt.
Next articleਸ਼ਿਮਲਾ ਮਸਜਿਦ ਵਿਵਾਦ ‘ਚ ਆਇਆ ਨਵਾਂ ਮੋੜ, ਮੁਸਲਿਮ ਭਾਈਚਾਰੇ ਨੇ ਮਸਜਿਦ ਦੀ ਨਾਜਾਇਜ਼ ਉਸਾਰੀ ਨੂੰ ਢਾਹੁਣ ਦੀ ਦਿੱਤੀ ਪੇਸ਼ਕਸ਼