ਗੜ੍ਹਸ਼ੰਕਰ ਵਿੱਚ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਟੇਟ ਐਵਾਰਡੀ ਸਤਨਾਮ ਸਿੰਘ ਸੂਨੀ ਦਾ ਸਨਮਾਨ

ਗੜ੍ਹਸ਼ੰਕਰ, (ਸਮਾਜ ਵੀਕਲੀ) (ਬਲਵੀਰ ਚੋਪੜਾ) ਅੱਜ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਗੌਰਮਿੰਟ ਟੀਚਰ ਯੂਨੀਅਨ (ਜੀ.ਟੀ.ਯੂ.) ਵੱਲੋਂ ਯੂਨੀਅਨ ਆਗੂ ਮਾਸਟਰ ਨਰੇਸ਼ ਕੁਮਾਰ, ਮਾਸਟਰ ਹਰਦੀਪ ਕੁਮਾਰ, ਹੈੱਡ ਮਾਸਟਰ ਸੰਦੀਪ ਬਡੇਸਰੋਂ ਅਤੇ ਸਤਪਾਲ ਮਿਨਹਾਸ ਦੀ ਅਗਵਾਈ ਹੇਠ ਸਟੇਟ ਐਵਾਰਡੀ ਸਤਨਾਮ ਸਿੰਘ ਸੂਨੀ ਲੈਕਚਰਾਰ (ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
    ਇਸ ਮੌਕੇ ‘ਤੇ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਸਥਿਤ ਮੇਜਰ ਸਿੰਘ ਮੌਜੀ ਲਾਇਬ੍ਰੇਰੀ ਵਿਖੇ ਕਰਵਾਏ ਗਏ ਇਕ ਛੋਟੇ ਜਿਹੇ ਸਮਾਗਮ ਵਿਚ ਨਰੇਸ਼ ਕੁਮਾਰ, ਹਰਦੀਪ ਕੁਮਾਰ, ਸੰਦੀਪ ਬਡੇਸਰੋਂ, ਸਤਪਾਲ ਮਿਨਹਾਸ ਸਮੇਤ ਅਧਿਆਪਕ ਪ੍ਰਦੀਪ ਕੁਮਾਰ ਗੁਰੂ, ਦਿਲਾਵਰ ਸਿੰਘ, ਬਲਵਿੰਦਰ ਕੁਮਾਰ, ਹਰਪਿੰਦਰ ਸਿੰਘ, ਕਮਲਜੀਤ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਜ਼ਰ ਰਾਮ, ਪੈਨਸ਼ਨਰਜ਼ ਆਗੂ ਸ਼ਾਮ ਸੁੰਦਰ ਕਪੂਰ, ਬਲਵੰਤ ਰਾਮ, ਸਰੂਪ ਚੰਦ ਲੈਕਚਰਾਰ, ਮੇਜਰ ਸਿੰਘ, ਫੈਡਰੇਸ਼ਨ ਆਗੂ ਮੱਖਣ ਸਿੰਘ ਵਾਹਿਦਪੁਰੀ, ਜੀਤ ਸਿੰਘ ਬਗਵਾਈਂ, ਸ਼ਿੰਗਾਰਾ ਰਾਮ ਭੱਜਲ, ਅਧਿਆਪਕ ਆਗੂ ਮੁਕੇਸ਼ ਕੁਮਾਰ ਗੁਜਰਾਤੀ, ਰਜਿੰਦਰ ਪਾਲ ਆਦਿ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਨਾਜ਼ਰ ਰਾਮ, ਸ਼ਾਮ ਸੁੰਦਰ ਕਪੂਰ, ਨਰੇਸ਼ ਕੁਮਾਰ, ਸਤਪਾਲ ਮਿਨਹਾਸ, ਮੱਖਣ ਸਿੰਘ ਵਾਹਿਦਪੁਰੀ, ਸ਼ਿੰਗਾਰਾ ਰਾਮ ਭੱਜਲ ਅਤੇ ਮੁਕੇਸ਼ ਕੁਮਾਰ ਗੁਜਰਾਤੀ ਨੇ ਸਤਨਾਮ ਸਿੰਘ ਸੂਨੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ  ਉਨ੍ਹਾਂ ਨੂੰ ਸਟੇਟ ਐਵਾਰਡ ਮਿਲਣ ‘ਤੇ ਵਧਾਈ ਦਿੱਤੀ ਤੇ ਭਵਿੱਖ ‘ਚ ਹੋਰ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਤਨਾਮ ਸਿੰਘ ਸੂਨੀ ਨੇ ਸਨਮਾਨ ਲਈ ਧੰਨਵਾਦ ਕਰਦਿਆਂ ਆਪਣੀ ਸੇਵਾ ਦੌਰਾਨ ਨਿਭਾਈਆਂ ਸੇਵਾਵਾਂ ਬਾਰੇ ਸੰਖੇਪ ਵਿਚ ਚਾਨਣਾ ਪਾਇਆ ਅਤੇ ਸਾਰਿਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿਚ ਹੋਰ ਵੀ ਮਿਹਨਤ ਕਰਨਲਈ ਯਤਨਸ਼ੀਲ ਰਹਿਣਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleगवर्नमेंट टीचर युनियन द्वारा गढ़शंकर में स्टेट अवार्डी सतनाम सिंह सूनी का सम्मान
Next articleਸਾਂਸਦ ਰਾਜ ਕੁਮਾਰ ਚੱਬੇਵਾਲ ਨੇ 44.58 ਲੱਖ ਦੀ ਲਾਗਤ ਨਾਲ ਪਿੰਡ ਮੁਖੋ ਮਜ਼ਾਰਾ ਜਲ ਯੋਜਨਾ ਦਾ ਕੀਤਾ ਉਦਘਾਟਨ