ਸਰਕਾਰੀ ਐਲੀਮੈਂਟਰੀ ਸਕੂਲ ਹਮੀਰਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ, ਅਧਿਆਪਕ ਵਿਦਿਆਰਥੀ ਅਤੇ ਮਾਪਿਆਂ ਦਾ ਰਿਸ਼ਤਿਆਂ ਨੂੰ ਮਜਬੂਤ ਕਰਨਾ ਸਮੇਂ ਦੀ ਲੋੜ- ਰਜੇਸ਼ ਕੁਮਾਰ

ਕਪੂਰਥਲਾ,  (ਸਮਾਜ ਵੀਕਲੀ) (ਕੌੜਾ)- ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਸਰਬਪੱਲੀ ਰਾਧਾ ਕ੍ਰਿਸ਼ਨਨ ਅਤੇ ਅਧਿਆਪਕਾ ਸਿਥਰੀ ਬਾਈ ਫੂਲੇ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਅਮੀਰਾ ਵਿਖੇ ਅਧਿਆਪਕ ਦਿਵਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਰਜੇਸ਼ ਕੁਮਾਰ ਬਲਾਕ ਸਿੱਖਿਆ ਅਧਿਕਾਰੀ ਨਡਾਲਾ ਨੇ ਕੀਤੀ । ਜਸਪ੍ਰੀਤ ਕੌਰ ਸੈਂਟਰ ਹੈੱਡ ਟੀਚਰ ਹਮੀਰਾ ਦੀ ਅਗਵਾਈ ਹੇਠ ਹੋਏ ਸਮਾਰੋਹ ਵਿੱਚ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਮਿਸ਼ਨ ਸਮਰੱਥ, ਅਮਰਜੀਤ ਕੋਮਲ ਸਾਬਕਾ ਸੈਂਟਰ ਹੈਡ ਟੀਚਰ ,ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸ਼ੇਖੂਪੁਰ, ਸੰਤੋਖ ਸਿੰਘ ਸੈਂਟਰ ਹੈਡ ਟੀਚਰ ਭਾਣੋ ਲੰਗਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਸਮਾਗਮ ਦੌਰਾਨ ਵੱਖ-ਵੱਖ ਸ਼ਖਸੀਤਾਂ ਵਲੋਂ ਆਪਣੇ ਸੰਬੋਧਨ ਦੌਰਾਨ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਕਰ ਦਿੰਦੇ ਅਧਿਆਪਕਾਂ ਦੇ ਵਿਦਿਆਰਥੀਆਂ ਵਿਚਾਲੇ ਦੋਸਤੀ ਅਤੇ ਵਿਸ਼ਵਾਸ ਦੇ ਰਿਸ਼ਤਿਆਂ ਨੂੰ ਹੋਰ ਮਜਬੂਤ ਤੇ ਜ਼ੋਰ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਬੱਚਿਆਂ ਦੇ ਰੋਲ ਮਾਡਲ ਬਣਨਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਸੰਕਲਾਂ ਦੇ ਅਧਿਆਪਕਾਂ ਜਿੰਨਾਂ ਚ ਤਰਸੇਮ ਸਿੰਘ ਹਰਪ੍ਰੀਤ ਸਿੰਘ, ਸੰਤੋਖ ਸਿੰਘ ਮੱਲ੍ਹੀ ,ਜੈਮਲ ਸਿੰਘ, ਜਸਵਿੰਦਰ ਸਿੰਘ ਸੁਖਪ੍ਰੀਤ ਕੌਰ, ਮੀਨਾਕਸ਼ੀ, ਵੀਨਾ, ਰਚਨਾ ਪੁਰੀ, ਮੁਨੰਜਾ ਇਰਸ਼ਾਦ, ਹਰਪ੍ਰੀਤ ਕੌਰ ਕਮਲਜੀਤ ਸਿੰਘ , ਮਲਕੀਤ ਸਿੰਘ , ਸੁਖਵਿੰਦਰ ਸਿੰਘ ,ਅਨੋਖ ਸਿੰਘ ,ਗੁਰਮਹਿੰਦਰ ਸਿੰਘ ਬੂਲੇਵਾਲ ,ਰਕੇਸ਼ ਕੁਮਾਰ ਵਿਪਨ ਕੁਮਾਰ ਮਨਜੀਤ ਸਿੰਘ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ ਹਰਪ੍ਰੀਤ ਸਿੰਘ, ਸੁਖਬੀਰ ਕੌਰ, ਦਵਿੰਦਰ ਕੁਮਾਰ, ਨੀਤੂ ਬਾਲਾ ਤੇ ਹਰਜੀਤ ਸਿੰਘ ਆਦਿ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਤਿਆਰ ਕੀਤਾ 45000ਵਾਂ ਰੇਲ ਡੱਬਾ ਜਨਰਲ ਮੈਨੇਜਰ ਵੱਲੋਂ ਵਰਕਸ਼ਾਪ ਤੋਂ ਰਵਾਨਾ
Next articleਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਤੇ ਵੈਟ ਲਗਾਉਣ ਦੀ ਭਾਕਿਯੂ ਪੰਜਾਬ ਵੱਲੋਂ ਨਿਖੇਦੀ ਰਕਾਰ ਹਲਾਤਾਂ ਨੂੰ ਸਮਝੇ- ਸੰਧੂ, ਬਾਜਵਾ