ਸੁੱਖ ਨੰਦਾਚੌਰੀਆ ਨੇ ‘ਮੇਰੇ ਮਾਲਕਾ’ ਗੀਤ ਦਾ ਕੀਤਾ ਸੋਸ਼ਲ ਮੀਡੀਆ ਤੇ ਪੋਸਟਰ ਰਿਲੀਜ਼ ਕੁਲਦੀਪ ਚੁੰਬਰ ਦੀ ਕਲਮ ਨੇ ਕੀਤੀ ਸਰਬੱਤ ਦੇ ਭਲੇ ਦੀ ਗੀਤ ਰਾਹੀਂ ਕਾਮਨਾ

ਕਨੇਡਾ /ਵੈਨਕੂਵਰ(ਸਮਾਜ ਵੀਕਲੀ) ਦੁਆਬੇ ਦੇ ਪ੍ਰਸਿੱਧ ਕਲਾਕਾਰ ਸੁੱਖ ਨੰਦਾਚੌਰੀਆ ਆਏ ਦਿਨ ਕਿਸੇ ਨਾ ਕਿਸੇ ਧਾਰਮਿਕ, ਸਭਿਆਚਾਰਕ, ਸੂਫ਼ੀ, ਸਮਾਜਿਕ ਜਾਂ ਹੋਰ ਵੰਨਗੀਆਂ ਨਾਲ ਸਬੰਧਿਤ ਗੀਤਾਂ ਦੇ ਟ੍ਰੈਕ ਪੇਸ਼ ਕਰਦਾ ਆ ਰਿਹਾ। ਜਿਸ ਕੜੀ ਅਧੀਨ ਉਸਨੇ ਹਾਲ ਹੀ ਵਿੱਚ ਇੱਕ ਟ੍ਰੈਕ “ਮੇਰੇ ਮਾਲਕਾ” ਟਾਈਟਲ ਹੇਠ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ  ਰਿਲੀਜ਼ ਕੀਤਾ ਹੈ । ਜਿਸ ਦਾ ਪੋਸਟਰ ਸੋਸ਼ਲ ਮੀਡੀਆ ਤੇ ਸੁੱਖ ਨੰਦਾਚੌਰੀਆ ਪ੍ਰੋਡਕਸ਼ਨ ਵਲੋਂ ਲਾਂਚ ਕਰ ਦਿੱਤਾ ਗਿਆ ਹੈ । ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਇਸ ਗੀਤ ਦੇ ਗਾਇਕ ਸੁੱਖ ਨੰਦਾਚੌਰੀਆ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਵਿਸ਼ਵ ਭਰ ਵਿੱਚ ਵੱਖ-ਵੱਖ ਸਹਿਯੋਗੀ ਸੰਸਥਾਵਾਂ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਟ੍ਰੈਕ ਨੂੰ ਕੁਲਦੀਪ ਚੁੰਬਰ ਕਨੇਡਾ ਨੇ ਕਲਮਬੱਧ ਕੀਤਾ ਹੈ , ਜਦਕਿ ਇਸ ਦਾ ਸੰਗੀਤ ਸੁਨੀਲ ਬਾਵਾ ਨੇ ਤਿਆਰ ਕੀਤਾ ਹੈ । ਇਸ ਟ੍ਰੈਕ ਵਿੱਚ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ, ਉੱਥੇ ਸਰਬ ਸੁੱਖਾਂ ਦੇ ਦਾਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਸਭਨਾਂ ਲਈ ਸੁੱਖ ਮੰਗੀ ਗਈ ਹੈ । ਸੁੱਖ ਨੰਦਾਚੌਰੀਆ ਨੇ ਦੱਸਿਆ ਕਿ ਇਸ ਟ੍ਰੈਕ ਦੇ ਨੂੰ ਜਲਦ ਹੀ ਯੂ ਟਿਊਬ ਚੈਨਲ ਰਾਹੀਂ ਸਭ ਦੇ ਰੂਬਰੂ ਕਰ ਦਿੱਤਾ ਜਾਵੇਗਾ , ਜਿਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਨੇ ਸਰੀ ਵਿੱਚ ਸੰਤ ਗੁਰਬਚਨ ਦਾਸ ਜੀ ਨੂੰ ਦਿੱਤੀਆਂ ਸ਼ਰਧਾਂਜਲੀਆਂ ਸੰਤ ਗੁਰਦੀਪ ਗਿਰੀ ਪਠਾਣਕੋਟ ਵਾਲਿਆਂ ਕੀਤੇ ਅਨਮੋਲ ਪ੍ਰਵਚਨ
Next articleਪੰਜਾਬ ਗ੍ਰਾਮੀਣ ਬੈਂਕ ਨੂੰ ਮਿਲਿਆ ਪਹਿਲਾ ਇਨਾਮ