ਲੋਕ ਸਾਹਿਤ ਕਲਾ ਕੇਂਦਰ ਆਰ ਸੀ ਐੱਫ ਵੱਲੋਂ ਤ੍ਰੈਭਾਸ਼ੀ ਕਵੀ ਦਰਬਾਰ ਅੱਜ ਇਲਾਕੇ ਦੇ ਨਾਮਵਰ ਕਵੀ ਕਰਨਗੇ ਸ਼ਿਰਕਤ – ਪੈਂਥਰ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ 5 ਸਤੰਬਰ ਸ਼ਾਮ ਦੇ ਪੰਜ ਵਜੇ ਤ੍ਰੈਭਾਸ਼ੀ ਕਵੀ ਦਰਬਾਰ ਵਰਕਰ ਕਲੱਬ ਆਰ ਸੀ ਐੱਫ ਵਿਖੇ ਕਰਵਾਇਆ ਜਾ ਰਿਹਾ ਹੈ। ਕਵੀ ਦਰਬਾਰ ਦੀ ਪ੍ਰਧਾਨਗੀ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੁਰਥਲਾ ਅਤੇ ਕੇਂਦਰ ਦੇ ਪ੍ਰਧਾਨ ਅਸ਼ਵਨੀ ਕੁਮਾਰ ਜੋਸ਼ੀ ਕਰਨਗੇ। ਕਵੀ ਦਰਬਾਰ ਵਿੱਚ ਆਰ ਸੀ ਐੱਫ ਦੇ ਕਵੀਆਂ ਤੋਂ ਇਲਾਵਾ ਇਲਾਕੇ ਦੇ ਨਾਮਵਰ ਕਵੀ ਡਾ. ਰਾਮ ਮੂਰਤੀ, ਚੰਨ ਮੋਮੀ, ਸਿਰਜਣਾ ਕੇਂਦਰ ਕਪੁਰਥਲਾ ਦੇ ਪ੍ਰਧਾਨ ਕੰਵਰ ਇਕਬਾਲ, ਮੈਡਮ ਪ੍ਰੋਮਿਲਾ ਅਰੋੜਾ, ਰੂਪ ਦੁਬਰਜੀ, ਮਨਜੀਤ ਸੋਹਲ, ਮਨਜਿੰਦਰ ਕਮਲ, ਨਿਤੀਸ਼ ਸ਼੍ਰੀ ਵਾਸਤਵ, ਸੁਰਜੀਤ ਸਾਜਨ, ਰਾਜ ਕਪੂਰ, ਦੀਪਕ ਪੂਰੀ, ਮੁਨੱਜਾ ਇਰਸ਼ਾਦ, ਅਨਿਲ ਕੁਮਾਰ, ਜ਼ੈਲਦਾਰ ਸਿੰਘ ਹਸਮੁੱਖ ਅਤੇ ਬਲਰਾਜ ਕੁਹਾੜਾ ਆਦਿ ਸ਼ਾਮਿਲ ਹੋਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਧਿਆਪਕ
Next articleਅਧਿਆਪਕ ਦਿਵਸ ’ਤੇ ਵਿਸ਼ੇਸ਼