ਬਾਲ ਸਾਹਿਤ ਖੇਤਰ ਦਾ ਚਾਨਣ ਮੁਨਾਰਾ: ਬਲਜਿੰਦਰ ਮਾਨ

“ਗਿਆਨ ਦੇ ਗਹਿਣੇ” ਬਲਜਿੰਦਰ ਮਾਨ ਦਾ ਨਵਾਂ ਲੇਖ ਸੰਗ੍ਰਹਿ 
ਬਲਜਿੰਦਰ ਮਾਨ
ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ) ਪੰਜਾਬੀ ਸਾਹਿਤ ਵਿੱਚ ਬਹੁਤ ਹੀ ਹਸਮੁੱਖ ਤੇ ਮਿਲਣਸਾਰ ਇਨਸਾਨ ਬਲਜਿੰਦਰ ਮਾਨ ਗੋਰਵਮਈ ਸਾਹਿਤਕਾਰ ਹੈ। ਦੂਰਦਰਸ਼ਨ ਦੇ ਵੇਹੜੇ ਦਾ ਉਹ ਸ਼ਿੰਗਾਰ ਹੈ। 2012 ਵਿੱਚ ਇਹਨਾਂ ਦਾ ਲੇਖ ਜੋ ਪੰਜਾਬ ਟਿ੍ਬਿਊਨ ਵਿੱਚ ਛਪਿਆ ਸੀ,ਪੜ ਕੇ ਮੈਂ ਇਹਨਾਂ ਨੂੰ ਫੋਨ ਲਗਾ ਲਿਆ। ਬਹੁਤ ਹੀ ਪ੍ਰਭਾਵਸ਼ਾਲੀ ਨਜ਼ਰੀਏ ਨਾਲ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ। ਮੈਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ , ਮੈਂ ਦੱਸਿਆ ਕਿ ਮੈਂ ਇਸ ਵਾਰ ਯੂਪੀਐਸਸੀ ਇੰਟਰਵਿਊ ਲਈ ਜਾਣਾ ਹੈ। ਇਹਨਾਂ ਨੇ ਮੇਰੀ ਬਹੁਤ ਹੌਸਲਾ ਅਫ਼ਜ਼ਾਈ ਕੀਤੀ। ਮੈਨੂੰ ਬੜੇ ਟਿਪਸ ਦਿੱਤੇ। ਪਰ ਕਿਸੇ ਕਾਰਨਾ ਕਰਕੇ ਮੇਰੀ ਇੰਟਰਵਿਊ ਨਹੀਂ ਕਲੀਅਰ ਹੋ ਪਾਈ। ਨਤੀਜਾ ਘੋਸ਼ਿਤ ਹੋਣ ਤੇ ਇਹਨਾਂ ਦਾ ਮੈਨੂੰ ਫੋਨ ਆਇਆ। ਇਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਕਿਹਾ ਕਿ ਕਈ ਵਾਰ ਜਿੰਦਰਾ ਆਖ਼ਰੀ ਚਾਬੀ ਨਾਲ ਖੁੱਲਦਾ ਹੈ। ਕਿਹਾ ਕਿ ਤੁਸੀਂ ਡੱਟ ਕੇ ਫਿਰ ਲੱਗੇ ਰਹੋ। ਚਲੋ ਕਿਸੇ ਕਾਰਨਾ ਕਰਕੇ ਮੈਂ ਫਿਰ ਦੁਬਾਰਾ ਯੂਪੀਐਸਸੀ ਪਾਸ ਨਹੀਂ ਕਰ ਪਾਇਆ। ਹੌਲੀ ਹੌਲੀ ਅਸੀਂ ਇੱਕ ਵਧੀਆ ਦੋਸਤ ਬਣ ਗਏ। ਚਾਹੇ ਉਮਰ ਵਿੱਚ ਮੇਰੇ ਤੋਂ 28 ਤੋਂ 30 ਵਰੇ ਵੱਡੇ ਨੇ। ਪਰ ਦੋਸਤਾਂ ਦੀ ਤਰ੍ਹਾਂ ਮੇਰੇ ਨਾਲ ਹਰ ਰੋਜ਼ ਗੱਲਾਂ ਕਰਦੇ ਹਨ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪਿਛਲੇ ਸਾਲ ਭਾਸ਼ਾ ਵਿਭਾਗ ਮੋਹਾਲੀ ਵੱਲੋਂ ਮੇਰੀ ਕਿਤਾਬ “ਸਮਾਜ ਅਤੇ ਜੀਵਨ ਜਾਂਚ” ਦੀ ਘੁੰਡ ਚੁਕਾਈ ਵੇਲੇ ਮੁੱਖ ਮਹਿਮਾਨ ਵਜੋਂ ਇਹ ਭਾਸ਼ਾ ਦਫ਼ਤਰ ਦੇ ਵੇਹੜੇ ਪੁੱਜੇ। ਬਲਜਿੰਦਰ ਮਾਨ ਦੇ ਲੇਖ ਸਪੈਸ਼ਲ ਨੌਜਵਾਨਾਂ ਲਈ ਹਨੇਰੇ ਤੋਂ ਚਾਨਣ ਵੱਲ ਦਾ ਕੰਮ ਕਰ ਰਹੇ ਹਨ। ਬਾਲ ਮਨਾਂ ਅੰਦਰ ਸਾਹਿਤ ਦੀ ਜੋਤ ਜਗਾ ਰਹੇ ਹਨ। ਨਿੱਕੀਆਂ ਕਰੂੰਬਲਾਂ ਦਾ ਉਹ ਜਨਮ ਦਾਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਤੇ ਹੋਰ ਨਿੱਜੀ ਵਿਦਿਅਕ ਅਦਾਰਿਆਂ ਦੇ ਸਿਲੇਬਸ ਵਿੱਚ ਬਲਜਿੰਦਰ ਮਾਨ ਦੀਆਂ ਰਚਨਾਵਾਂ ਨੂੰ ਥਾਂ ਮਿਲੀ ਹੋਈ ਹੈ। ਸਮਾਜਿਕ, ਆਰਥਿਕ , ਵਿਦਿਅਕ ਜਿਹੇ ਵਿਸ਼ਿਆਂ ਤੇ ਬਲਜਿੰਦਰ ਮਾਨ ਦੀ ਪਕੜ ਮਜ਼ਬੂਤ ਹੈ। ਗਿਆਨ ਦੇ ਗਹਿਣੇ ਲੇਖ ਸੰਗ੍ਰਹਿ ਵਿੱਚ ਹਰ ਤਰ੍ਹਾਂ ਦਾ ਲੇਖ ਬਲਜਿੰਦਰ ਮਾਨ ਨੇ ਲਿਖਿਆ। ਚਾਹੇ ਉਹ ਬੱਚਿਆਂ ਦੀ ਖੇਡ ਮੈਦਾਨ ਵੱਲ ਘਟਦੀ ਦਿਲਚਸਪੀ, ਮਾਂ ਪਿਓ ਦਾ ਸਤਿਕਾਰ, ਭੈਣ ਭਰਾ ਦਾ ਪਿਆਰ, ਬੋਲ ਚਾਲ ਤੋਂ ਹੀ ਇਨਸਾਨ ਦੀ ਸ਼ਖਸ਼ੀਅਤ ਝਲਕਦੀ, ਬਾਰ ਬਰ ਅਸਫ਼ਲ ਹੋਣਾ, ਸੱਭਿਆਚਾਰ ਨਾਲ ਜੁੜੇ ਲੇਖ ਆਦਿ। ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਪ੍ਰਚਾਰ ਲਈ ਬਲਜਿੰਦਰ ਮਾਨ ਦੀ ਨਿਰੰਤਰਤਾ ਵਡਿਆਈ ਯੋਗ ਹੈ। ਇੰਟਰਨੈਟ ਮੋਬਾਇਲ ਫੋਨਾਂ ਨੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ। ਖੇਡ ਮੈਦਾਨ ਵਿੱਚ ਤਾਂ ਬੱਚੇ ਬਿਲਕੁਲ ਵੀ ਨਹੀਂ ਜਾਂਦੇ ,ਜਿੱਥੇ ਸ਼ਰੀਰਿਕ ਵਿਕਾਸ ਹੁੰਦਾ ਹੈ। ਨੈਤਿਕ ਕਦਰਾਂ ਕੀਮਤਾਂ ਬਾਰੇ ਚੰਗਾ ਬਲਜਿੰਦਰ ਮਾਨ ਨੇ ਲਿਖਿਆ ਹੈ। ਬੱਚਿਆਂ ਦੀ ਮਾਨਸਿਕਤਾ ਦੀ ਕਿਸੇ ਨੂੰ ਪ੍ਰਵਾਹ ਨਹੀਂ ਹੈ। ਕਿਸ ਤਰ੍ਹਾਂ ਨੌਜਵਾਨ ਪੀੜੀ ਮਾਪਿਆਂ ਤੇ ਅਧਿਆਪਕਾਂ ਤੋਂ ਬਾਗੀ ਹੋ ਰਹੀ ਹੈ। ਬਲਜਿੰਦਰ ਮਾਨ ਨੇ ਬਹੁਤ ਸੋਹਣੇ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ। ਮਾਨ ਸਾਹਿਬ ਨੇ ਲਿਖਦਿਆਂ ਹੋਇਆ ਦੱਸਿਆ ਕਿ ਉਹਨਾਂ ਦੇ ਸਕੂਲ ਤੇ ਹੋਰ ਸੰਸਥਾਵਾਂ ਨੇ ਉਹਨਾਂ ਦੇ ਜੀਵਨ ਨੂੰ ਉੱਚੀਆਂ ਮੰਜ਼ਿਲਾਂ ਵੱਲ ਤੋਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਨਿਮਰਤਾ ,ਪ੍ਰੀਤ ,ਪਿਆਰ, ਸਹਿਨਸ਼ੀਲਤਾ ਬਾਰੇ ਬਹੁਤ ਸੋਹਣੇ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ। ਦੇਖਦੇ ਹੀ ਹਾਂ ਕਿ ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ  ਹੈ।ਛੋਟੀ ਉਮਰ ਵਿੱਚ ਭੈੜੀ ਸੰਗਤ ਦਾ ਨੌਜਵਾਨ ਸ਼ਿਕਾਰ ਹੋ ਜਾਂਦੇ ਹਨ। ਜਿਸ ਕਰਕੇ ਉਨਾਂ ਦਾ ਭਵਿੱਖ ਤਬਾਹ ਹੋ ਜਾਂਦਾ। ਹਮੇਸ਼ਾ ਸਕਰਾਤਮਕ ਸੋਚ ਦੀ ਗੱਲ ਕੀਤੀ ਗਈ ਹੈ। ਵਰਤਮਾਨ ਨੂੰ ਵਧੀਆ ਬਣਾ ਕੇ ਅਸੀਂ ਆਪਣਾ ਭਵਿੱਖ ਸੁਖਾਲਾ ਕਰ ਸਕਦੇ ਹਾਂ। ਫਲਾਂ ਦੇ ਰਾਜੇ ਅੰਬ ਦਾ ਪੰਜਾਬੀ ਸੱਭਿਆਚਾਰ ਵਿੱਚ ਖਾਸ ਮਹੱਤਵ ਹੈ। ਦੁਆਬੇ ਨੂੰ ਅੰਬਾਂ ਦੀ ਧਰਤੀ ਕਿਹਾ ਜਾਂਦਾ ਸੀ। ਅੰਬਾਂ ਦੀ ਮਹਾਨਤਾ ਬਾਰੇ ਵੀ ਵਧੀਆ ਸ਼ਬਦਾਂ ਵਿੱਚ ਜ਼ਿਕਰ ਕੀਤਾ ਗਿਆ ਹੈ। ਮਾਹਿਲਪੁਰ ਇਲਾਕੇ ਨੂੰ ਫੁਟਬਾਲ ਦੀ ਨਰਸਰੀ ਆਖਿਆ ਜਾਂਦਾ ਹੈ। ਬਜ਼ੁਰਗਾਂ ਨੇ ਇਸ ਧਰਤੀ ਤੇ ਕਿਸ ਤਰ੍ਹਾਂ ਫੁੱਟਬਾਲ ਦਾ ਬੂਟਾ ਲਾਇਆ ਬਹੁਤ ਸੋਹਣੇ ਸ਼ਬਦਾਂ ਵਿੱਚ ਜ਼ਿਕਰ ਕੀਤਾ ਗਿਆ। ਨੌਜਵਾਨਾਂ ਦਾ ਲਗਾਤਾਰ ਵਿਦੇਸ਼ ਜਾਣਾ ਲੇਖਕ ਦਾ ਦਰਦ ਝਲਕ ਰਿਹਾ ਹੈ। ਹਰ ਵਰਗ ਲਈ ਇਹ ਲੇਖ ਸੰਗ੍ਰਹਿ ਪ੍ਰੇਰਨਾ ਦਾਇਕ ਹੈ। ਨਾਮਵਰ ਅਖਬਾਰਾਂ ,ਮੈਗਜ਼ੀਨਾਂ ਵਿੱਚ ਬਲਜਿੰਦਰ ਮਾਨ ਨੇ  ਮਾਣ ਖੱਟਿਆ ਹੈ। ਬਲਜਿੰਦਰ ਮਾਨ ਦਾ ਇਹ ਲੇਖ ਸੰਗ੍ਰਹਿ ਸਾਹਿਤਿਕ ਗੁਣਾਤਮਕ ਹੈ।

ਸੰਜੀਵ ਸਿੰਘ ਸੈਣੀ, ਮੋਹਾਲੀ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article“ਸਤਿਕਾਰ ਅਧਿਆਪਕਾਂ ਦਾ”
Next articleਪੰਜਾਬ ‘ਚ ED ਦੀ ਵੱਡੀ ਕਾਰਵਾਈ, ਸਾਬਕਾ ਮੰਤਰੀ ਕੋਟਲੀ ਦੇ ਕਰੀਬੀ ਕਾਂਗਰਸੀ ਆਗੂ ਨਾਗਰਾ ਗ੍ਰਿਫਤਾਰ