ਮੁਲਾਜਮ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਦੇ ਓਐਸਡੀ ਸਿੱਧੂ ਨਾਲ ਹੋਈ ਮੀਟਿੰਗ

ਰਿਪੋਰਟ ਸਬਮਿਟ ਕਰਵਾਉਣ ਤੇ ਜਲਦ ਤਨਖਾਹਾਂ ਪਵਾਉਣ ਤੋਂ ਇਲਾਵਾ ਸਾਥੀਆਂ ਦੀ ਬਹਾਲੀ ਬਾਰੇ ਹੋਈ ਚਰਚਾ

ਧੂਰੀ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮੁਲਾਜਮ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਦੇ ਓਐਸਡੀ ਉਂਕਾਰ ਸਿੰਘ ਸਿੱਧੂ ਨਾਲ ਮੁੱਖ ਦਫਤਰ ਵਿਖੇ ਹੋਈ ਜਿਸਦੀ ਅਗਵਾਈ ਕਨਵੀਨਰ ਹਰਪ੍ਰੀਤ ਸਿੰਘ ਖਾਲਸਾ, ਕੋ ਕਨਵੀਨਰ ਭੋਲਾ ਸਿੰਘ ਗੱਗੜਪੁਰ, ਖਜਾਨਚੀ ਪ੍ਰਨਾਮ ਸਿੰਘ ਖਾਰਾ, ਮੁੱਖ ਸਲਾਹਕਾਰ ਸੋਮਾਂ ਸਿੰਘ ਭੜੋ, ਸਲਾਹਕਾਰ ਮਹੇਸ਼ ਕੁਮਾਰ ਬੈਂਸ, ਸੁਖਬੀਰ ਸਿੰਘ ਬਰਨਾਲਾ, ਜਸਵਿੰਦਰ ਸਿੰਘ ਪਟਿਆਲਾ, ਜਸਪਾਲ ਸਿੰਘ ਕਿਸ਼ਨਗੜ੍ਹ ਕਰ ਰਹੇ ਸਨ। ਜਿਸ ਬਾਰੇ ਜਾਣਕਾਰੀ ਦਿੰਦਿਆ ਕਨਵੀਨਰ ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਸੀਆਰਏ 295/19 ਤਹਿਤ ਭਰਤੀ ਹੋਏ 1400 ਰਹਿੰਦੇ ਸਾਥੀਆਂ ਦੀਆਂ ਜਲਦ ਤਨਖਾਹਾਂ ਪਵਾਉਣ ਦੇ ਮਕਸਦ ਨਾਲ ਇਹ ਅਹਿਮ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਵੱਲੋਂ ਧੂਰੀ ਦਫਤਰ ਵਿਖੇ ਬੁਲਾਇਆ ਗਿਆ ਸੀ ਜਿੱਥੇ ਉਹਨਾਂ ਨੇ ਸਾਡੇ ਮਸਲੇ ਨਾਲ ਸਬੰਧਿਤ ਹੁਣ ਤੱਕ ਦੀ ਸਾਰੀ ਜਾਣਕਾਰੀ ਦਿੱਤੀ। ਉਹਨਾਂ ਨੇ ਸਾਨੂੰ ਦੱਸਿਆ ਕਿ ਅਗਲੇ ਹਫਤੇ ਵਿੱਚ ਕ੍ਰਾਈਮ ਬ੍ਰਾਂਚ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮਾਣਯੋਗ ਹਾਈਕੋਰਟ ਵਿੱਚ ਪੇਸ਼ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਮੁੱਚੀ ਮੁਲਾਜ਼ਮ ਸੰਘਰਸ਼ ਕਮੇਟੀ (ਪੰਜਾਬ) ਦੀ ਅਗਲੀ ਮਿਲਣੀ ਮੁੱਖ ਮੰਤਰੀ ਸ ਭਗਵੰਤ ਮਾਨ ਨਾਲ ਹੋਵੇਗੀ। ਸੁਰਿੰਦਰ ਸਿੰਘ ਧਰਾਗਵਾਲਾ ਅਤੇ ਭੋਲਾ ਸਿੰਘ ਗੱਗੜਪੁਰ ਨੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਮੁਲਾਜਮ ਸੰਘਰਸ਼ ਕਮੇਟੀ ਉੱਤੇ ਵਿਸ਼ਵਾਸ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਕੀਤੇ ਜਾ ਰਹੇ ਵਿਸ਼ਵਾਸ਼ ਨੂੰ ਕਾਇਮ ਰੱਖਣ ਲਈ ਹਰ ਗਤੀਵਿਧੀ ਨੂੰ ਪਹਿਲਾਂ ਦੀ ਤਰ੍ਹਾਂ ਸੀਕਰੇਟ ਕਹਿ ਕੇ ਲੁਕਾਉਣ ਦੀ ਬਜਾਏ ਤੁਰੰਤ ਜਨਤਿਕ ਕੀਤਾ ਜਾਵੇਗਾ ਤਾਂ ਕਿ ਸਾਰਿਆ ਕੋਲ ਸਹੀ ਜਾਣਕਾਰੀ ਪਹੁੰਚਦੀ ਰਹੇ। ਉਨ੍ਹਾਂ ਮਸਲੇ ਦੇ ਜਲਦ ਹੱਲ ਭਰੋਸਾ ਦਿੰਦਿਆ ਕਿਹਾ ਕਿ ਕਿਸੇ ਵੀ ਸਾਥੀ ਦਾ ਕੋਈ ਨੁਕਸਾਨ ਨਹੀ ਹੋਵੇਗਾ ਅਤੇ ਕੱਢੇ ਗਏ ਸਾਥੀਆਂ ਦੀ ਬਹਾਲੀ ਵੀ ਹੋਵੇਗੀ। ਇਸ ਮੌਕੇ ਨਰਿੰਦਰ ਸਿੰਘ ਸੰਗਰੂਰ, ਮਨਜੀਤ ਸਿੰਘ ਲੱਡਾ, ਸਤਪਾਲ ਸਿੰਘ ਅਤੇ ਨਿਰਮਲ ਸਿੰਘ ਅਬੋਹਰ ਆਦਿ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਚਾਂਦਪੁਰ ਰੁੜਕੀ ਖੁਰਦ ਦੇ ਕਈ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ
Next articleਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਵਾਤਾਵਰਨ ਦੀ ਸੰਭਾਲ ਲਈ ਵੱਖ-ਵੱਖ ਥਾਵਾਂ ‘ਤੇ ਬੂਟੇ ਲਗਾਏ