ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਐੱਸ. ਐੱਮ. ਓ. ਡਾ. ਦਵਿੰਦਰਪਾਲ ਦਾ ਸਵਾਗਤ

ਮੈਡੀਕਲ ਸਪੈਸ਼ਲਿਸਟ ਡਾ. ਦਵਿੰਦਰਪਾਲ ਨੇ ਬਤੌਰ ਐੱਸ ਐੱਮ ਓ ਸੁਲਤਾਨਪੁਰ ਲੋਧੀ ਵਜੋਂ ਚਾਰਜ ਸੰਭਾਲਿਆ
ਕਪੂਰਥਲਾ ,(ਸਮਾਜ ਵੀਕਲੀ) (ਕੌੜਾ)- ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਅਤੇ ਪ੍ਰਧਾਨ ਡਾਕਟਰ ਸਵਰਨ ਸਿੰਘ ਨੇ ਮੈਡੀਕਲ ਸਪੈਸ਼ਲਿਸਟ ਡਾ. ਦਵਿੰਦਰਪਾਲ ਸਿੰਘ ਨੇ  ਸੀ.ਐੱਚ.ਸੀ ਸੁਲਤਾਨਪੁਰ ਲੋਧੀ ਵਿਖੇ ਬਤੌਰ ਐੱਸ.ਐੱਮ.ਓ. ਅਹੁਦਾ ਸੰਭਾਲ ਉਪਰੰਤ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਨਾਲ ਪੱਤਰਕਾਰ ਬਲਵਿੰਦਰ ਸਿੰਘ ਧਾਲੀਵਾਲ, ਸ਼ਨੀ ਕਲਾਰਕ ਅਤੇ ਹੋਰ ਮੌਜੂਦ ਸਨ।
ਡਾਕਟਰ ਦਵਿੰਦਰਪਾਲ ਨੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦਾ ਧੰਨਵਾਦ ਕੀਤਾ।
ਇਸ ਤੋਂ ਤੁਰੰਤ ਬਾਅਦ ਉਨ੍ਹਾਂ ਸਟਾਫ਼ ਨਾਲ ਮੀਟਿੰਗ ਕਰਕੇ ਸਮੁੱਚੇ ਹਸਪਤਾਲ ਦਾ ਜਾਇਜ਼ਾ ਲਿਆ। ਇਸ ਦੌਰਾਨ ਸਟਾਫ਼ ਨੇ ਉਨ੍ਹਾਂ ਨੂੰ ਦਵਾਈਆਂ ਦੀ ਉਪਲੱਬਧਤਾ ਅਤੇ ਹੋਰ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਡਾ. ਦਵਿੰਦਰਪਾਲ ਇਸ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਸੀਐੱਚਸੀ ਸ਼ਾਹਕੋਟ ਵਿਖੇ ਐੱਸ.ਐੱਮ.ਓ.  ਦੀ ਸੇਵਾ ਨਿਭਾ ਰਹੇ ਸਨ ਇਸ ਤੋਂ ਪਹਿਲਾਂ ਉਹ ਲੰਬਾ ਸਮਾਂ ਸਬ ਡਵੀਜ਼ਨਲ ਹਸਪਤਾਲ ਸੁਲਤਾਨਪੁਰ ਲੋਧੀ ਅਤੇ ਸਿਵਲ ਹਸਪਤਾਲ ਕਪੂਰਥਲਾ ਵਿਚ ਸੇਵਾਵਾਂ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਉਪਰੰਤ ਡਾ. ਦਵਿੰਦਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਹਰ ਤਰਾਂ੍ਹ ਦੀਆਂ ਸਿਹਤ ਸਹੂਲਤਾਂ ਦੇਣ ਲਈ ਤਿਆਰ ਹੈ। ਸੀ.ਐੱਚ.ਸੀ. ਸੁਲਤਾਨਪੁਰ ਲੋਧੀ ਅਤੇ ਇਸ ਅਧੀਨ ਪੈਂਦੇ ਸਾਰੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਹਰ ਸਿਹਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਇਹ ਯਕੀਨੀ ਬਣਾਉਣ ਲਈ ਹਮੇਸ਼ਾ ਕਾਰਜਸ਼ੀਲ ਰਹਿਣਗੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹ ਖੁਦ ਮੈਡੀਕਲ ਸਪੈਸ਼ਲਿਸਟ ਹਨ ਅਤੇ ਲਗਾਤਾਰ ਮਰੀਜ਼ਾਂ ਦੀ ਜਾਂਚ ਕਰਨਗੇ। ਉਹਨਾਂ ਕਿਹਾ ਕਿ ਮੈਂ ਅਹੁਦਾ ਸੰਭਾਲਣ ਉਪਰੰਤ ਤੁਰੰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇੱਥੇ ਸਰਜੀਕਲ ਡਾਕਟਰ ਹਰ ਹਫਤੇ ਉਪਲਬਧ ਹੋਣਗੇ ਇਸ ਤੋਂ ਇਲਾਵਾ ਆਈਸੀਯੂ ਦਾ ਸਟਾਫ  ਪੂਰਾ ਹੋਵੇਗਾ ਅਤੇ ਆਈਸੀਯੂ ਖੋਲਿਆ ਜਾਵੇਗਾ ਮਰੀਜ਼ਾਂ ਦੀ ਸਹੂਲਤ ਲਈ ਨਾਲ ਹੀ ਉਹਨਾਂ ਕਿਹਾ ਕਿ ਡਾਇਲਸਿਸ ਦੇ ਮਰੀਜ਼ਾਂ ਦਾ ਵੀ ਜਲਦ ਇਥੇ ਇਲਾਜ ਹੋਵੇਗਾ। ਉਹਨਾਂ ਕਿਹਾ ਕਿ ਹਸਪਤਾਲ ਨੂੰ ਜ਼ਿਲੇ ਦਾ ਨੰਬਰ ਇੱਕ ਹਸਪਤਾਲ ਬਣਾਇਆ ਜਾਵੇਗਾ ਹਰ ਇਲਾਜ ਇਸ ਹਸਪਤਾਲ ਵਿੱਚ ਉਪਲਬਧ ਹੋਵੇਗਾ । ਐਂਬੂਲੈਂਸ ਅਤੇ ਲਬੋਟਰੀ ਦੇ ਹਟੈਸਟ ਇੱਥੇ ਉਪਲਬਧ ਹਨ ਉਹਨਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਸਿਵਿਲ ਹਸਪਤਾਲ ਵਿੱਚ ਆਣ ਕੇ ਸਰਕਾਰ ਦੀਆਂ ਸਹੂਲਤਾਂ ਪ੍ਰਾਪਤ ਕਰੋ ਤੇ ਆਪਣਾ ਇਲਾਜ ਵੱਧ ਤੋਂ ਵੱਧ ਇਸ ਹਸਪਤਾਲ ਵਿੱਚ ਕਰਵਾਓ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਵੱਡਾ ਹੁੰਗਾਰਾ, ਅਨੇਕਾਂ ਪਰਿਵਾਰ ਜਥੇਬੰਦੀ ਵਿਚ ਹੋਏ ਸ਼ਾਮਲ
Next articleਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਯਾਦਗਾਰੀ ਹੋ ਨਿੱਬੜਿਆ